ਵਿਆਹ ਤੋਂ ਪਹਿਲਾਂ MS Dhoni ਦਾ ਇਸ ਅਦਾਕਾਰਾ ਨਾਲ ਸੀ ਅਫੇਅਰ, ਅਭਿਨੇਤਰੀ ਨੇ ਕਿਹਾ, ‘ਇਹ ਰਿਸ਼ਤਾ ਇੱਕ ਦਾਗ਼…’

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਅੱਜਕੱਲ੍ਹ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ‘ਚ ਰਹਿੰਦੇ ਹਨ।
ਅਜਿਹਾ ਮੰਨਿਆ ਜਾਂਦਾ ਹੈ ਕਿ ਮਹਿੰਦਰ ਸਿੰਘ ਧੋਨੀ 2008 ਤੋਂ 2009 ਦਰਮਿਆਨ ਸਾਊਥ ਦੀ ਅਦਾਕਾਰਾ ਰਾਏ ਲਕਸ਼ਮੀ (Raai Lakshmi) ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਦਰਅਸਲ, ਇਸ ਦੌਰਾਨ ਮਹਿੰਦਰ ਸਿੰਘ ਧੋਨੀ ਅਤੇ ਰਾਏ ਲਕਸ਼ਮੀ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ। ਇੰਨਾ ਹੀ ਨਹੀਂ ਦੋਨਾਂ ਨੂੰ 2009 IPL ਦੀ ਆਫਟਰ ਪਾਰਟੀ ਦੌਰਾਨ ਵੀ ਇਕੱਠੇ ਦੇਖਿਆ ਗਿਆ ਸੀ। ਇੱਥੋਂ ਤੱਕ ਕਿ ਮਹਿੰਦਰ ਸਿੰਘ ਧੋਨੀ, ਰਾਏ ਲਕਸ਼ਮੀ ਦੇ ਜਨਮਦਿਨ ‘ਤੇ ਪਹੁੰਚੇ ਸਨ।
ਜਾਣਕਾਰੀ ਮੁਤਾਬਕ ਧੋਨੀ ਚੇਨਈ ਦੇ ਦੌਰੇ ਦੌਰਾਨ ਲਕਸ਼ਮੀ ਨੂੰ ਮਿਲੇ ਸਨ। ਉਨ੍ਹਾਂ ਦਾ ਰਿਸ਼ਤਾ ਪੂਰੇ ਦੋ ਸਾਲ ਤੱਕ ਚੱਲਿਆ। ਇਸ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਸੀ, ਕਈ ਲੋਕਾਂ ਨੂੰ ਲੱਗ ਰਿਹਾ ਸੀ ਕਿ ਮਹਿੰਦਰ ਸਿੰਘ ਧੋਨੀ ਨਾਲ ਰਾਏ ਲਕਸ਼ਮੀ ਸੀਰੀਅਸ ਰਿਲੇਸ਼ਨ ਵਿੱਚ ਹੈ। ਦੋਵੇਂ ਅਕਸਰ ਇਕੱਠੇ ਦੇਖੇ ਜਾਂਦੇ ਸਨ।
ਪਰ ਸਾਲ 2014 ‘ਚ ਅਦਾਕਾਰਾ ਰਾਏ ਲਕਸ਼ਮੀ ਨੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਸੀ। ਇਸ ਬਾਰੇ ਗੱਲ ਕਰਦੇ ਹੋਏ ਰਾਏ ਲਕਸ਼ਮੀ (Rai Lakshmi) ਨੇ ਕਿਹਾ ਸੀ ਕਿ “ਮਹਿੰਦਰ ਸਿੰਘ ਧੋਨੀ ਨਾਲ ਮੇਰਾ ਰਿਸ਼ਤਾ ਇੱਕ ਦਾਗ ਅਤੇ ਨਿਸ਼ਾਨ ਵਰਗਾ ਹੈ। ਇਹ ਲੰਬੇ ਸਮੇਂ ਤੱਕ ਮਿਟਣ ਨਹੀਂ ਵਾਲਾ।” ਕਿਹਾ ਜਾਂਦਾ ਹੈ ਕਿ ਕਰੀਅਰ ਕਾਰਨ ਦੋਵਾਂ ਵਿਚਾਲੇ ਦੂਰੀ ਆ ਗਈ ਸੀ। ਬ੍ਰੇਕਅੱਪ ਦੇ ਲਗਭਗ ਇੱਕ ਸਾਲ ਦੇ ਅੰਦਰ ਹੀ ਮਹਿੰਦਰ ਸਿੰਘ ਧੋਨੀ ਨੇ ਸਾਕਸ਼ੀ ਨਾਲ ਵਿਆਹ ਕਰ ਲਿਆ ਸੀ।
ਰਾਏ ਲਕਸ਼ਮੀ (Rai Lakshmi) ਦੇ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਨਾ ਸਿਰਫ਼ ਦੱਖਣ ਭਾਰਤੀ ਸਿਨੇਮਾ ਸਗੋਂ ਬਾਲੀਵੁੱਡ ‘ਚ ਵੀ ਆਪਣੀ ਪਛਾਣ ਬਣਾਈ ਹੈ। ਉਸ ਦੀਆਂ ਫ਼ਿਲਮੀ ਭੂਮਿਕਾਵਾਂ ਵਿੱਚ ਸੋਨਾਕਸ਼ੀ ਸਿਨਹਾ ਨਾਲ ‘ਅਕੀਰਾ’ ਅਤੇ ਅਜੇ ਦੇਵਗਨ ਨਾਲ ‘ਭੋਲਾ’ ਵਿੱਚ ਭੂਮਿਕਾਵਾਂ ਸ਼ਾਮਲ ਹਨ। ਆਪਣੀ ਨਿੱਜੀ ਜ਼ਿੰਦਗੀ ਬਾਰੇ ਪਿਛਲੀਆਂ ਅਫਵਾਹਾਂ ਅਤੇ ਅਟਕਲਾਂ ਦੇ ਬਾਵਜੂਦ, ਉਹ ਆਪਣੇ ਅਦਾਕਾਰੀ ਕਰੀਅਰ ‘ਤੇ ਚੰਗੀ ਤਰ੍ਹਾਂ ਕੇਂਦ੍ਰਿਤ ਨਜ਼ਰ ਆਉਂਦੀ ਹੈ।