ਭਾਰਤ ‘ਚ ਐਂਟਰੀ ਲੈਣ ਜਾ ਰਹੇ Vivo ਦੇ ਦੋ ਧਮਾਕੇਦਾਰ ਫ਼ੋਨ, ਲਾਂਚ ਤੋਂ ਪਹਿਲਾਂ ਜਾਣੋ ਕੀ ਹੋਣਗੇ ਫ਼ੀਚਰ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਜਲਦ ਹੀ ਭਾਰਤ ‘ਚ Vivo V40 ਸੀਰੀਜ਼ ਲਾਂਚ ਕਰਨ ਲਈ ਤਿਆਰ ਹੈ। ਇਸ ਸੀਰੀਜ਼ ‘ਚ ਵੀਵੋ (Vivo) V40 ਅਤੇ ਵੀਵੋ (Vivo) V40 ਪ੍ਰੋ ਮੌਜੂਦ ਹਨ। ਲਾਂਚ ਕਰਨ ਤੋਂ ਪਹਿਲਾਂ ਕੰਪਨੀ ਨੇ ਇਨ੍ਹਾਂ ਫੋਨਾਂ ਨੂੰ ਮਾਈਕ੍ਰੋਸਾਈਟ ਰਾਹੀਂ ਫਲਿੱਪਕਾਰਟ ਅਤੇ ਵੀਵੋ (Vivo) ਦੀਆਂ ਅਧਿਕਾਰਤ ਸਾਈਟਾਂ ‘ਤੇ ਲਾਈਵ ਕਰ ਦਿੱਤਾ ਹੈ। ਫੋਨ ਦੇ ਲਾਂਤ ਤੋਂ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫੋਨ ਵਿੱਚ 50 ਮੈਗਾਪਿਕਸਲ ZEISS ਰੀਅਰ ਕੈਮਰਾ, IP68 ਰੇਟਿੰਗ ਅਤੇ 80W ਦੇ ਨਾਲ 5500mAh ਬੈਟਰੀ ਵਰਗੇ ਫੀਚਰ ਹੋਣਗੇ। ਦੱਸਿਆ ਗਿਆ ਹੈ ਕਿ ਫੋਨ ਦੀ ਇਸ ਸੀਰੀਜ਼ ਦੀ ਸਕਰੀਨ ਕਰਵ ਡਿਜ਼ਾਈਨ ਦੇ ਨਾਲ ਆਵੇਗੀ।
ਕਿਹਾ ਜਾ ਰਿਹਾ ਹੈ ਕਿ ਇਸ ਦੇ ਪ੍ਰੋ ਮਾਡਲ ‘ਚ 50 ਮੈਗਾਪਿਕਸਲ ਦਾ ਪ੍ਰਾਇਮਰੀ, 50 ਮੈਗਾਪਿਕਸਲ ਅਲਟਰਾਵਾਈਡ ਅਤੇ 50 ਮੈਗਾਪਿਕਸਲ ਦਾ ਟੈਲੀਫੋਟੋ ਰਿਅਰ ਅਤੇ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਕਲਰ ਦੀ ਗੱਲ ਕਰੀਏ ਤਾਂ Vivo V40 Pro ਨੂੰ Genges ਬਲੂ ਅਤੇ ਟਾਈਟੇਨੀਅਮ ਗ੍ਰੇ ਕਲਰ ਆਪਸ਼ਨ ‘ਚ ਪੇਸ਼ ਕੀਤਾ ਜਾਵੇਗਾ। ਜਦੋਂ ਕਿ ਸੀਰੀਜ਼ ਦੇ ਸਟੈਂਡਰਡ ਵੇਰੀਐਂਟ, V40 ਨੂੰ ਲੋਟਸ ਪਰਪਲ, Genges ਬਲੂ ਅਤੇ ਟਾਈਟੇਨੀਅਮ ਗ੍ਰੇ ਕਲਰ ਆਪਸ਼ਨ ‘ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ Vivo V40 ਨੂੰ ਚੀਨ ‘ਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ। ਇਸ ਲਈ, ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਹੜੀਆਂ ਵਿਸ਼ੇਸ਼ਤਾਵਾਂ ਨਾਲ ਆ ਸਕਦਾ ਹੈ।
Vivo V40 ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਵੀਵੋ (Vivo) ਦੇ ਇਸ ਆਉਣ ਵਾਲੇ ਸਮਾਰਟਫੋਨ ‘ਚ 120Hz ਰਿਫਰੈਸ਼ ਰੇਟ ਅਤੇ 4,500nits ਪੀਕ ਬ੍ਰਾਈਟਨੈੱਸ ਦੇ ਨਾਲ 6.78-ਇੰਚ 1.5K ਕਰਵਡ AMOLED ਸਕ੍ਰੀਨ ਹੋ ਸਕਦੀ ਹੈ। Vivo V40 ‘ਚ 4nm Snapdragon 7 Gen 3 ਚਿਪਸੈੱਟ ਦਿੱਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਐਂਡ੍ਰਾਇਡ 14 ‘ਤੇ ਆਧਾਰਿਤ Funtouch OS 14 ‘ਤੇ ਚੱਲੇਗਾ। ਪਾਵਰ ਲਈ, ਫੋਨ ਨੂੰ 80W ਚਾਰਜਿੰਗ ਦੇ ਨਾਲ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। Vivo V40 ਦੇ ਰੀਅਰ ‘ਤੇ 50 ਮੈਗਾਪਿਕਸਲ OIS ਮੁੱਖ + 50 ਮੈਗਾਪਿਕਸਲ ਅਲਟਰਾਵਾਈਡ ਲੈਂਸ ਅਤੇ 50 ਮੈਗਾਪਿਕਸਲ ਸੈਲਫੀ ਸ਼ੂਟਰ ਦਿੱਤਾ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਵੀਵੋ (Vivo) ਫੋਨ ‘ਚ ਵਾਈਫਾਈ 5, ਬਲੂਟੁੱਥ 5.4, NFC ਅਤੇ ਚਾਰਜਿੰਗ ਲਈ USB ਟਾਈਪ-ਸੀ ਪੋਰਟ ਹੋ ਸਕਦਾ ਹੈ।
ਕਿੰਨੀ ਹੋ ਸਕਦੀ ਹੈ ਕੀਮਤ: ਕੀਮਤ ਦੀ ਗੱਲ ਕਰੀਏ ਤਾਂ Vivo V40 Pro ਨੂੰ 43,000 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਕੰਪਨੀ Vivo V40 ਨੂੰ ਲਗਭਗ 33,000 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਪੇਸ਼ ਕਰ ਸਕਦੀ ਹੈ।