ਇਸ ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਤੋਹਫਾ ! FD ‘ਤੇ ਵਧਾਈਆਂ ਵਿਆਜ ਦਰਾਂ, ਇੱਥੇ ਪੜ੍ਹੋ ਨਵੀਆਂ ਵਿਆਜ ਦਰਾਂ…

ਪੰਜਾਬ ਐਂਡ ਸਿੰਧ ਬੈਂਕ (Punjab and Sind Bank) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਤੋਹਫਾ ਦਿੱਤਾ ਹੈ। ਬੈਂਕ ਨੇ ਆਪਣੀ ਜਨਰਲ FD ‘ਤੇ ਵਿਆਜ ਦਰਾਂ ਨੂੰ ਸੋਧਿਆ ਹੈ। ਇਹ ਨਵੀਆਂ ਦਰਾਂ 1 ਅਕਤੂਬਰ (October) 2024 ਤੋਂ ਲਾਗੂ ਹੋ ਗਈਆਂ ਹਨ। ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ FD ਦੀ ਪੇਸ਼ਕਸ਼ ਕਰ ਰਹੇ ਹਨ। ਬੈਂਕ 2.80 ਫੀਸਦੀ ਤੋਂ 7.30 ਫੀਸਦੀ ਤੱਕ ਵਿਆਜ ਦੇ ਰਿਹਾ ਹੈ। ਇਹ ਵਿਆਜ ਦਰ ਆਮ ਲੋਕਾਂ ਲਈ ਹੈ। ਇੱਥੇ ਦੇਖੋ ਨਵੀਆਂ ਵਿਆਜ ਦਰਾਂ (Interest Rate)
ਸੰਸ਼ੋਧਿਤ ਵਿਆਜ ਦਰ 01/10/2024 ਤੋਂ ਪ੍ਰਭਾਵੀ ਹੈ (% p.a.)
ਮਿਆਦ ਪੂਰੀ ਹੋਣ ਦਾ ਪੀਰਿਅਡ 3 ਕਰੋੜ ਰੁਪਏ ਤੱਕ…
-
7 – 14 ਦਿਨ 2.80
-
15 – 30 ਦਿਨ 2.80
-
31 – 45 ਦਿਨ 3.00
-
46 – 90 ਦਿਨ 4.25
-
91 – 120 ਦਿਨ 4.25
-
121-150 ਦਿਨ 4.75
-
151 – 179 ਦਿਨ 4.75
-
180 – 221 ਦਿਨ 5.25
-
222 ਦਿਨ 6.30
-
223 – 269 ਦਿਨ 5.25
-
270 – 332 ਦਿਨ 5.50
-
333 ਦਿਨ 7.15
-
334 –
-
1 ਸਾਲ 6.30
-
1 ਸਾਲ – 443 ਦਿਨ 6.00
-
444 ਦਿਨ 7.25
-
445 ਦਿਨ – 665 ਦਿਨ 6.00
-
666 ਦਿਨ 7.30
-
667 ਦਿਨ- 2 ਸਾਲ 6.00
-
2 ਸਾਲ
-
999 ਦਿਨ 6.65
-
1000 ਦਿਨ
-
3 ਸਾਲ – 5 ਸਾਲ 6.00
-
>5 ਸਾਲ – 10 ਸਾਲ 6.25
ਪੰਜਾਬ ਐਂਡ ਸਿੰਧ ਬੈਂਕ ਦੀ ਵਿਸ਼ੇਸ਼ ਐੱਫ.ਡੀ
ਪੰਜਾਬ ਐਂਡ ਸਿੰਧ ਬੈਂਕ ਆਪਣੇ ਗਾਹਕਾਂ ਨੂੰ 222 ਦਿਨਾਂ, 333 ਦਿਨਾਂ ਅਤੇ 444 ਦਿਨਾਂ ਦੀ ਵਿਸ਼ੇਸ਼ ਐੱਫ.ਡੀ. (Fixed Deposit) ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਵਿਸ਼ੇਸ਼ FD ‘ਤੇ ਵੱਧ ਤੋਂ ਵੱਧ 8.05 ਫੀਸਦੀ ਵਿਆਜ ਮਿਲਦਾ ਹੈ।
ਬੈਂਕ ਦੀ ਵੈੱਬਸਾਈਟ ਮੁਤਾਬਕ ਬੈਂਕ 222 ਦਿਨਾਂ ਦੀ ਐੱਫ.ਡੀ ‘ਤੇ 7.05 ਫੀਸਦੀ, 333 ਦਿਨਾਂ ਦੀ ਐੱਫ.ਡੀ ‘ਤੇ 7.10 ਫੀਸਦੀ ਅਤੇ 444 ਦਿਨਾਂ ਦੀ ਐੱਫ.ਡੀ ‘ਤੇ 7.25 ਫੀਸਦੀ ਵਿਆਜ ਦੇ ਰਿਹਾ ਹੈ। ਬੈਂਕ ਸੁਪਰ ਸੀਨੀਅਰ ਸਿਟੀਜ਼ਨ (Super Senior Citizens) ਨੂੰ 444 ਦਿਨਾਂ ਦੀ FD ‘ਤੇ 8.05 ਫੀਸਦੀ ਵਿਆਜ ਦੇ ਰਿਹਾ ਹੈ। ਬੈਂਕ ਸੀਨੀਅਰ ਨਾਗਰਿਕਾਂ ਨੂੰ 0.50 ਫੀਸਦੀ ਵਾਧੂ ਵਿਆਜ ਦਿੰਦਾ ਹੈ। ਸੁਪਰ ਸੀਨੀਅਰ ਸਿਟੀਜ਼ਨ ਨੂੰ 0.50 ਫੀਸਦੀ ਤੋਂ ਇਲਾਵਾ 0.15 ਫੀਸਦੀ ਦਾ ਵਾਧੂ ਵਿਆਜ ਮਿਲਦਾ ਹੈ।
- First Published :