27 ਸਤੰਬਰ ਨੂੰ ਆ ਰਹੀ ਸਾਊਥ ਦੀ ਸੁਪਰ ਹਿੱਟ ਹੌਰਰ ਕਾਮੇਡੀ ਫ਼ਿਲਮ Demonte Colony 2

ਅਰੁਲਨੀਤੀ (Arulnithi) ਅਤੇ ਪ੍ਰਿਆ ਭਵਾਨੀ ਸ਼ੰਕਰ (Priya Bhavani Shankar) ਦੀ ਤਾਮਿਲ ਫਿਲਮ ਡੈਮੋਂਟੇ ਕਲੋਨੀ 2 (Demonte Colony 2) ਆਪਣੇ ਡਿਜੀਟਲ ਡੈਬਿਊ ਲਈ ਤਿਆਰ ਹੈ। ਇਹ ਫਿਲਮ ਇੱਕ ਹੌਰਰ ਕਾਮੇਡੀ ਡਰਾਮਾ ਫਿਲਮ ਹੈ। ਇਹ ਹੌਰਰ ਕਾਮੇਡੀ ਡਰਾਮਾ ਪਹਿਲਾਂ ਹੀ ਸਿਨੇਮਾਘਰਾਂ ‘ਚ ਚੰਗੀ ਕਮਾਈ ਕਰ ਚੁੱਕੀ ਹੈ।
ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਵੀ ਵਿਕਰਮ ਦੀ ਫਿਲਮ ਟੈਂਗਲਾਨ ਨਾਲ ਬਾਕਸ ਆਫਿਸ ‘ਤੇ ਐਂਟਰੀ ਕੀਤੀ ਸੀ। 15 ਕਰੋੜ ਰੁਪਏ ਦੇ ਬਜਟ ਵਾਲੀ ਇਸ ਫਿਲਮ ਨੇ ਬਾਕਸ ਆਫਿਸ ‘ਤੇ 55 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਜਿਹੜੇ ਦਰਸ਼ਕ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਤੋਂ ਖੁੰਝ ਗਏ ਸਨ, ਉਹ ਹੁਣ ਇਸ ਫਿਲਮ ਨੂੰ OTT ‘ਤੇ ਦੇਖ ਸਕਦੇ ਹਨ।
‘Demonte Colony 2’ ਇੱਕ ਤਮਿਲ ਹੌਰਰ ਕਾਮੇਡੀ ਡਰਾਮਾ ਫਿਲਮ ਹੈ ਜੋ ਪਹਿਲੀ ਵਾਰ 2015 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਪਿਆਰ ਮਿਲਣ ਤੋਂ ਬਾਅਦ ਨਿਰਮਾਤਾਵਾਂ ਨੇ ਇਸ ਸਾਲ ਇਸ ਦਾ ਸੀਕਵਲ ਰਿਲੀਜ਼ ਕੀਤਾ। ਨਿਰਦੇਸ਼ਕ ਅਜੈ ਗਿਆਨਮੁਥੂ ਦੀ ਇਹ ਫਿਲਮ ਦੋਸਤਾਂ ਦੇ ਸਮੂਹ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਦੋਸਤ ਇਕੱਠੇ ਇੱਕ ਸਰਾਪਿਤ ਥਾਂ ‘ਤੇ ਪਹੁੰਚ ਜਾਂਦੇ ਹਨ।
ਇੱਥੇ ਆ ਕੇ ਇਨ੍ਹਾਂ ਨੂੰ ਸਰਾਪਿਤ ਆਤਮਾ ਬਾਰੇ ਪਤਾ ਲੱਗਦਾ ਹੈ। ਇਸ ਫਿਲਮ ‘ਚ ਅਰੁਲਨੀਤੀ (Arulnithi) ਅਤੇ ਪ੍ਰਿਆ ਭਵਾਨੀ ਸ਼ੰਕਰ (Priya Bhavani Shankar) ਤੋਂ ਇਲਾਵਾ ਮੀਨਾਕਸ਼ੀ ਗੋਵਿੰਦਰਾਜਨ, ਅਰਚਨਾ ਰਵੀਚੰਦਰਨ ਅਤੇ ਸਰਜਾਨੋ ਖਾਲਿਦ ਅਤੇ ਮੁਥੂ ਕੁਮਾਰ ਅਹਿਮ ਭੂਮਿਕਾਵਾਂ ‘ਚ ਹਨ। Demonte Colony 2 27 ਸਤੰਬਰ ਨੂੰ ZEE5 ‘ਤੇ ਦੇਖਣ ਨੂੰ ਮਿਲੇਗੀ।
ਡੈਮੋਂਟੇ ਕਲੋਨੀ ਦਾ ਪਹਿਲਾ ਭਾਗ ਬਹੁਤ ਘੱਟ ਬਜਟ ਵਿੱਚ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ। ਜਿਸ ਤੋਂ ਬਾਅਦ ਨਿਰਦੇਸ਼ਕ ਨੇ ਥੋੜ੍ਹੇ ਜਿਹੇ ਵੱਧ ਬਜਟ ਨਾਲ ਅਗਲੀ ਫਿਲਮ ਬਣਾਈ ਅਤੇ ਫਿਲਮ ਦਾ ਰੋਮਾਂਚ ਵੀ ਵਧਾਇਆ।
ਫਿਲਮ ਦੀ ਕਹਾਣੀ ਉੱਤੇ ਤੇ ਇਸ ਫਿਲਮ ਦੇ ਨਿਰਮਾਣ ਵੇਲੇ ਤਕਨੀਕੀ ਤੌਰ ਉੱਤੇ ਬਹੁਤ ਧਿਆਨ ਦਿੱਤਾ ਗਿਆ ਹੈ।ਇਸ ਫ਼ਿਲਮ ਬਾਰੇ ਫ਼ਿਲਮ ਦੀ ਲੀਡ ਕਾਸਟ ਦਾ ਕਹਿਣਾ ਹੈ ਕਿ ਫ਼ਿਲਮ ਪਹਿਲੇ ਭਾਗ ਦੀ ਕਹਾਣੀ ਨਾਲ ਜੋੜ ਕੇ ਕਹਾਣੀ ਨੂੰ ਅੱਗੇ ਲੈ ਜਾਂਦੀ ਹੈ। ਤੁਸੀਂ Demonte Colony 2 ਨੂੰ 27 ਸਤੰਬਰ ਨੂੰ ZEE5 ‘ਤੇ ਦੇਖ ਸਕੋਗੇ।