ਹਰਭਜਨ ਸਿੰਘ ਦਾ ਵੱਡਾ ਬਿਆਨ, ਕਿਹਾ ‘ਧੋਨੀ ਤੋਂ ਬਿਹਤਰ ਕਪਤਾਨ ਹਨ ਰੋਹਿਤ ਸ਼ਰਮਾ…’

ਭਾਰਤ ਨੇ ਹੁਣ ਤੱਕ ਦੋ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਇੱਕ ਵਾਰ ਸਾਲ 2007 ਵਿੱਚ ਐਮਐਸ ਧੋਨੀ (Mahendra Singh Dhoni) ਦੀ ਕਪਤਾਨੀ ਵਿੱਚ, ਦੂਜੀ ਵਾਰ ਸਾਲ 2024 ਵਿੱਚ ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ਵਿੱਚ। ਦੋਵੇਂ ਆਪਣੀਆਂ ਸ਼ਾਨਦਾਰ Strategy ਲਈ ਜਾਣੇ ਜਾਂਦੇ ਹਨ। ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਰੋਹਿਤ ਸ਼ਰਮਾ (Rohit Sharma) ਨੂੰ ਕੁਝ ਮਾਮਲਿਆਂ ‘ਚ ਮਹਿੰਦਰ ਸਿੰਘ ਧੋਨੀ ਤੋਂ ਬਿਹਤਰ ਕਪਤਾਨ ਮੰਨਿਆ ਹੈ।
ਸਪੋਰਟਸ ਯਾਰੀ ‘ਤੇ ਗੱਲ ਕਰਦੇ ਹੋਏ ਹਰਭਜਨ ਸਿੰਘ (Harbhajan Singh) ਨੇ ਦੱਸਿਆ ਕਿ ਉਹ ਰੋਹਿਤ ਸ਼ਰਮਾ (Rohit Sharma) ਨੂੰ ਧੋਨੀ ਤੋਂ ਉੱਪਰ ਕਿਉਂ ਮੰਨਦੇ ਹਨ। ਹਰਭਜਨ ਸਿੰਘ ਨੇ ਕਿਹਾ, “ਮੈਂ ਧੋਨੀ ਦੀ ਬਜਾਏ ਰੋਹਿਤ ਨੂੰ ਚੁਣਿਆ ਕਿਉਂਕਿ ਰੋਹਿਤ ਖਿਡਾਰੀਆਂ ਦਾ ਕਪਤਾਨ ਹੈ। ਉਹ ਖਿਡਾਰੀਆਂ ਕੋਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੁੱਛਦਾ ਹੈ ਕਿ ਉਹ ਕੀ ਚਾਹੁੰਦੇ ਹਨ। ਉਸ ਦੇ ਸਾਥੀ ਉਸ ਨਾਲ ਬਹੁਤ ਚੰਗੀ ਤਰ੍ਹਾਂ ਜੁੜਦੇ ਹਨ। ਪਰ ਧੋਨੀ ( ਦਾ ਅੰਦਾਜ਼ ਵੱਖਰਾ ਸੀ।
ਹਰਭਜਨ ਨੇ ਅੱਗੇ ਕਿਹਾ, “ਧੋਨੀ ਕਿਸੇ ਨਾਲ ਗੱਲ ਨਹੀਂ ਕਰਦੇ ਸੀ। ਉਹ ਆਪਣੀ ਚੁੱਪ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦੇ ਸੀ। ਇਹ ਉਸ ਦਾ ਦੂਜਿਆਂ ਨਾਲ ਗੱਲ ਕਰਨ ਦਾ ਤਰੀਕਾ ਸੀ। ਧੋਨੀ ਅਤੇ ਰੋਹਿਤ ਬਿਲਕੁਲ ਵੱਖਰੇ ਕਪਤਾਨ ਹਨ। ਧੋਨੀ ਕਦੇ ਵੀ ਕਿਸੇ ਖਿਡਾਰੀ ਦੇ ਕੋਲ ਨਹੀਂ ਜਾਂਦੇ ਅਤੇ ਉਨ੍ਹਾਂ ਤੋਂ ਪੁੱਛਦੇ ਸੀ ਕਿ ਉਹ ਨੂੰ ਕਿਹੜੀ ਫੀਲਡ ਚਾਹੀਦੀ ਹੈ। ਉਹ ਤੁਹਾਨੂੰ ਤੁਹਾਡੀਆਂ ਗ਼ਲਤੀਆਂ ਤੋਂ ਸਿੱਖਣ ਦਿੰਦੇ ਸੀ।”
ਤੁਹਾਨੂੰ ਦੱਸ ਦੇਈਏ ਕਿ ਧੋਨੀ ਭਾਰਤ ਦੇ ਇਕਲੌਤੇ ਕਪਤਾਨ ਹਨ ਜਿਨ੍ਹਾਂ ਨੇ ਤਿੰਨ ਵਾਰ ICC ਖਿਤਾਬ ਜਿੱਤਿਆ ਹੈ। ਉਥੇ ਹੀ ਰੋਹਿਤ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਜਿਤਾਇਆ ਹੈ। ਰੋਹਿਤ ਦੀ ਕਪਤਾਨੀ ‘ਚ ਟੀਮ ਇੰਡੀਆ 2023 ਵਨਡੇ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਸੀ। ਪਰ ਉੱਥੇ ਟੀਮ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਤੀਜੀ ਵਾਰ ਵਨਡੇ ਵਿਸ਼ਵ ਕੱਪ ਦਾ ਜੇਤੂ ਬਣਨ ਤੋਂ ਖੁੰਝ ਗਿਆ ਸੀ।
- First Published :