ਅੱਜ ਲਾਂਚ ਹੋਣਗੇ Realme ਦੇ ਦੋ ਧਮਾਕੇਦਾਰ ਫ਼ੋਨ, Snapdragon ਪ੍ਰੋਸੈਸਰ ਦੇ ਨਾਲ ਮਿਲੇਗਾ Sony ਦਾ ਪ੍ਰਾਇਮਰੀ ਕੈਮਰਾ

Realme 13 Pro+ ਅਤੇ Realme 13 Pro 5G ਅੱਜ ਲਾਂਚ ਲਈ ਤਿਆਰ ਹੈ। ਫੋਨ ਦਾ ਲਾਂਚ ਈਵੈਂਟ ਫਲਿੱਪਕਾਰਟ ‘ਤੇ ਦੁਪਹਿਰ 12 ਵਜੇ ਸ਼ੁਰੂ ਹੋ ਗਿਆ ਹੈ। ਲਾਂਚ ਤੋਂ ਪਹਿਲਾਂ ਤੋਂ ਹੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਫੋਨ ਨੂੰ ਅਲਟਰਾ ਕਲੀਅਰ ਏਆਈ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ ਅਤੇ ਇਸ ਦੇ ਨਾਲ 30 ਦਿਨਾਂ ਦੀ ਮੁਫਤ ਰਿਪਲੇਸਮੈਂਟ ਗਾਰੰਟੀ ਵੀ ਦਿੱਤੀ ਜਾਵੇਗੀ। ਫਿਲਹਾਲ, Realme ਨੇ Realme 13 Pro ਸੀਰੀਜ਼ ਦੇ ਡਿਸਪਲੇਅ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਲੀਕ ਹੋਈ ਰਿਪੋਰਟ ਮੁਤਾਬਕ ਇਸ ‘ਚ 6.7 ਇੰਚ ਦੀ AMOLED ਡਿਸਪਲੇ ਹੋ ਸਕਦੀ ਹੈ। ਦੋਵੇਂ ਫੋਨ 120Hz ਰਿਫਰੈਸ਼ ਰੇਟ ਸਪੋਰਟ ਡਿਸਪਲੇਅ ਨਾਲ ਪੇਸ਼ ਕੀਤੇ ਜਾ ਸਕਦੇ ਹਨ।
Realme ਦੀ ਵੈੱਬਸਾਈਟ ਦੇ ਮੁਤਾਬਕ, ਫੋਨ Qualcomm Snapdragon 7 ਸੀਰੀਜ਼ ਚਿੱਪਸੈੱਟ ਨਾਲ ਲੈਸ ਹੈ। ਇਹ ਪ੍ਰੋਸੈਸਰ Snapdragon 7s Gen 2 ਹੋ ਸਕਦਾ ਹੈ ਜੋ ਕਿ ਲੀਕ ਹੋਈ ਗੀਕਬੈਂਚ ਲਿਸਟਿੰਗ ‘ਤੇ ਸਾਹਮਣੇ ਆਇਆ ਹੈ। 13 ਪ੍ਰੋ+ ਵਿੱਚ 50-ਮੈਗਾਪਿਕਸਲ ਦਾ Sony LYT-701 ਪ੍ਰਾਇਮਰੀ ਕੈਮਰਾ ਸੈਂਸਰ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ, ਇਸ ਵਿੱਚ 3x ਆਪਟੀਕਲ ਜ਼ੂਮ ਦੇ ਨਾਲ 50 ਮੈਗਾਪਿਕਸਲ ਦਾ Sony LYT-600 ਪੈਰੀਸਕੋਪ ਟੈਲੀਫੋਟੋ ਲੈਂਸ ਹੋਵੇਗਾ। ਇਸ ਵਿੱਚ 8 ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਹੋ ਸਕਦਾ ਹੈ। ਕੈਮਰਿਆਂ ਨੂੰ Realme ਦਾ AI ਫੋਟੋਗ੍ਰਾਫੀ ਆਰਕੀਟੈਕਚਰ, HyperImage + ਫੀਚਰ ਦਿੱਤਾ ਜਾਵੇਗਾ।
ਪਾਵਰ ਲਈ, ਦੋਵਾਂ ਫ਼ੋਨਾਂ ਵਿੱਚ 80W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,200mAh ਦੀ ਬੈਟਰੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਲੀਕ ਹੋਈ ਰਿਪੋਰਟ ਦੇ ਅਨੁਸਾਰ, ਇਹ ਸਮਾਰਟਫੋਨ 8GB + 128GB ਸਟੋਰੇਜ, 8GB + 256GB ਸਟੋਰੇਜ, 12GB + 256GB ਸਟੋਰੇਜ ਅਤੇ 12GB + 512GB ਸਟੋਰੇਜ ਵੇਰੀਐਂਟ ਵਿੱਚ ਆਉਣ ਦੀ ਉਮੀਦ ਹੈ। ਇਹ ਫੋਨ ਐਂਡਰਾਇਡ 14 ‘ਤੇ ਆਧਾਰਿਤ Realme UI 5.0 ਕਸਟਮ ਸਕਿਨ ‘ਤੇ ਕੰਮ ਕਰ ਸਕਦਾ ਹੈ।
ਕਿੰਨੀ ਹੋ ਸਕਦੀ ਹੈ ਦੋਵਾਂ ਫੋਨਸ ਦੀ ਕੀਮਤ: ਫਿਲਹਾਲ ਦੋਵਾਂ ਫੋਨਾਂ ਦੀ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਫੋਨ ਪ੍ਰੋ ਮਾਡਲ ਦੀ ਕੀਮਤ 26,000 ਰੁਪਏ ਤੋਂ 28,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਜਦਕਿ Pro+ ਦੀ ਕੀਮਤ 30,000 ਰੁਪਏ ਤੋਂ 35,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।