ਪੁਲਿਸ ਵੱਲੋਂ ਇਕ ਹੋਰ ਐਨਕਾਊਂਟਰ, ਕਾਮੇਡੀਅਨ ਸੁਨੀਲ ਦੇ ਕਿਡਨੈਪਰ ਨੂੰ ਮਾਰੀ ਗੋਲੀ…

ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਕਾਮੇਡੀਅਨ ਸੁਨੀਲ ਪਾਲ ਅਤੇ ਫਿਲਮ ਅਭਿਨੇਤਾ ਮੁਸਤਾਕ ਖਾਨ ਦੇ ਅਗਵਾ ਅਤੇ ਫਿਰੌਤੀ ਮਾਮਲੇ ਵਿੱਚ ਫਰਾਰ ਚੱਲ ਰਹੇ 25,000 ਰੁਪਏ ਦੇ ਇਨਾਮੀ ਅਪਰਾਧੀ ਨਾਲ ਪੁਲਿਸ ਮੁਕਾਬਲਾ (police encounter) ਹੋਇਆ। ਮੁਕਾਬਲੇ ‘ਚ ਲਵੀ ਪਾਲ ਉਰਫ ਸੁਸ਼ਾਂਤ ਲੱਤ ‘ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਜਦੋਂਕਿ ਮੁਕਾਬਲੇ ਦੌਰਾਨ ਦੂਜਾ ਮੁਲਜ਼ਮ ਮੌਕਾ ਪਾ ਕੇ ਫਰਾਰ ਹੋ ਗਿਆ। ਪੁਲਿਸ ਨੇ ਲਵੀ ਪਾਲ ਕੋਲੋਂ 35 ਹਜ਼ਾਰ ਰੁਪਏ ਦੀ ਨਕਦੀ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ।
ਦੱਸ ਦਈਏ ਕਿ ਬਿਜਨੌਰ ਸ਼ਹਿਰ ਕੋਤਵਾਲੀ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਲਵੀ ਪਾਲ ਉਰਫ ਸੁਸ਼ਾਂਤ ਅਤੇ ਉਸ ਦਾ ਸਾਥੀ ਮੰਡਵਾਰ ਰੋਡ ਉਤੇ ਆ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਫਾਇਰਿੰਗ ਕਰਕੇ ਭੱਜਣ ਲੱਗੇ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ ‘ਚ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਉਸ ਦਾ ਦੂਜਾ ਸਾਥੀ ਮੌਕਾ ਪਾ ਕੇ ਫਰਾਰ ਹੋ ਗਿਆ। ਗ੍ਰਿਫ਼ਤਾਰੀ ਮਗਰੋਂ ਮੁਲਜ਼ਮਾਂ ਦੇ ਕਬਜ਼ੇ ’ਚੋਂ 35 ਹਜ਼ਾਰ ਰੁਪਏ ਦੀ ਨਕਦੀ, 315 ਬੋਰ ਦਾ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ।
ਮੁਲਜ਼ਮਾਂ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕਾਰਵਾਈ
ਇਸ ਮਾਮਲੇ ਵਿੱਚ ਐਸਪੀ ਸਿਟੀ ਸੰਜੀਵ ਵਾਜਪਾਈ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਕਾਰਤੂਸ ਅਤੇ ਮੁਸ਼ਤਾਕ ਅਗਵਾ ਕਾਂਡ ਵਿੱਚ ਸ਼ਾਮਲ 35,500 ਰੁਪਏ ਬਰਾਮਦ ਕੀਤੇ ਗਏ ਹਨ। ਉਸ ਦਾ ਇੱਕ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਇਹ ਸਾਰਾ ਗੈਂਗ ਸ਼ਰਾਰਤੀ ਅਨਸਰਾਂ ਦਾ ਹੈ। ਉਨ੍ਹਾਂ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ।
- First Published :