ਰੋਹਿਤ ਸ਼ਰਮਾ ਦੇ ਆਉਂਦੇ ਹੀ ਆਪਣੀ ਕੁਰਸੀ ਛੱਡ ਖੜ੍ਹੇ ਹੋ ਗਏ ਸ਼੍ਰੇਅਸ, Viral Video ਦੇਖ ਲੋਕ ਕਰ ਰਹੇ ਤਰੀਫ਼

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਦੇ ਪ੍ਰਸ਼ੰਸਕ ਪੂਰੀ ਦੁਨੀਆ ‘ਚ ਮੌਜੂਦ ਹਨ। ਟੀਮ ਇੰਡੀਆ ‘ਚ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਸਾਡੇ ਚੈਂਪੀਅਨ ਕਪਤਾਨ ਦਾ ਖਿਡਾਰੀਆਂ ਵਿੱਚ ਕਿੰਨਾ ਸਤਿਕਾਰ ਹੈ, ਇਹ ਇੱਕ ਅਵਾਰਡ ਫੰਕਸ਼ਨ ਵਿੱਚ ਦੇਖਿਆ ਗਿਆ। ਰੋਹਿਤ ਸ਼ਰਮਾ (Rohit Sharma) ਜਿਵੇਂ ਹੀ ਇਕ ਐਵਾਰਡ ਫੰਕਸ਼ਨ ‘ਚ ਦਾਖਲ ਹੋਏ ਤਾਂ ਪਹਿਲਾਂ ਤੋਂ ਹੀ ਕੁਰਸੀ ‘ਤੇ ਬੈਠੇ ਸ਼੍ਰੇਅਸ ਅਈਅਰ (Shreyas Iyer) ਨੇ ਕਪਤਾਨ ਦਾ ਸਨਮਾਨ ਕਰਦੇ ਹੋਏ ਤੁਰੰਤ ਆਪਣੀ ਸੀਟ ਛੱਡ ਦਿੱਤੀ। ਉਸ ਨੇ ਉਨ੍ਹਾਂ ਨੂੰ ਆਪਣੀ ਥਾਂ ‘ਤੇ ਬੈਠਣ ਦੀ ਪੇਸ਼ਕਸ਼ ਕੀਤੀ ਅਤੇ ਫਿਰ ਉਹ ਆਪ ਜਾ ਕੇ ਨਾਲ ਵਾਲੀ ਸੀਟ ‘ਤੇ ਬੈਠ ਗਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਜਿੱਥੇ ਵੀ ਜਾਂਦੇ ਹਨ, ਹਰ ਪਾਸੇ ਉਨ੍ਹਾਂ ਦੇ ਪ੍ਰਸ਼ੰਸਕ ਨਜ਼ਰ ਆਉਂਦੇ ਹਨ। ਟੀਮ ਦੇ ਅੰਦਰ ਵੀ ਉਨ੍ਹਾਂ ਦੀ ਪ੍ਰਸ਼ੰਸਾ ਅਤੇ ਸਨਮਾਨ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਲੰਬੀ ਹੈ। ਉਨ੍ਹਾਂ ਦੇ ਦੋਸਤ ਇਸ ਸੀਨੀਅਰ ਖਿਡਾਰੀ ਲਈ ਕੁਝ ਵੀ ਕਰਨ ਲਈ ਤਿਆਰ ਹਨ। ਸੋਸ਼ਲ ਮੀਡੀਆ ‘ਤੇ ਇਸ ਸਮੇਂ ਇਕ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਬੁੱਧਵਾਰ ਨੂੰ ਜਿਵੇਂ ਹੀ ਰੋਹਿਤ ਸ਼ਰਮਾ (Rohit Sharma) ਇਕ ਐਵਾਰਡ ਸਮਾਰੋਹ ‘ਚ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਮੌਜੂਦ ਸ਼੍ਰੇਅਸ ਅਈਅਰ (Shreyas Iyer) ਨੇ ਬਿਨਾਂ ਸਮਾਂ ਬਰਬਾਦ ਕੀਤੇ ਆਪਣੇ ਸੀਨੀਅਰ ਲਈ ਕੁਰਸੀ ਛੱਡ ਦਿੱਤੀ।
ਰੋਹਿਤ ਸ਼ਰਮਾ (Rohit Sharma) ‘ਸੀਈਏਟੀ ਕ੍ਰਿਕੇਟ ਰੇਟਿੰਗ ਅਵਾਰਡਸ’ ਵਿੱਚ ਪਹੁੰਚੇ ਸੀ ਜਿੱਥੇ ਉਨ੍ਹਾਂ ਨੂੰ ਸਾਲ ਦਾ Best Male International Cricketer ਚੁਣਿਆ ਗਿਆ ਸੀ। ਜਦੋਂ ਉਹ ਇਸ ਇਵੈਂਟ ‘ਚ ਆਏ ਤਾਂ ਉਨ੍ਹਾਂ ਨੂੰ ਦੇਖਦੇ ਹੀ ਸ਼੍ਰੇਅਸ ਅਈਅਰ (Shreyas Iyer) ਆਪਣੀ ਸੀਟ ਛੱਡ ਕੇ ਖੜ੍ਹੇ ਹੋ ਗਏ। ਇਸ ਤੋਂ ਬਾਅਦ ਉਹ ਰੋਹਿਤ ਸ਼ਰਮਾ (Rohit Sharma) ਕੋਲ ਜਾ ਕੇ ਖੜ੍ਹਾ ਹੋ ਗਏ ਅਤੇ ਉਨ੍ਹਾਂ ਨੂੰ ਆਪਣੀ ਸੀਟ ‘ਤੇ ਬੈਠਣ ਲਈ ਕਿਹਾ। ਇਹ ਵੀਡੀਓ ਦਿਖਾਉਂਦਾ ਹੈ ਕਿ ਸ਼੍ਰੇਅਸ ਅਈਅਰ (Shreyas Iyer) ਆਪਣੇ ਸੀਨੀਅਰ ਲਈ ਕਿੰਨਾ ਸਤਿਕਾਰ ਕਰਦੇ ਹਨ। ਇਸ ਨੂੰ ਦੇਖ ਹਰ ਕੋਈ ਸ਼੍ਰੇਅਸ ਦੀ ਤਾਰੀਫ ਕਰ ਰਿਹਾ ਹੈ।
- First Published :