ਉਹੀ ਹੋਇਆ, ਜਿਸ ਦਾ ਡਰ ਸੀ!, ਟਰੰਪ ਨੇ ਲੈ ਹੀ ਲਿਆ ਫੈਸਲਾ, ਭਾਰਤ ਨੂੰ ਨਹੀਂ ਸੀ ਅਜਿਹੀ ਉਮੀਦ…

ਆਖ਼ਰ ਉਹੀ ਹੋਇਆ, ਜਿਸ ਗੱਲ ਦਾ ਪੂਰੀ ਦੁਨੀਆਂ ਨੂੰ ਡਰ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਟੈਰਿਫ ਦਾ ਐਲਾਨ ਕਰ ਦਿੱਤਾ ਹੈ। ਟਰੰਪ ਦੇ ਟੈਰਿਫ ਦੇ ਐਲਾਨ ਤੋਂ ਬਾਅਦ ਭਾਰਤ ਲਈ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਅਮਰੀਕਾ ਨੇ ਭਾਰਤ ਉਤੇ 26 ਫੀਸਦੀ ਟੈਰਿਫ ਲਗਾਇਆ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਭਾਰਤ ‘ਤੇ 26 ਨਹੀਂ ਸਗੋਂ 27 ਫੀਸਦੀ ਟੈਰਿਫ ਲਗਾਇਆ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਤੋਂ ਟੈਰਿਫ ਦਾ ਐਲਾਨ ਕੀਤਾ। ਦਰਅਸਲ, ਆਪਣੇ ਐਲਾਨ ਦੌਰਾਨ ਉਨ੍ਹਾਂ ਨੇ ਇੱਕ ਪੋਸਟਰ ਦਿਖਾਇਆ। ਇਸ ਪੋਸਟਰ ਉਤੇ ਇਕ ਸੂਚੀ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ ਕਿਸ ਦੇਸ਼ ‘ਤੇ ਕਿੰਨਾ ਟੈਰਿਫ ਲਗਾਇਆ ਗਿਆ ਹੈ।
ਟਰੰਪ ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਸਾਮਾਨ ਉਤੇ 52 ਫੀਸਦੀ ਟੈਕਸ ਲਗਾਉਂਦਾ ਹੈ। ਉਨ੍ਹਾਂ ਪੋਸਟਰ ਦਿਖਾਉਂਦੇ ਹੋਏ ਕਿਹਾ ਕਿ ਭਾਰਤ ਉਤੇ 26 ਫੀਸਦੀ ਟੈਰਿਫ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਵ੍ਹਾਈਟ ਹਾਊਸ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਭਾਰਤ ‘ਤੇ 26 ਫੀਸਦੀ ਟੈਰਿਫ ਲਗਾਇਆ ਗਿਆ ਹੈ। ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਵ੍ਹਾਈਟ ਹਾਊਸ ਦੇ ਅਧਿਕਾਰਤ ਹੁਕਮਾਂ ‘ਚ ਭਾਰਤ ‘ਤੇ 26 ਨਹੀਂ ਸਗੋਂ 27 ਫੀਸਦੀ ਟੈਰਿਫ ਲਗਾਇਆ ਜਾਵੇਗਾ। ਜੇਕਰ ਸਿਰਫ ਅਧਿਕਾਰਤ ਦਸਤਾਵੇਜ਼ ਨੂੰ ਸਹੀ ਮੰਨਿਆ ਜਾਵੇ ਤਾਂ ਇਹ ਤੈਅ ਹੈ ਕਿ ਭਾਰਤ ‘ਤੇ 26 ਨਹੀਂ ਸਗੋਂ 27 ਫੀਸਦੀ ਟੈਰਿਫ ਲਗਾਇਆ ਜਾਵੇਗਾ।
ਭਾਰਤ ਲਈ ਇੱਕ ਮੌਕਾ ਹੋ ਸਕਦਾ ਹੈ!
ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਦੇ ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ ਕਿ ਟਰੰਪ ਦਾ ਟੈਰਿਫ ਲਗਾਉਣਾ ਭਾਰਤ ਲਈ ਵਿਸ਼ਵ ਵਪਾਰ ਅਤੇ ਨਿਰਮਾਣ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਬਰਾਮਦ ਹੋਣ ਵਾਲੀਆਂ ਵਸਤਾਂ ਜਿਵੇਂ ਸਟੀਲ, ਐਲੂਮੀਨੀਅਮ ਅਤੇ ਆਟੋ ‘ਤੇ 25 ਫੀਸਦੀ ਟੈਕਸ ਲਗਾਇਆ ਜਾਵੇਗਾ। ਫਾਰਮਾਸਿਊਟੀਕਲ, ਸੈਮੀਕੰਡਕਟਰ, ਤਾਂਬਾ ਅਤੇ ਊਰਜਾ ਉਤਪਾਦਾਂ ਨੂੰ ਟੈਰਿਫ ਤੋਂ ਛੋਟ ਦਿੱਤੀ ਜਾਵੇਗੀ। ਬਾਕੀ ਉਤਪਾਦਾਂ ਲਈ, ਭਾਰਤ ‘ਤੇ 27 ਪ੍ਰਤੀਸ਼ਤ ਦਾ ਪਰਸਪਰ ਟੈਰਿਫ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ (54), ਵੀਅਤਨਾਮ (46) ਵਰਗੇ ਦੇਸ਼ਾਂ ਵਿੱਚ ਭਾਰਤ ਨਾਲੋਂ ਬਹੁਤ ਜ਼ਿਆਦਾ ਟੈਕਸ ਹਨ। ਭਾਰਤੀ ਵਸਤੂਆਂ ‘ਤੇ ਇਹ ਮੁਕਾਬਲਤਨ ਘੱਟ ਟੈਕਸ ਭਾਰਤ ਨੂੰ ਕਈ ਖੇਤਰਾਂ ਵਿੱਚ ਇੱਕ ਮੌਕਾ ਦੇ ਸਕਦਾ ਹੈ।