boAt ਦੇ ਇਨ੍ਹਾਂ ਈਅਰਬਡਸ ‘ਤੇ ਮਿਲ ਰਿਹਾ 70% ਡਿਸਕਾਊਂਟ… – News18 ਪੰਜਾਬੀ

ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਮਾਨਸੂਨ ਸੀਜ਼ਨ, boAt ਨੇ ਆਪਣੀ ਸਾਈਟ ‘ਤੇ ਗ੍ਰੈਂਡ ਮਾਨਸੂਨ ਫੈਸਟ ਸੇਲ ਦਾ ਆਯੋਜਨ ਵੀ ਕੀਤਾ ਹੈ। ਇਸ ਸੇਲ ‘ਚ ਕਈ ਗੈਜੇਟਸ ‘ਤੇ ਡੀਲ ਅਤੇ ਡਿਸਕਾਊਂਟ ਦਿੱਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਤੁਸੀਂ ਨਵੇਂ ਈਅਰਬਡਸ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਇੱਥੇ ਇੱਕ ਸ਼ਾਨਦਾਰ ਡੀਲ ਬਾਰੇ ਦੱਸਣ ਜਾ ਰਹੇ ਹਾਂ। ਇਸ ਡੀਲ ਰਾਹੀਂ ਤੁਸੀਂ ਬੋਟ (boAt) ਤੋਂ ਇਨ੍ਹਾਂ ਈਅਰਬਡਸ ਨੂੰ 70 ਫੀਸਦੀ ਦੀ ਛੋਟ ਦੇ ਨਾਲ ਖਰੀਦ ਸਕਦੇ ਹੋ।
ਦਰਅਸਲ ਇੱਥੇ ਅਸੀਂ boAt Airdopes 131 ਦੀ ਗੱਲ ਕਰ ਰਹੇ ਹਾਂ। ਇਸ ਡਿਵਾਈਸ ਨੂੰ ਕੰਪਨੀ ਦੀ ਸਾਈਟ ‘ਤੇ 2,990 ਰੁਪਏ ਦੀ ਬਜਾਏ 70 ਫੀਸਦੀ ਡਿਸਕਾਊਂਟ ਤੋਂ ਬਾਅਦ 899 ਰੁਪਏ ‘ਚ ਲਿਸਟ ਕੀਤਾ ਗਿਆ ਹੈ। ਯਾਨੀ ਇੱਥੇ ਗਾਹਕਾਂ ਨੂੰ 2,091 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਯਾਨੀ ਹੁਣ ਆਫਰ ਦਾ ਫਾਇਦਾ ਉਠਾ ਕੇ ਗਾਹਕ 900 ਰੁਪਏ ਤੋਂ ਘੱਟ ‘ਚ ਇਨ੍ਹਾਂ ਬਡਸ ਨੂੰ ਖਰੀਦ ਸਕਦੇ ਹਨ। ਇਸ ਤੋਂ ਇਲਾਕਾ boAt Airdopes 131 ਦੇ ਕੁੱਝ ਕਲਰ ਵੇਰੀਅੰਟਸ ਉੱਤੇ ਤੁਹਾਨੂੰ ਹੋਰ ਜ਼ਿਆਦਾ ਡਿਸਕਾਊਂਟ ਮਿਲੇਗਾ ਤੇ ਇਸ ਦਾ ਫਾਈਨਲ ਪ੍ਰਾਈਜ਼ ਤੁਹਾਨੂੰ ਸਿਰਫ 799 ਪਵੇਗਾ। ਗਾਹਕਾਂ ਕੋਲ ਗੁਲਾਬੀ, ਕਾਲਾ, ਚਿੱਟਾ, ਕਰੀਮ, ਨੀਲਾ ਅਤੇ ਹਰਾ ਵਰਗੇ ਰੰਗ ਵਿਕਲਪ ਵੀ ਹਨ।
boAt Airdopes 131 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਬਡਸ ‘ਚ 13mm ਡਰਾਈਵਰ ਦਿੱਤੇ ਗਏ ਹਨ। ਇਨ੍ਹਾਂ ਬਡਸ ਨੂੰ ਚਾਰਜਿੰਗ ਕੇਸ ਦੇ ਨਾਲ 60 ਘੰਟਿਆਂ ਦੀ ਬੈਟਰੀ ਲਾਈਫ ਦੇ ਨਾਲ ਲਾਂਚ ਕੀਤਾ ਗਿਆ ਹੈ। ਚਾਰਜਿੰਗ ਕੇਸ ਦੀ ਬੈਟਰੀ 650mAh ਹੈ। ਇਸ ਡਿਵਾਈਸ ਦਾ ਵਜ਼ਨ ਵੀ ਬਹੁਤ ਘੱਟ ਰੱਖਿਆ ਗਿਆ ਹੈ। ਕਨੈਕਟੀਵਿਟੀ ਲਈ ਇਸ ਡਿਵਾਈਸ ‘ਚ ਬਲੂਟੁੱਥ 5.0 ਸਪੋਰਟ ਹੈ। boAt Airdopes 131 ਬਡਸ ਦੇ ਜ਼ਰੀਏ, ਵੌਇਸ ਅਸਿਸਟੈਂਟ ਨੂੰ ਵੀ ਇੱਕ ਪ੍ਰੈਸ ਨਾਲ ਐਕਟੀਵੇਟ ਕੀਤਾ ਜਾ ਸਕਦਾ ਹੈ। boAt Airdopes 131 ਵਿੱਚ ਹਰ ਬਡ ਦੀ ਬੈਟਰੀ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਇੱਕ ਵਾਰ ਚਾਰਜ ਕਰਨ ‘ਤੇ 3 ਘੰਟੇ ਤੱਕ ਵਰਤਿਆ ਜਾ ਸਕਦਾ ਹੈ। ਡਿਵਾਈਸ ਵਿੱਚ ਚਾਰਜ ਕਰਨ ਲਈ ਇੱਕ USB ਟਾਈਪ-ਸੀ ਪੋਰਟ ਹੈ। ਇਸ ਡਿਵਾਈਸ ਨੂੰ 10 ਮੀਟਰ ਦੀ ਦੂਰੀ ਤੋਂ ਵੀ ਵਰਤਿਆ ਜਾ ਸਕਦਾ ਹੈ।
- First Published :