Health Tips

ਸੈਕਸ ਤੋਂ ਬਾਅਦ ਔਰਤਾਂ ਨੂੰ ਆ ਸਕਦੀ ਹੈ UTI ਦੀ ਸਮੱਸਿਆ, ਜਾਣੋ ਕੀ ਹੈ UTI, ਅਤੇ ਇਸ ਦੇ ਉਪਾਅ

How to Prevent UTI : ਔਰਤਾਂ ਅਕਸਰ ਇਹ ਸਵਾਲ ਪੁੱਛਦੀਆਂ ਹਨ ਕਿ ਸੈਕਸ ਦੌਰਾਨ UTI ਹੋਣ ਦਾ ਕੀ ਕਾਰਨ ਹੈ? ਅੱਜ ਅਸੀ ਤੁਹਾਡੇ ਇਸ ਸਵਾਲ ਦਾ ਜਵਾਬ ਲੈ ਕੇ ਆਏ ਹਾਂ। ਅਸੀਂ ਸਮਝਾਂਗੇ ਕਿ ਸੈਕਸ ਅਤੇ ਯੂਟੀਆਈ (UTI) ਵਿੱਚ ਕੀ ਸਬੰਧ ਹੈ।

UTI ਯਾਨੀ ਯੂਰੀਨਰੀ ਟ੍ਰੈਕਟ ਇਨਫੈਕਸ਼ਨ (ਪਿਸ਼ਾਬ ਨਾਲੀ ਦੀ ਲਾਗ) ਔਰਤਾਂ ਦੀ ਬਹੁਤ ਹੀ ਆਮ ਸਮੱਸਿਆ ਹੈ। ਆਮ ਤੌਰ ‘ਤੇ, ਹਰ ਔਰਤ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ ਇਕ ਵਾਰ ਪਿਸ਼ਾਬ ਨਾਲੀ ਦੀ ਲਾਗ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਲਾਗ ਹਾਨੀਕਾਰਕ ਬੈਕਟੀਰੀਆ ਕਾਰਨ ਹੁੰਦੀ ਹੈ ਜੋ ਕਈ ਤਰੀਕਿਆਂ ਨਾਲ ਔਰਤਾਂ ਦੀ ਪਿਸ਼ਾਬ ਨਾਲੀ ਵਿਚ ਦਾਖਲ ਹੋ ਜਾਂਦੇ ਹਨ। ਸੈਕਸ ਵੀ ਇਹਨਾਂ ਕਾਰਨਾਂ ਵਿੱਚੋਂ ਇੱਕ ਹੈ।

ਇਸ਼ਤਿਹਾਰਬਾਜ਼ੀ

ਕਈ ਔਰਤਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਸੈਕਸ ਦੌਰਾਨ UTI ਹੋਣ ਦਾ ਕਾਰਨ ਕੀ ਹੈ?
ਆਓ ਜਾਣਦੇ ਹਾਂ ਕਿ ਸੈਕਸ ਅਤੇ UTI ਦਾ ਕੀ ਸਬੰਧ ਹੈ। ਅਸੀਂ ਇਸ ਤੋਂ ਬਚਾਅ ਦੇ ਕੁਝ ਨੁਕਤੇ ਵੀ ਦਸਾਂਗੇ ਜਿਨ੍ਹਾਂ ਦੀ ਮਦਦ ਨਾਲ ਸੈਕਸ ਤੋਂ ਬਾਅਦ UTI ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ਼ਤਿਹਾਰਬਾਜ਼ੀ

SEX ਤੋਂ UTI ਹੋਣ ਦਾ ਕੀ ਕਾਰਨ ਹੈ?
ਗੁਦਾ (anus) ਦੇ ਆਲੇ ਦੁਆਲੇ ਦੇ ਖੇਤਰ UTI ਪੈਦਾ ਕਰਨ ਵਾਲੇ ਬੈਕਟੀਰੀਆ ਰਹਿੰਦੇ ਹਨ। ਸੰਭੋਗ ਤੋਂ ਇਲਾਵਾ ਕੋਈ ਵੀ ਜਿਨਸੀ ਗਤੀਵਿਧੀ ਦੌਰਾਨ ਬੈਕਟੀਰੀਆ ਪਿਸ਼ਾਬ ਮਾਰਗ (ਯੂਰਿਨਹੀ ਟਰੈਕ) ਦੇ ਨੇੜੇ ਅਤੇ ਉੱਪਰ ਵੱਲ ਜਾ ਸਕਦੇ ਹੈ ਅਤੇ UTI ਦਾ ਕਾਰਨ ਬਣ ਸਕਦੇ ਹਨ। ਮਰਦ ਅਤੇ ਔਰਤਾਂ ਦੋਵਾਂ ਨੂੰ ਸੈਕਸ ਤੋਂ UTI ਹੋ ਸਕਦਾ ਹੈ। ਪਰ ਔਰਤਾਂ ਨੂੰ ਪੋਸਟ-ਕੋਇਟਲ UTI ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਇਸ਼ਤਿਹਾਰਬਾਜ਼ੀ

ਜਿਨਸੀ ਸੰਬੰਧ: ਜਿਨਸੀ ਸੰਬੰਧਾਂ (Sexual intercourse) ਦਾ ਮੋਸ਼ਨ ਗੁਦਾ (anus) ਦੇ ਆਲੇ ਦੁਆਲੇ ਰਹਿਣ ਵਾਲੇ ਬੈਕਟੀਰੀਆ ਨੂੰ ਪਿਸ਼ਾਬ ਨਾਲੀ ਵੱਲ ਧੱਕ ਸਕਦੀ ਹੈ। ਇਸ ਕਾਰਨ ਸਰੀਰ ਵਿੱਚ ਬੈਕਟੀਰੀਆ ਦੇ ਦਾਖਲ ਹੋਣ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸੈਕਸ ਕਾਰਨ ਇੰਟੀਮੇਂਟ ਏਰੀਆ ਵਿੱਚ ਜਲਣ ਹੋ ਸਕਦੀ ਹੈ। ਇਸ ਜਲਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਹਾਲਾਂਕਿ ਇਹ ਸੱਚ ਹੈ ਕਿ ਪੇਨੀਟਰੇਟਿਵ ਸੈਕਸ ਹੀ UTI ਦਾ ਕਾਰਨ ਨਹੀਂ ਹੈ। ਮੂੰਹ ਅਤੇ ਹੱਥੀਂ ਸੈਕਸ ਕਰਨ ਨਾਲ ਵੀ ਹਾਨੀਕਾਰਕ ਬੈਕਟੀਰੀਆ ਯੋਨੀ ਵਿਚ ਦਾਖਲ ਹੋ ਸਕਦੇ ਹਨ, ਜਿਸ ਨਾਲ ਲਾਗ ਲੱਗ ਸਕਦੀ ਹੈ।

ਇਸ਼ਤਿਹਾਰਬਾਜ਼ੀ

ਗਰਭ ਨਿਰੋਧਾ : ਕੁਝ ਜਨਮ ਨਿਯੰਤਰਣ (birth control) ਜਿਵੇਂ ਕਿ ਡਾਇਆਫ੍ਰਾਮ ਅਤੇ ਸ਼ੁਕ੍ਰਾਣੂਨਾਸ਼ਕ ਲੁਬਰੀਕੈਂਟ, UTIs ਦੇ ਜੋਖਮ ਨੂੰ ਵਧਾਉਂਦੇ ਹਨ। ਡਾਇਆਫ੍ਰਾਮ ਪਿਸ਼ਾਬ ਨਾਲੀ ਵੱਲ ਪੁਸ਼ ਹੁੰਦਾ ਹੈ, ਜਿਸ ਨਾਲ ਬਲੈਡਰ ਵਿੱਚ ਫਸਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਬੈਕਟੀਰੀਆ ਵਧ ਸਕਦੇ ਹੈ, ਜਿਸ ਨਾਲ ਲਾਗ ਲੱਗ ਸਕਦੀ ਹੈ। ਸ਼ੁਕ੍ਰਾਣੂਨਾਸ਼ਕ ਅੰਦਰੂਨੀ ਖੇਤਰ (intimate area) ਵਿੱਚ ਬੈਕਟੀਰੀਆ ਦੇ ਸੰਤੁਲਨ ਨੂੰ ਬਦਲ ਸਕਦੇ ਹਨ, ਲਾਗ ਦੇ ਜੋਖਮ ਨੂੰ ਵਧਾਉਂਦੇ ਹਨ।

ਇਸ਼ਤਿਹਾਰਬਾਜ਼ੀ

ਐਨਲ ਸੈਕਸ (Anal Sex): ਗੁਦਾ ਸੈਕਸ ਕਾਰਨ anus ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਜਣਨ ਅੰਗਾਂ ਵਿੱਚ ਜਾ ਸਕਦੇ ਹਨ, ਜਿਸ ਕਾਰਨ ਪਿਸ਼ਾਬ ਨਾਲੀ ਵਿੱਚ ਸੰਕਰਮਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਜੇਕਰ ਕੋਈ ਪੁਰਸ਼ ਐਨਲ ਸੈਕਸ ਕਰ ਰਿਹਾ ਹੈ ਤਾਂ ਉਸ ਨੂੰ ਜ਼ਿਆਦਾ ਖਤਰਾ ਹੈ।

ਅਸੁਰੱਖਿਅਤ ਸੈਕਸ (Unsafe Sex) : ਕਈ ਵਾਰ ਲੋਕ ਬਿਨਾਂ ਸੁਰੱਖਿਆ ਦੇ ਨਿਯਮਤ ਸੈਕਸ ਕਰਦੇ ਹਨ, ਜਿਸ ਕਾਰਨ UTI ਦਾ ਖਤਰਾ ਵੱਧ ਜਾਂਦਾ ਹੈ। ਸਵੱਛਤਾ ਪ੍ਰਤੀ ਛੋਟੀ ਜਿਹੀ ਲਾਪਰਵਾਹੀ ਵੀ UTI ਦਾ ਖਤਰਾ ਵਧਾ ਦਿੰਦੀ ਹੈ। ਸੰਭੋਗ ਦੌਰਾਨ ਇੱਕ ਦੂਜੇ ਦੇ ਇੰਟੀਮੇਟ ਏਰੀਆ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਦਾ ਆਦਾਨ-ਪ੍ਰਦਾਨ ਹੋ ਸਕਦਾ ਹੈ, ਜਿਸ ਕਾਰਨ UTI ਹੁੰਦਾ ਹੈ।

ਇਸ਼ਤਿਹਾਰਬਾਜ਼ੀ

UTI ਦੇ ਖਤਰੇ ਨੂੰ ਕਿਵੇਂ ਘੱਟ ਕੀਤਾ ਜਾਵੇ

ਸੈਕਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਿਸ਼ਾਬ ਕਰਨਾ ਮਹੱਤਵਪੂਰਨ ਹੈ। ਇਹ ਬੈਕਟੀਰੀਆ ਨੂੰ ਪਿਸ਼ਾਬ ਨਾਲੀ ਵਿੱਚੋਂ ਬਾਹਰ ਕੱਢਣ ਲਈ ਮਜਬੂਰ ਕਰਦਾ ਹੈ ਅਤੇ ਉਨ੍ਹਾਂ ਨੂੰ ਲਾਗ ਫੈਲਣ ਦਾ ਸਮਾਂ ਨਹੀਂ ਦਿੰਦਾ।

ਜਿਨਸੀ ਸੰਬੰਧਾਂ (ਸੈਕਸੂਅਲ ਇੰਟਰਕੋਰਸ) ਦੌਰਾਨ ਸੁਰੱਖਿਆ ਅਰਥਾਤ ਨਰ ਅਤੇ ਮਾਦਾ ਕੰਡੋਮ ਦੀ ਵਰਤੋਂ ਕਰੋ। ਤਾਂ ਜੋ ਇੱਕ ਦੂਜੇ ਦੀ ਚਮੜੀ ‘ਤੇ ਮੌਜੂਦ ਬੈਕਟੀਰੀਆ ਜਣਨ ਖੇਤਰ ਵਿੱਚ ਤਬਦੀਲ ਨਾ ਹੋ ਸਕਣ ਅਤੇ ਤੁਹਾਨੂੰ ਸੰਕਰਮਿਤ ਨਾ ਕਰ ਸਕਣ।

ਸੈਕਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਇੰਟੀਮੇਟ ਏਰੀਆ ਨੂੰ ਅੱਗੇ ਤੋਂ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਕਰੋ।

ਆਪਣੇ ਜਨਮ ਨਿਯੰਤਰਣ ਨੂੰ ਧਿਆਨ ਨਾਲ ਵਿਚਾਰੋ। ਜੇ ਤੁਸੀਂ ਇੱਕ ਡਾਇਆਫ੍ਰਾਮ ਜਾਂ ਸ਼ੁਕ੍ਰਾਣੂਨਾਸ਼ਕ ਦੀ ਵਰਤੋਂ ਕਰਦੇ ਹੋ, ਤਾਂ ਇਹ ਤੰਦਰੁਸਤ ਬੈਕਟੀਰੀਆ ਨੂੰ ਮਾਰ ਸਕਦੇ ਹਨ ਜੋ ਕੀਟਾਣੂਆਂ ਨੂੰ ਕਾਬੂ ਵਿੱਚ ਰੱਖਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਕਰਨ ਤੋਂ ਬਚੋ।

ਲੁਬਰੀਕੈਂਟ ਦੀ ਵਰਤੋਂ ਕਰੋ, ਜਿਨਸੀ ਸੰਬੰਧਾਂ ਦੌਰਾਨ ਲਗਾਤਾਰ ਰਗੜ ਕਾਰਨ ਇੰਟੀਮੇਟ ਏਰੀਆ ਦੇ ਆਲੇ ਦੁਆਲੇ ਜਲਣ ਹੋ ਸਕਦੀ ਹੈ। ਕਈ ਵਾਰ ਤਾਂ ਕੱਟ ਲੱਗਣ ਕਾਰਨ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ, ਲੁਬਰੀਕੈਂਟ ਤੁਹਾਡੇ ਸੰਭੋਗ ਨੂੰ ਬਹੁਤ ਆਨੰਦਮਈ ਬਣਾ ਦਿੰਦਾ ਹੈ।

UTI ਦੇ ਖਤਰੇ ਨੂੰ ਘੱਟ ਕਰਨ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇੰਟੀਮੇਟ ਏਰੀਆ ‘ਤੇ ਡੌਚ, ਪਾਊਡਰ ਜਾਂ ਸਪਰੇਅ ਦੀ ਵਰਤੋਂ ਨਾ ਕਰੋ। ਇਹ ਸਿਹਤਮੰਦ ਬੈਕਟੀਰੀਆ ਦੇ ਪ੍ਰਭਾਵ ਨੂੰ ਘਟਾਉਂਦਾ ਹੈ ਤਾਂ ਜੋ ਹਾਨੀਕਾਰਕ ਬੈਕਟੀਰੀਆ ਹਾਵੀ ਹੋ ਕੇ ਲਾਗ ਦਾ ਕਾਰਨ ਬਣ ਸਕਦੇ ਹਨ।

ਸਟੂਲ (ਟੱਟੀ) ਆਉਣ ਜਾਣ ਤੋਂ ਬਾਅਦ ਆਪਣੇ ਗੁਦਾ (ਏਨਸ) ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਕਿਉਂਕਿ ਜ਼ਿਆਦਾਤਰ ਹਾਨੀਕਾਰਕ ਬੈਕਟੀਰੀਆ ਇਸ ਖੇਤਰ ਵਿਚ ਹੁੰਦੇ ਹਨ, ਜਿਸ ਕਾਰਨ ਸੰਭੋਗ ਦੌਰਾਨ ਸੰਕਰਮਣ ਦਾ ਖ਼ਤਰਾ ਵੱਧ ਜਾਂਦਾ ਹੈ।

ਨਿਯਮਤ ਰੂਪ ਵਿਚ ਪ੍ਰੋਬਾਇਓਟਿਕਸ ਜਿਵੇਂ ਦਹੀਂ, ਕੰਬੂਜਾ, ਅਚਾਰ ਆਦਿ ਦਾ ਸੇਵਨ ਕਰੋ। ਇਸ ਨਾਲ UTI ਦਾ ਖਤਰਾ ਘੱਟ ਹੁੰਦਾ ਹੈ, ਇਸ ਤੋਂ ਇਲਾਵਾ ਕਰੈਨਬੇਰੀ ਦਾ ਜੂਸ ਵੀ ਇਸ ਤੋਂ ਬਚਾਅ ‘ਚ ਤੁਹਾਡੀ ਮਦਦ ਕਰ ਸਕਦਾ ਹੈ।

(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਪੰਜਾਬ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)

Source link

Related Articles

Leave a Reply

Your email address will not be published. Required fields are marked *

Back to top button