ਸੱਟ ਲੱਗਣ ਤੋਂ ਬਾਅਦ ਹੋਰ ਵੀ ਖ਼ਤਰਨਾਕ ਬਣ ਗਏ ਹਨ ਜਸਪ੍ਰੀਤ ਬੁਮਰਾਹ, Tim Southee ਨੇ ਕੀਤੀ ਤਰੀਫ਼

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਆਪਣੇ ਪ੍ਰਦਰਸ਼ਨ ਨਾਲ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਹਾਰ ਦਾ ਸੁਆਦ ਚਖਾਇਆ ਸੀ। ਇਸ ਦਿੱਗਜ ਖਿਡਾਰੀ ਨੇ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ। ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਥੀ ਦਾ ਮੰਨਣਾ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਦੀ ਪਿੱਠ ਦੀ ਸੱਟ ਤੋਂ ਠੀਕ ਹੋਣ ਤੇ ਗੇਮ ਵਿੱਚ ਵਾਪਸੀ ਤੋਂ ਬਾਅਦ ਉਹ ਹੋਰ ਵੀ ਖਤਰਨਾਕ ਹੋ ਗਏ ਹਨ। ਤੁਹਾਨੂੰ ਦਸ ਦੇਈਏ ਕਿ ਇਸ ਸੱਟ ਕਾਰਨ ਬੁਮਰਾਹ (Jasprit Bumrah) ਪਿਛਲੇ ਸਾਲ ਜ਼ਿਆਦਾਤਰ ਮੈਦਾਨ ਤੋਂ ਬਾਹਰ ਰਹੇ ਸਨ।
ਬੁਮਰਾਹ (Jasprit Bumrah) ਨੇ ਸਤੰਬਰ 2022 ਵਿੱਚ ਆਊਟ ਹੋਣ ਤੋਂ ਬਾਅਦ ਅਗਸਤ 2023 ਵਿੱਚ ਵਾਪਸੀ ਕੀਤੀ ਅਤੇ ਉਦੋਂ ਤੋਂ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਹਾਲ ਹੀ ਵਿੱਚ, ਆਸਟਰੇਲੀਆਈ ਦਿੱਗਜ ਰਿਕੀ ਪੋਂਟਿੰਗ ਨੇ ਉਨ੍ਹਾਂ ਨੂੰ ‘ਪਿਛਲੇ ਪੰਜ-ਛੇ ਸਾਲਾਂ ਵਿੱਚ ਸਾਰੇ ਫਾਰਮੈਟਾਂ ਵਿੱਚ ਖੇਡਣ ਵਾਲਾ ਸਰਵੋਤਮ ਗੇਂਦਬਾਜ਼’ ਦੱਸਿਆ ਹੈ। ਸਾਊਥੀ ਨੇ ਬੁੱਧਵਾਰ ਨੂੰ ‘ਸੀਏਟ ਕ੍ਰਿਕੇਟ ਰੇਟਿੰਗ ਅਵਾਰਡ’ ਦੇ ਮੌਕੇ ‘ਤੇ ਕਿਹਾ, ‘ਸਭ ਤੋਂ ਪਹਿਲਾਂ ਤਾਂ ਵੱਡੀ ਸੱਟ ਤੋਂ ਰਿਕਵਰ ਹੋਣ ਤੋਂ ਬਾਅਦ ਵਾਪਸੀ ਕਰਨਾ ਇੱਕ ਵੱਡੀ ਗੱਲ ਹੈ, ਉਹ ਪਹਿਲਾਂ ਨਾਲੋਂ ਵੀ ਬਿਹਤਰ ਹੋ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਫਾਰਮੈਟਾਂ ‘ਚ ਖੇਡਣਾ ਵੀ ਕਈ ਵਾਰ ਮੁਸ਼ਕਲ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ, “ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇਸ ਨੂੰ ਆਸਾਨੀ ਨਾਲ ਕਰਨ ਦੇ ਸਮਰੱਥ ਹਨ। ਉਹ ਸ਼ਾਇਦ ਜ਼ਿਆਦਾ ਤਜਰਬੇਕਾਰ ਹਨ, ਆਪਣੀ ਖੇਡ ਨੂੰ ਸਮਝਦੇ ਹਨ। ਸ਼ਾਇਦ ਉਹ ਸੱਟ ਤੋਂ ਬਾਅਦ ਫਰੈਸ਼ ਹੋ ਕੇ ਪਰਤੇ। ਅਸੀਂ ਤਿੰਨੋਂ ਫਾਰਮੈਟਾਂ ‘ਚ ਬੁਮਰਾਹ (Jasprit Bumrah) ਦਾ ਸ਼ਾਨਦਾਰ ਪ੍ਰਦਰਸ਼ਨ ਦੇਖ ਰਹੇ ਹਾਂ। ਉਹ ਇਸ ਸਮੇਂ ਤਿੰਨਾਂ ਫਾਰਮੈਟਾਂ ਵਿੱਚ ਸ਼ਾਨਦਾਰ ਹਨ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਤੋਂ ਬਿਹਤਰ ਕੋਈ ਹੈ, ਉਹ ਤਿੰਨਾਂ ਫਾਰਮੈਟਾਂ ਵਿੱਚ ਜ਼ਬਰਦਸਤ ਹਨ।
ਸਾਊਥੀ ਨੇ ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨਾਲ ਉਪ-ਮਹਾਂਦੀਪ ਵਿੱਚ ਕੁਝ ਟੈਸਟ ਮੈਚ ਨਾ ਖੇਡਣ ਦੀ ਸੰਭਾਵਨਾ ਬਾਰੇ ਚਰਚਾ ਕੀਤੀ। ਨਿਊਜ਼ੀਲੈਂਡ ਦੀ ਟੀਮ ਨੂੰ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਜਾਣ ਤੋਂ ਪਹਿਲਾਂ ਅਫਗਾਨਿਸਤਾਨ ਦੇ ਖਿਲਾਫ ਨੋਇਡਾ ਵਿੱਚ ਇੱਕਮਾਤਰ ਟੈਸਟ ਖੇਡਣਾ ਹੈ। ਸਾਊਦੀ ਟੀਮ ਇਸ ਤੋਂ ਬਾਅਦ ਅਕਤੂਬਰ ‘ਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤ ਪਰਤੇਗੀ, ਜਿਸ ਤੋਂ ਬਾਅਦ ਉਹ ਇੰਗਲੈਂਡ ਖਿਲਾਫ ਘਰੇਲੂ ਮੈਦਾਨ ‘ਤੇ ਤਿੰਨ ਟੈਸਟ ਮੈਚ ਖੇਡੇਗੀ।
- First Published :