ਫੈਨ ਦੀ ਇਸ ਗੰਦੀ ਹਰਕਤ ਤੋਂ ਨਾਰਾਜ਼ ਹੋਈ ਗਾਇਕਾ ਸ਼ਕੀਰਾ, ਗੁੱਸੇ ‘ਚ ਆ ਕੇ ਛੱਡ ਦਿੱਤੀ ਸਟੇਜ

ਕੋਲੰਬੀਆ ਦਾ ਗਾਇਕਾ ਅਤੇ ਗੀਤਕਾਰ ਸ਼ਕੀਰਾ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸ਼ਕੀਰਾ ਇੱਕ ਅੰਤਰਰਾਸ਼ਟਰੀ ਗਾਇਕਾ ਹੈ ਜਿਸ ਦੇ ਗੀਤਾਂ ਦੀ ਪੂਰੀ ਦੁਨੀਆ ਦੀਵਾਨੀ ਹੈ। ਉਸ ਦੇ ਗਾਣੇ ਹਰ ਰੋਜ਼ ਚਾਰਟਬਸਟਰ ਦੇ ਟਾਪ ‘ਤੇ ਰਹਿੰਦੇ ਹਨ। ਆਪਣੇ ਗੀਤਾਂ ਤੋਂ ਇਲਾਵਾ ਸ਼ਕੀਰਾ ਆਪਣੀ ਖੂਬਸੂਰਤੀ ਤੇ ਆਪਣੇ ਡਾਂਸ ਮੂਵਸ ਲਈ ਜਾਣੀ ਜਾਂਦੀ ਹੈ।
ਤੁਹਾਨੂੰ ਦਸ ਦੇਈਏ ਕਿ ਬਿਤੇ ਦਿਨੀਂ ਸ਼ਕੀਰਾ ਨਾਲ ਕੁੱਝ ਅਜਿਹਾ ਹੋਇਆ ਕਿ ਹੁਣ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਗਾਇਕਾ ਇਕ ਜਗ੍ਹਾ ‘ਤੇ ਪਰਫਾਰਮ ਕਰ ਰਹੀ ਸੀ ਅਤੇ ਉਸ ਦੇ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਇਕ ਵਿਅਕਤੀ ਉਸ ਦੀ ਰਿਕਾਰਡਿੰਗ ਕਰਦਾ ਰਿਹਾ ਅਤੇ ਉਹ ਇਸ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ। ਸ਼ਕੀਰਾ ਨੂੰ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਸੋਲਟੇਰਾ’ ਉੱਤੇ ਡਾਂਸ ਕਰਨ ਲਈ ਸਟੇਜ ‘ਤੇ ਬੁਲਾਇਆ ਗਿਆ ਸੀ।
Shakira leaves the stage after people were filming under her dress whilst she was dancing to her new single. People are GROSS. pic.twitter.com/AxlBw6yFZL
— FE!M (@FeimM_) September 15, 2024
ਇਕ ਵਾਰ ਜਦੋਂ ਉਹ ਸਟੇਜ ‘ਤੇ ਪਹੁੰਚੀ ਤਾਂ ਉਸ ਨੇ ਗੀਤ ‘ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ, ਪਰ ਜਲਦੀ ਹੀ ਉਸ ਨੇ ਦੇਖਿਆ ਕਿ ਕੁਝ ਲੋਕ ਉਸ ਦੀ ਡਰੈੱਸ ਨੂੰ ਹੇਠਾਂ ਤੋਂ ਫਿਲਮਾ ਰਹੇ ਸਨ। ਸ਼ਕੀਰਾ ਨੇ ਪਹਿਲਾਂ ਤਾਂ ਵੀਡੀਓ ਬਣਾਉਣ ਤੋਂ ਮਨ੍ਹਾ ਕੀਤਾ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਉਸ ਨੇ ਲਗਾਤਾਰ ਆਪਣੀ ਡਰੈੱਸ ਐਡਜਸਟ ਕਰ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸ਼ਕੀਰਾ ਇਸ ਦੌਰਾਨ ਕਾਫੀ ਅਸਹਿਜ ਦਿਖਾਈ ਦੇ ਰਹੀ ਸੀ ਅਤੇ ਫਿਰ ਉਹ ਗੁੱਸੇ ਨਾਲ ਉੱਥੋਂ ਚਲੀ ਗਈ। ਇਸ ਪੂਰੀ ਘਟਨਾ ਨੂੰ ਇੱਕ ਫੈਨ ਨੇ ਰਿਕਾਰਡ ਕਰ ਲਿਆ ਤੇ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਜਿਸ ਵਿੱਚ ਕਈ ਲੋਕਾਂ ਨੇ ਉੱਥੇ ਮੌਜੂਦ ਲੋਕਾਂ ਦੀ ਅਸ਼ਲੀਲਤਾ ਲਈ ਆਲੋਚਨਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ – “ਇਹ ਸੱਚਮੁੱਚ ਨਿਰਾਸ਼ਾਜਨਕ ਵਿਵਹਾਰ ਹੈ। ਕਲਾਕਾਰਾਂ ਨੂੰ ਸਟੇਜ ‘ਤੇ ਅਤੇ ਬਾਹਰ ਦੋਵਾਂ ਦਾ ਸਨਮਾਨ ਅਤੇ ਨਿੱਜਤਾ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ।”
ਇਕ ਹੋਰ ਯੂਜ਼ਰ ਨੇ ਕਿਹਾ, “ਜੋ ਵੀ ਵੀਡੀਓ ਬਣਾ ਰਿਹਾ ਸੀ, ਉਸ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।” ਦੱਸ ਦੇਈਏ ਕਿ ਸ਼ਕੀਰਾ ਕੁਝ ਮਹੀਨੇ ਪਹਿਲਾਂ ਆਪਣੇ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ ‘ਚ ਸੀ। ਉਹ ਗੇਰਾਰਡ ਪਿਕ ਨਾਲ ਰਿਸ਼ਤੇ ਵਿੱਚ ਸੀ। ਇਹ ਸਾਬਕਾ ਜੋੜਾ 11 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ। ਆਪਣੇ ਰਿਸ਼ਤੇ ਦੌਰਾਨ, ਉਨ੍ਹਾਂ ਦੇ ਦੋ ਬੱਚੇ ਸਨ – ਬੇਟਾ ਮਿਲਾਨ ਜੋ ਹੁਣ 11 ਸਾਲ ਦਾ ਹੈ ਅਤੇ ਬੇਟੀ ਸਾਸ਼ਾ ਜੋ ਇਸ ਸਮੇਂ ਨੌਂ ਸਾਲਾਂ ਦੀ ਹੈ। ਸ਼ਕੀਰਾ ਅਤੇ ਗੇਰਾਰਡ 2022 ਵਿੱਚ ਵੱਖ ਹੋ ਗਏ। ਜੇਰਾਰਡ ਦਾ ਕਿਸੇ ਹੋਰ ਮਹਿਲਾ ਨਾਲ ਸਬੰਧ ਸੀ ਜਿਸ ਦਾ ਖੁਲਾਸਾ ਹੋਣ ਤੋਂ ਬਾਅਦ ਸ਼ਕੀਰਾ ਤੇ ਗੇਰਾਰਡ ਵੱਖ ਹੋ ਗਏ।