ਇੱਕ ਦਿਨ ‘ਚ 200 ਸਿਗਰਟ ਪੀ ਜਾਂਦੇ ਸਨ Amitabh Bachchan, ਬਾਲੀਵੁੱਡ ਦੇ ਮੈਗਾਸਟਾਰ ਨੇ ਕੀਤਾ ਖੁਲਾਸਾ

ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ (Amitabh Bachchan) ਆਪਣੇ ਅਨੁਸ਼ਾਸਨ ਤੇ ਸਖ਼ਤ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਹਨ। ਉਹ ਹੁਣ ਨਾ ਤਾਂ ਸਿਗਰਟ ਪੀਂਦੇ ਹਨ ਅਤੇ ਨਾ ਹੀ ਸ਼ਰਾਬ ਪੀਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮਾਂ ਸੀ ਜਦੋਂ ਅਮਿਤਾਭ ਬੱਚਨ ਇੱਕ ਦਿਨ ਵਿੱਚ 200 ਸਿਗਰਟ ਪੀਂਦੇ ਸਨ?
ਅਮਿਤਾਭ ਨੇ ਇੱਕ ਪੁਰਾਣੇ ਇੰਟਰਵਿਊ ਵਿੱਚ ਇਸ ਬਾਰੇ ਗੱਲ ਕੀਤੀ ਸੀ। ਅਮਿਤਾਭ ਨੇ ਦੱਸਿਆ ਕਿ ਉਹ ਨਾਨ-ਵੈਜ ਨਹੀਂ ਖਾਂਦੇ ਪਰ ਉਨ੍ਹਾਂ ਦੀ ਪਤਨੀ ਜਯਾ ਜ਼ਰੂਰ ਖਾਂਦੇ ਹਨ। ਅਮਿਤਾਭ ਨੇ ਇੱਕ ਪੁਰਾਣੇ ਇੰਟਰਵਿਊ ਵਿੱਚ ਕਿਹਾ ਸੀ ਕਿ “ਮੈਂ ਨਾ ਤਾਂ ਸਿਗਰਟ ਪੀਂਦਾ ਹਾਂ, ਨਾ ਸ਼ਰਾਬ ਪੀਂਦਾ ਹਾਂ ਅਤੇ ਨਾ ਹੀ ਮੀਟ ਖਾਂਦਾ ਹਾਂ। ਇਹ ਕਿਸੇ ਧਰਮ ਕਾਰਨ ਨਹੀਂ ਸਗੋਂ ਟੇਸਟ ਕਰਕੇ ਹੈ। ਮੇਰੇ ਪਰਿਵਾਰ ਵਿੱਚ, ਮੇਰੇ ਪਿਤਾ ਇੱਕ ਸ਼ਾਕਾਹਾਰੀ ਸਨ ਅਤੇ ਮੇਰੀ ਮਾਂ ਨਹੀਂ ਸੀ। ਇਸੇ ਤਰ੍ਹਾਂ ਜਯਾ ਮੀਟ ਖਾਂਦੀ ਹੈ ਤੇ ਮੈਂ ਨਹੀਂ। ਮੈਂ ਪਹਿਲਾਂ ਮੀਟ ਖਾਂਦਾ ਸੀ। ਮੈਂ ਸ਼ਰਾਬ ਅਤੇ ਸਿਗਰਟ ਵੀ ਪੀਂਦਾ ਸੀ, ਪਰ ਹੁਣ ਮੈਂ ਸਭ ਕੁਝ ਛੱਡ ਦਿੱਤਾ ਹੈ।”
ਉਨ੍ਹਾਂ ਅੱਗੇ ਕਿਹਾ ਕਿ “ਕੋਲਕਾਤਾ ਵਿੱਚ ਮੈਂ ਦਿਨ ਵਿੱਚ 200 ਸਿਗਰਟ ਪੀਂਦਾ ਸੀ, ਜੀ ਹਾਂ 200। ਪਰ ਮੁੰਬਈ ਆ ਕੇ ਮੈਂ ਇਸ ਸਭ ਛੱਡ ਦਿੱਤਾ। ਮੈਂ ਡਰਿੰਕ ਵੀ ਕਰਦਾ ਸੀ, ਕੁਝ ਵੀ ਪੀ ਲੈਂਦਾ ਸੀ, ਜੋ ਵੀ ਹੱਥ ਲੱਗੇ। ਪਰ ਕੁਝ ਸਾਲ ਪਹਿਲਾਂ ਮੈਂ ਫ਼ੈਸਲਾ ਕੀਤਾ ਕਿ ਮੈਨੂੰ ਇਸਦੀ ਲੋੜ ਨਹੀਂ ਹੈ। ਇਨ੍ਹਾਂ ਆਦਤਾਂ ਕਾਰਨ ਮੈਨੂੰ ਕੋਈ ਮੁਸ਼ਕਲ ਨਹੀਂ ਆਉਂਦੀ, ਸਿਵਾਏ ਜਦੋਂ ਮੈਂ ਵਿਦੇਸ਼ ਵਿੱਚ ਸ਼ੂਟਿੰਗ ਕਰ ਰਿਹਾ ਹੁੰਦਾ ਹਾਂ। ਕਿਉਂਕਿ ਉੱਥੇ ਸ਼ਾਕਾਹਾਰੀ ਭੋਜਨ ਨੂੰ ਲੈ ਕੇ ਸਮੱਸਿਆ ਹੈ।”
ਕਾਲਜ ਦੇ ਦਿਨਾਂ ਨੂੰ ਕੀਤਾ ਯਾਦ
ਅਮਿਤਾਭ ਬੱਚਨ ਨੇ ਅੱਗੇ ਕਿਹਾ ਕਿ ਉਹ ਅਹਿੰਸਕ ਵਿਅਕਤੀ ਹਨ। ਅਮਿਤਾਭ ਨੇ ਕਿਹਾ- “ਮੈਨੂੰ ਨਹੀਂ ਲੱਗਦਾ ਕਿ ਮੈਂ ਹਿੰਸਕ ਵਿਅਕਤੀ ਹਾਂ। ਮੈਂ ਗੁੱਸੇ ‘ਚ ਖੁਦ ਨੂੰ ਬੇਕਾਬੂ ਨਹੀਂ ਕਰਦਾ। ਹਾਂ, ਕਾਲਜ ਦੇ ਦਿਨਾਂ ਦੌਰਾਨ ਕੁਝ ਝਗੜੇ ਹੋਏ ਸਨ, ਪਰ ਬੱਸ ਇੰਨਾ ਹੀ ਹੈ। ਸਕਰੀਨ ‘ਤੇ ਲੜਨਾ ਬਹੁਤ ਅਨਰਿਅਲ ਹੈ ਅਤੇ ਲੋਕਾਂ ਨੂੰ ਇਸ ਤਰ੍ਹਾਂ ਹੀ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।”