Looting with a female constable Mangal-Sutra taken away from Jaati on Activa hdb – News18 ਪੰਜਾਬੀ

ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਲਈ ਜਾਣੀ ਜਾਂਦੀ ਹੈ ਅਤੇ ਹੁਣ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਵੀ ਸੁਰੱਖਿਤ ਨਹੀਂ ਵਿਖਾਈ ਦਿੱਤੀ। ਲੁਟੇਰਿਆਂ ਦੇ ਵੱਲੋਂ ਮਹਿਲਾ ਕਾਂਸਟੇਬਲ ਨੂੰ ਹੀ ਆਪਣਾ ਸ਼ਿਕਾਰ ਬਣਾਇਆ ਗਿਆ ਅਤੇ ਰਾਹ ‘ਤੇ ਜਾ ਰਹੀ ਮਹਿਲਾ ਕਾਂਸਟੇਬਲ ਤੋਂ ਲੁੱਟ ਕੀਤੀ ਗਈ।
ਇਹ ਵੀ ਪੜ੍ਹੋ:
ਪੰਚਾਇਤੀ ਚੋਣਾਂ ’ਤੇ ਹਾਈ ਕੋਰਟ ਦਾ ਫ਼ੈਸਲਾ… 170 ਪਟੀਸ਼ਨਾਂ ਇਕੋ ਝਟਕੇ ’ਚ ਰੱਦ, ਚੋਣਾਂ ਨੂੰ ਲੈਕੇ ਰੇੜਕਾ ਖ਼ਤਮ
ਡਿਊਟੀ ਖਤਮ ਹੋਣ ਤੋਂ ਬਾਅਦ ਜਦ ਮਹਿਲਾ ਕਾਂਸਟੇਬਲ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਰਾਹ ਦੇ ਵਿਚਾਲੇ ਹੀ ਦੋ ਲੁਟੇਰੇ ਐਕਟੀਵਾ ‘ਤੇ ਸਵਾਰ ਹੋ ਕੇ ਉਸ ਦਾ ਪਿੱਛਾ ਕਰਦੇ ਹਨ ਅਤੇ ਮੌਕਾ ਵੇਖਦਿਆਂ ਹੀ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਸੀਸੀਟੀਵੀ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰਿਆਂ ਨੇ ਕਿਵੇਂ ਚਤੁਰਾਈ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਤਸਵੀਰਾਂ ਦੇ ਵਿੱਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਾਂਸਟੇਬਲ ਆਪਣੀ ਐਕਟੀਵਾ ‘ਤੇ ਸਵਾਰ ਹੋ ਕੇ ਰਾਹ ‘ਤੇ ਜਾ ਰਹੀ ਹੁੰਦੀ ਹੈ ਅਤੇ ਇੰਨ੍ਹੀਂ ਦੇਰ ਨੂੰ ਹੀ ਪਿੱਛੋਂ ਦੋ ਲੁਟੇਰੇ ਐਕਟੀਵਾ ‘ਤੇ ਸਵਾਰ ਹੋ ਕੇ ਉਸਦੇ ਨੇੜੇ ਪਹੁੰਚਦੇ ਹਨ ਅਤੇ ਉਸਦਾ ਮੰਗਲਸੂਤਰ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :