National

ਡਿਪਟੀ ਸਪੀਕਰ ਨੇ ਸਕੱਤਰੇਤ ਦੀ ਤੀਜੀ ਮੰਜ਼ਲ ਤੋਂ ਮਾਰੀ ਛਾਲ, ਵੇਖੋ ਵੀਡੀਓ

ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝਰੀਵਾਲ (Deputy Speaker Narhari Jhariwal) ਨੇ ਸ਼ੁੱਕਰਵਾਰ ਨੂੰ ਇਥੇ ਸੂਬਾਈ ਸਕੱਤਰੇ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਪਰ ਹੇਠਾਂ ਜਾਲ ਲਾਇਆ ਹੋਣ ਕਾਰਨ ਸੁਰੱਖਿਅਤ ਬਚ ਗਏ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕਥਿਤ ਤੌਰ ਉਤੇ ਸੂਬਾ ਸਰਕਾਰ ਦੇ ਇਸ ਹੈਡ ਕੁਆਰਟਰ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਦੱਸਣਯੋਗ ਹੈ ਕਿ ਝਰੀਵਾਲ ਸੂਬੇ ਦੀ ਅਨੁਸੂਚਿਤ ਕਬੀਲਿਆਂ (ਐੱਸਟੀ) ਸਬੰਧੀ ਕੋਟੇ ਵਿਚ ਖ਼ਾਨਾਬਦੋਸ਼ ‘ਧਨਗਰ’ ਭਾਈਚਾਰੇ ਨੂੰ ਰਾਖਵਾਂਕਰਨ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਗ਼ੌਰਤਲਬ ਹੈ ਕਿ ਧਨਗਰ ਭਾਈਚਾਰੇ ਨੂੰ ਇਸ ਵੇਲੇ ਓਬੀਸੀ ਕੋਟੇ ਵਿਚ ਰਾਖਵਾਂਕਰਨ ਮਿਲਿਆ ਹੋਇਆ ਹੈ, ਪਰ ਉਹ ਐੱਸਟੀ ਕੋਟੇ ਵਿਚੋਂ ਰਾਖਵਾਂਕਰਨ ਮੰਗ ਰਹੇ ਹਨ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਇਸ ਸਬੰਧੀ ਵਾਇਰਲ ਹੋਈ ਇਕ ਵੀਡੀਓ ਵਿਚ ਵਿਧਾਇਕ ਅਤੇ ਤਿੰਨ ਹੋਰ ਵਿਅਕਤੀ ਜਾਲ ਵਿਚ ਡਿੱਗਣ ਤੋਂ ਬਾਅਦ ਇਮਾਰਤ ਦੇ ਪਿਛਲੇ ਪਾਸੇ ਖੜ੍ਹੇ ਦਿਖਾਈ ਦੇ ਰਹੇ ਹਨ। ਫੁਟੇਜ ਵਿਚ ਪੁਲਿਸ ਮੁਲਾਜ਼ਮ ਵੀ ਦਿਖਾਈ ਦੇ ਰਹੇ ਹਨ।

ਮਹਾਰਾਸ਼ਟਰ ਦੇ ਕਬਾਇਲੀ ਭਾਈਚਾਰੇ ਦੇ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਮੰਤਰਾਲਾ ਭਵਨ ਵਿਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਰੋਸ ਮੁਜ਼ਾਹਰਾ ਕੀਤਾ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button