ਹਾਈ ਬਲੱਡ ਪ੍ਰੈਸ਼ਰ ਤੋਂ ਹੋ ਪ੍ਰੇਸ਼ਾਨ, ਤਾਂ ਕਰੋ ਇਹ ਯੋਗ ਆਸਨ, ਦਿਨਾਂ ‘ਚ ਸਮੱਸਿਆ ਦਾ ਹੋਵੇਗਾ ਹੱਲ

ਅੱਜ-ਕੱਲ੍ਹ ਹਾਈ ਬਲੱਡ ਪ੍ਰੈਸ਼ਰ (High Blood Pressure) ਦੀ ਸਮੱਸਿਆ ਤੋਂ ਬਹੁਤ ਲੋਕ ਪ੍ਰੇਸ਼ਾਨ ਹਨ। ਛੋਟੀ ਉਮਰ ਦੇ ਲੋਕਾਂ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਰਹੀ ਹੈ। ਇਸ ਦਾ ਪ੍ਰਮੁੱਖ ਕਾਰਨ ਸਾਡੀ ਬਦਲ ਰਹੀ ਜੀਵਨ ਸ਼ੈਲੀ ਹੈ।
ਤਣਾਅ ਵੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ। ਹਾਈ ਬਲੱਡ ਪ੍ਰੈਸ਼ਰ ਅੱਗੋਂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਲਈ ਇਸਨੂੰ ਕੰਟਰੌਲ ਕਰਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਯੋਗ ਆਸਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੌਲ ਕਰ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲਗਾਤਰਾ ਹਾਈ ਬਲੱਡ ਪ੍ਰੈਸ਼ਰ ਦਾ ਮਾੜਾ ਅਸਰ ਸਾਡੇ ਦਿਲ ਦੇ ਨਾਲ ਨਾਲ ਸਾਡੀਆਂ ਕਿਡਨੀਆਂ ਉੱਤੇ ਵੀ ਪੈਦਾ ਹੈ। ਸਵਾਮੀ ਰਾਮਦੇਵ ਅਨੁਸਾਰ ਰੋਜ਼ਾਨਾ ਸਿਰਫ਼ 20-15 ਮਿੰਟ ਯੋਗਾ ਕਰਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੈਨੇਟਿਕ ਬੀਪੀ ਦੀ ਸਮੱਸਿਆ ਨੂੰ ਵੀ ਯੋਗਾ ਰਾਹੀਂ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਕੁਝ ਯੋਗ ਆਸਨਾਂ ਨੂੰ ਨਿਯਮਿਤ ਰੂਪ ਵਿਚ ਕਰਨਾ ਪਵੇਗਾ।
ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਾਲੇ ਯੋਗ ਆਸਨ
ਵਿਰਾਸਨ
ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਵਿਰਾਸਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਾਹ ਲੈਣ ਵਾਲਾ ਯੋਗਾ ਅਭਿਆਸ ਹੈ, ਜੋ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੌਲ ਕਰਨ ਵਿਚ ਮਦਦ ਕਰਦਾ ਹੈ। ਇਸਦੇ ਨਾਲ ਹੀ ਇਸ ਆਸਨ ਨੂੰ ਕਰਨ ਨਾਲ ਦਿਮਾਗੀ ਪ੍ਰਣਾਲੀ ਤੰਦਰੁਸਤ ਰਹਿੰਦੀ ਹੈ ਅਤੇ ਤਣਾਅ ਵੀ ਘੱਟ ਹੁੰਦਾ ਹੈ।
ਇਸ ਆਸਨ ਨੂੰ ਕਰਨ ਦੇ ਲਈ ਜ਼ਮੀਨ ‘ਤੇ ਗੋਡਿਆਂ ਦੇ ਭਾਰ ਬੈਠ ਜਾਓ ਅਤੇ ਆਪਣੇ ਦੋਵੇਂ ਹੱਥ ਗੋਡਿਆਂ ‘ਤੇ ਰੱਖੋ। ਹੁਣ ਕਮਰ ਨੂੰ ਅੱਡੀਆਂ ਦੇ ਵਿਚਕਾਰ ਰੱਖੋ ਅਤੇ ਗੋਡਿਆਂ ਵਿਚਕਾਰ ਦੂਰੀ ਘਟਾਓ। ਧੁੰਨੀ ਨੂੰ ਅੰਦਰ ਖਿੱਚੋ ਅਤੇ 30 ਸਕਿੰਟਾਂ ਬਾਅਦ, ਆਰਾਮ ਦੀ ਸਥਿਤੀ ਵਿਚ ਵਾਪਸ ਆ ਜਾਓ।
ਸ਼ਵਾਸਨ
ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਸ਼ਵਾਸਨ ਬਹੁਤ ਫ਼ਾਇਦੇਮੰਦ ਹੈ। ਇਸਦਾ ਰੋਜ਼ਾਨਾ ਅਭਿਆਸ ਕਰਨ ਨਾਲ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਇਸ ਆਸਨ ਨੂੰ ਕਰਨ ਨਾਲ ਸਰੀਰ ਨੂੰ ਵੀ ਆਰਾਮ ਮਿਲਦਾ ਹੈ।
ਇਸ ਯੋਗ ਆਸਨ ਨੂੰ ਕਰਨ ਦੇ ਲਈ ਯੋਗਾ ਮੈਟ ‘ਤੇ ਆਪਣੀ ਪਿੱਠ ਦੇ ਬਲ ਲੇਟ ਜਾਓ। ਆਪਣੇ ਸਰੀਰ ਨੂੰ ਆਰਾਮ ਦਿਓ ਅਤੇ ਅੱਖਾਂ ਬੰਦ ਕਰ ਲਓ। ਇਸ ਤੋਂ ਬਾਅਦ ਆਪਣੀਆਂ ਲੱਤਾਂ ਫੈਲਾਓ ਅਤੇ ਆਪਣੇ ਹੱਥਾਂ ਨੂੰ ਬਿਨਾਂ ਛੂਹੇ ਸਰੀਰ ਦੇ ਦੋਵੇਂ ਪਾਸੇ ਰੱਖੋ। ਹੌਲੀ-ਹੌਲੀ ਹਥੇਲੀਆਂ ਨੂੰ ਫੈਲਾਓ ਅਤੇ ਪੂਰੇ ਸਰੀਰ ਨੂੰ ਆਰਾਮਦੇਹ ਮੁਦਰਾ ਵਿਚ ਲਓ। ਹੁਣ ਡੂੰਘੇ ਅਤੇ ਹੌਲੀ ਸਾਹ ਲਓ। 30 ਸੈਕਿੰਡ ਤੱਕ ਇਸ ਤਰ੍ਹਾਂ ਰਹੋ।
ਬਲਾਸਨਾ
ਬਲਾਸਨਾ ਨੂੰ ਬੀਪੀ ਦੇ ਰੋਗੀਆਂ ਲਈ ਚੰਗਾ ਯੋਗ ਅਭਿਆਸ ਮੰਨਿਆ ਜਾਂਦਾ ਹੈ। ਸਰੀਰ ‘ਚ ਵਧ ਰਹੇ ਬਲੱਡ ਪ੍ਰੈਸ਼ਰ ਨੂੰ ਇਸਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਰੀੜ੍ਹ ਦੀ ਹੱਡੀ ਨੂੰ ਰਾਹਤ ਮਿਲਦੀ ਹੈ।
ਇਸ ਯੋਗ ਅਭਿਆਸ ਨੂੰ ਕਰਨ ਲਈ ਸਭ ਤੋਂ ਪਹਿਲਾਂ ਵਜਰਾਸਨ ਆਸਣ ਵਿੱਚ ਬੈਠੋ ਅਤੇ ਹੁਣ ਹੌਲੀ-ਹੌਲੀ ਸਾਹ ਲੈਂਦੇ ਹੋਏ ਆਪਣੇ ਹੱਥਾਂ ਨੂੰ ਸਿਰ ਦੇ ਉੱਪਰ ਲੈ ਜਾਓ। ਇਸ ਤੋਂ ਬਾਅਦ ਸਾਹ ਛੱਡੋ ਅਤੇ ਅੱਗੇ ਝੁਕੋ। ਹੁਣ ਆਪਣੇ ਮੱਥੇ ਨੂੰ ਜ਼ਮੀਨ ‘ਤੇ ਰੱਖੋ ਅਤੇ ਸਾਹ ਲੈਣ ਦਾ ਧਿਆਨ ਰੱਖੋ। 30 ਸਕਿੰਟਾਂ ਬਾਅਦ ਆਮ ਸਥਿਤੀ ‘ਤੇ ਵਾਪਸ ਆ ਜਾਓ।
(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)