ਭੂਲ ਭੁਲਈਆ 3 ਨੇ ਬਣਾਇਆ ਕਮਾਈ ਦਾ ਨਵਾਂ ਰਿਕਾਰਡ, ਜਾਣੋ ਕਿੰਨੀ ਹੋਈ ਪਹਿਲੇ ਦਿਨ ਦੀ ਕਮਾਈ – News18 ਪੰਜਾਬੀ

ਕਾਰਤਿਕ ਆਰੀਅਨ (Karthik Aaryan) ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਭੂਲ ਭੁਲਈਆ 3’ ਨੇ ਬਾਕਸ ਆਫਿਸ ‘ਤੇ ਇਤਿਹਾਸ ਰਚ ਦਿੱਤਾ ਹੈ। ਇਸ ਨੇ ਕਾਰਤਿਕ ਆਰੀਅਨ (Karthik Aaryan) ਦੀਆਂ ਫਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰਿਲੀਜ਼ ਦੇ ਦਿਨ ਕਾਰਤਿਕ ਆਰੀਅਨ (Karthik Aaryan) ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ‘ਭੂਲ ਭੁਲਈਆ 2’ (14.11 ਕਰੋੜ), ‘ਸੱਤਪ੍ਰੇਮ ਕੀ ਕਥਾ’ (9.25 ਕਰੋੜ) ਅਤੇ ‘ਪਤੀ ਪਤਨੀ ਔਰ ਵੋ’ (9.10 ਕਰੋੜ) ਵਰਗੇ ਨਾਮ ਸ਼ਾਮਲ ਹਨ। ਮੇਕਰਸ ਲਗਾਤਾਰ ਦਾਅਵਾ ਕਰ ਰਹੇ ਸਨ ਕਿ ਭੂਲ ਭੁਲਾਈਆ 3 ਨੂੰ 30 ਕਰੋੜ ਰੁਪਏ ਤੋਂ ਜ਼ਿਆਦਾ ਦੀ ਓਪਨਿੰਗ ਮਿਲੇਗੀ ਅਤੇ ਅਜਿਹਾ ਹੀ ਹੋਇਆ ਹੈ।
ਫਿਲਮ ਦਾ ਓਪਨਿੰਗ ਡੇ ਕਲੈਕਸ਼ਨ ਕਰੀਬ 35 ਕਰੋੜ 50 ਲੱਖ ਰੁਪਏ ਰਿਹਾ ਹੈ। ਫੁਟਫਾਲ ਦੀ ਗੱਲ ਕਰੀਏ ਤਾਂ ਸਵੇਰ ਦੇ ਸ਼ੋਅ ਵਿੱਚ ਬਹੁਤਾ ਹੁੰਗਾਰਾ ਨਹੀਂ ਮਿਲਿਆ ਪਰ ਦੁਪਹਿਰ ਅਤੇ ਸ਼ਾਮ ਦੇ ਸ਼ੋਅ ਵਿੱਚ 80 ਫੀਸਦੀ ਤੋਂ ਵੱਧ ਬੁਕਿੰਗ ਹੋਈ। ਭੂਲ ਭੁਲਈਆ 3 ਨੂੰ ਮੁੰਬਈ, ਚੇਨਈ, ਜੈਪੁਰ ਅਤੇ ਲਖਨਊ ਵਰਗੇ ਸ਼ਹਿਰਾਂ ‘ਚ ਵਧੀਆ ਹੁੰਗਾਰਾ ਮਿਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ SACNILC ਦੁਆਰਾ ਜਾਰੀ ਕੀਤੇ ਗਏ ਹਨ ਪਰ ਇਹ ਅਧਿਕਾਰਤ ਅੰਕੜੇ ਨਹੀਂ ਹਨ। ਮੇਕਰਸ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਮਾਮੂਲੀ ਫਰਕ ਹੋ ਸਕਦਾ ਹੈ। ਪਰ ਫਿਰ ਵੀ ਇਹ ਯਕੀਨੀ ਤੌਰ ‘ਤੇ ਕਾਰਤਿਕ ਆਰੀਅਨ (Karthik Aaryan) ਦੀ ਫਿਲਮ ਲਈ ਮਜ਼ਬੂਤ ਸ਼ੁਰੂਆਤ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ ਸਿੰਘਮ 3 ਤੇ ਭੂਲ ਭੁਲਈਆ 3, ਦੋਵਾਂ ਫ਼ਿਲਮਾਂ ਨੂੰ ਜ਼ਬਰਦਸਤ ਓਪਨਿੰਗ ਮਿਲੀ ਹੈ ਪਰ ਹੁਣ ਅਸਲ ਖੇਡ ਇੱਥੋਂ ਹੀ ਦੇਖਣ ਨੂੰ ਮਿਲੇਗੀ। ਕਿਉਂਕਿ ਦੋਵੇਂ ਫਿਲਮਾਂ ਦਰਸ਼ਕਾਂ ਦੇ ਸਾਹਮਣੇ ਹਨ। ਇਸ ਲਈ ਅਜਿਹੀ ਸਥਿਤੀ ਵਿੱਚ, ਹੁਣ ਉਹੀ ਫਿਲਮ ਵਧੇਰੇ ਕਮਾਈ ਕਰੇਗੀ ਜੋ ਲੋਕਾਂ ਨੂੰ ਜ਼ਿਆਦਾ ਪਸੰਦ ਆਵੇਗੀ। ਦਰਅਸਲ, ਭੂਲ ਭੁਲਈਆ ਅਤੇ ਸਿੰਘਮ ਦੋਵੇਂ ਫਿਲਮਾਂ ਦੀ ਆਪਣੀ ਕਿਸਮ ਦੀ ਫੈਨ ਫਾਲੋਇੰਗ ਹੈ। ਇਨ੍ਹਾਂ ਦੋਵਾਂ ਫਿਮਲ ਸੀਰੀਜ਼ ਦੀ ਕੋਈ ਵੀ ਫਿਲਮ ਅੱਜ ਤੱਕ ਫਲਾਪ ਨਹੀਂ ਹੋਈ ਹੈ। ਪਰ ਜਦੋਂ ਦੋਵੇਂ ਫਿਲਮਾਂ ਨਾਲੋ-ਨਾਲ ਰਿਲੀਜ਼ ਹੋਣਗੀਆਂ ਤਾਂ ਦਰਸ਼ਕ ਹੀ ਚੁਣਨਗੇ ਕਿ ਕਿਹੜੀ ਬਿਹਤਰ ਹੈ।
ਭਾਰਤੀ ਬਾਕਸ ਆਫਿਸ ‘ਤੇ ਕਾਰਤਿਕ ਆਰੀਅਨ (Karthik Aaryan) ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ‘ਭੂਲ ਭੁਲਈਆ 2’ (185 ਕਰੋੜ) ਅਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ (108 ਕਰੋੜ) ਵਰਗੇ ਨਾਮ ਸ਼ਾਮਲ ਹਨ। ਹੁਣ ਦੇਖਣਾ ਇਹ ਹੈ ਕਿ ਕੀ ਭੂਲ ਭੁਲਈਆ 3 ਕਾਰਤਿਕ ਆਰੀਅਨ (Karthik Aaryan) ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣਦੀ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਫਿਲਮ 150 ਕਰੋੜ ਰੁਪਏ ਵਿੱਚ ਤਿਆਰ ਹੋਈ ਹੈ।
- First Published :