ਭੀੜ ਦਾ PM ਦੇ ਘਰ ‘ਤੇ ਹਮਲਾ, ਵੇਖੋ ਕਿਵੇਂ ਕੁਰਸੀਆਂ, ਪੱਖੇ ਤੇ AC ਖੋਲ੍ਹ ਕੇ ਲੈ ਗਏ, ਬੈੱਡ ਦੀਆਂ ਚਾਦਰਾਂ ਵੀ ਨਹੀਂ ਛੱਡੀਆਂ…

ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਵੀ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ, ਜਿਵੇਂ ਹੀ ਪ੍ਰਧਾਨ ਮੰਤਰੀ ਨੇ ਦੇਸ਼ ਛੱਡਿਆ, ਹਜ਼ਾਰਾਂ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਗਣ ਭਵਨ ਵਿੱਚ ਦਾਖਲ ਹੋ ਗਏ ਅਤੇ ਬਹੁਤ ਭੰਨਤੋੜ ਕੀਤੀ।
ਭੀੜ ਨੇ ਗ੍ਰਹਿ ਮੰਤਰੀ ਦੇ ਘਰ ਵੀ ਹੰਗਾਮਾ ਕੀਤਾ। ਭੀੜ ਨੇ ਢਾਕਾ ਵਿੱਚ ਪ੍ਰਧਾਨ ਮੰਤਰੀ ਦੀ ਪਾਰਟੀ ਅਵਾਮੀ ਲੀਗ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ। ਪ੍ਰਦਰਸ਼ਨਕਾਰੀਆਂ ਨੂੰ ਜਿਵੇਂ ਹੀ ਇਹ ਖ਼ਬਰ ਮਿਲੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੁਪਹਿਰ ਕਰੀਬ 2:30 ਵਜੇ ਇੱਕ ਫੌਜੀ ਹੈਲੀਕਾਪਟਰ ਵਿੱਚ ਦੇਸ਼ ਤੋਂ ਰਵਾਨਾ ਹੋ ਗਏ ਹਨ। ਇਸ ਤੋਂ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਮਹਿਲ ਵੱਲ ਵਧੇ। ਬਹੁਤ ਸਾਰੇ ਲੋਕ ਉਨ੍ਹਾਂ ਦੇ ਬੈੱਡਰੂਮ ਵਿੱਚ ਦਾਖਲ ਹੋਏ।
#BREAKING: Protesters have stormed Bangladesh prime minister palace
More than 300 people were killed in several days of demonstrations. pic.twitter.com/l24F1nywh5
— Global Dissident (@GlobalDiss) August 5, 2024
ਕਿਸੇ ਨੇ ਮੇਕਅੱਪ ਦਾ ਸਾਮਾਨ ਲੁੱਟ ਲਿਆ ਤੇ ਕੋਈ ਕੁਰਸੀਆਂ ਤੇ ਬਕਸੇ ਲੈ ਗਿਆ। ਕੋਈ ਬਿਸਤਰੇ ‘ਤੇ ਬੈਠ ਕੇ ਸੈਲਫੀ ਖਿੱਚਦਾ ਦੇਖਿਆ ਗਿਆ, ਜਦੋਂ ਕਿ ਕੋਈ ਅਲਮਾਰੀਆਂ ਨੂੰ ਤੋੜਦਾ ਅਤੇ ਹੰਗਾਮਾ ਕਰਦਾ ਦੇਖਿਆ ਗਿਆ।
ਗ੍ਰਹਿ ਮੰਤਰੀ ਦੇ ਘਰ ਨੂੰ ਲੱਗੀ ਅੱਗ
ਕੁਝ ਸਮੇਂ ਬਾਅਦ ਖ਼ਬਰ ਆਈ ਕਿ ਭੀੜ ਨੇ ਗ੍ਰਹਿ ਮੰਤਰੀ ਅਸਦੁਜ਼ਮਾਨ ਖ਼ਾਨ ਦੀ ਧਨਮੰਡੀ ਸਥਿਤ ਰਿਹਾਇਸ਼ ‘ਤੇ ਹਮਲਾ ਕਰ ਦਿੱਤਾ ਹੈ। ਉੱਥੇ ਵੀ ਭੀੜ ਨੇ ਕਾਫੀ ਭੰਨਤੋੜ ਕੀਤੀ। ਉਨ੍ਹਾਂ ਦੇ ਘਰੋਂ ਕੁਰਸੀਆਂ ਚੁੱਕ ਕੇ ਸੁੱਟ ਦਿੱਤੀਆਂ ਗਈਆਂ। ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਪ੍ਰਵੇਸ਼ ਦੁਆਰ ਤੋੜ ਕੇ ਮੰਤਰੀ ਦੀ ਰਿਹਾਇਸ਼ ਅੰਦਰ ਦਾਖ਼ਲ ਹੋ ਗਏ। ਕੁਝ ਸਮੇਂ ਬਾਅਦ ਉਸ ਦੇ ਘਰ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਗਿਆ। ਕਾਫੀ ਦੇਰ ਤੱਕ ਉਨ੍ਹਾਂ ਦੇ ਘਰ ਦੇ ਅੰਦਰ ਭੀੜ ਮੌਜੂਦ ਸੀ।
Scenes inside Prime Minister’s Residence (Ganabhaban):
– Protesters are looting
– Eating & drinking
– Laying at Sheikh Hasina’s bedroom
– Swimming at PM office#Bangladesh #BangladeshBleeding #BangladeshProtests pic.twitter.com/JUZ0Ji9mFI— Abhi tiwari (@AbhiTiw39925637) August 5, 2024
ਮੰਤਰੀਆਂ ਤੇ ਨੇਤਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ
ਇਸ ਤੋਂ ਬਾਅਦ ਖਬਰ ਮਿਲੀ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਢਾਕਾ ‘ਚ ਅਵਾਮੀ ਲੀਗ ਦੇ ਦਫਤਰ ‘ਤੇ ਧਾਵਾ ਬੋਲ ਦਿੱਤਾ ਹੈ। ਦਫਤਰ ਨੂੰ ਅੱਗ ਲਗਾ ਦਿੱਤੀ ਗਈ ਹੈ। ਕਈ ਹੋਰ ਮੰਤਰੀਆਂ ਅਤੇ ਨੇਤਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਹੁਤੇ ਆਗੂ ਤੇ ਮੰਤਰੀ ਰੂਪੋਸ਼ ਹੋ ਗਏ ਹਨ। ਦੂਜੇ ਪਾਸੇ, ਢਾਕਾ ਵਿੱਚ ਭੀੜ ਨੇ ਝੰਡੇ ਲਹਿਰਾਏ ਅਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਢਾਕਾ ਵਿੱਚ ਇੱਕ ਪਾਰਕ ਕੀਤੇ ਟੈਂਕ ਦੇ ਉੱਪਰ ਚੜ੍ਹ ਗਏ।