ਬਾਜ਼ਾਰ ‘ਚ ਆਈ ਐਸ਼ਵਰਿਆ ਰਾਏ ਵਰਗੀ ਡੌਲ, ਫੇਸ ਫੀਚਰਾਂ ਦੇ ਨਾਲ ਸਟਾਇਲ ਵੀ ਕੀਤਾ ਹੂ-ਬ-ਹੂ ਕਾਪੀ

ਐਸ਼ਵਰਿਆ ਰਾਏ (Aishwarya Rai) ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਹੈ। ਉਹ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੀ ਪਤਨੀ ਹੈ। ਐਸ਼ਵਰਿਆ ਦੀ ਖੂਬਸੂਰਤੀ ਦੇ ਲੋਕ ਦੀਵਾਨੇ ਹਨ। ਹਰ ਔਰਤ ਐਸ਼ਵਰਿਆ ਦੇ ਵਾਂਗ ਖੂਬਸੂਰਤ ਦਿਖਣਾ ਚਾਹੁੰਦੀ ਹੈ। ਉਨ੍ਹਾਂ ਦੇ ਲੁੱਕ ਤੇ ਸਟਾਈਲ ਦੇ ਚਰਚੇ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਹਨ। ਉਸ ਦੇ ਫੈਸ਼ਨ ਸਟਾਈਲ ਨੂੰ ਔਰਤਾਂ ਦੁਆਰਾ ਕਾਪੀ ਕੀਤਾ ਜਾਂਦਾ ਹੈ। ਪਰ ਹੁਣ ਬਾਜ਼ਾਰ ਵਿੱਚ ਐਸ਼ਵਰਿਆ ਰਾਏ ਬੱਚਨ ਵਾਂਗ ਦਿਖਾਈ ਦਿੰਦੀ ਇੱਕ ਡੌਲ (Doll Like Aishwarya Rai) ਆ ਗਈ ਹੈ। ਇਹ ਡੌਲ ਹੂ-ਬ-ਹੂ ਐਸ਼ਵਰਿਆ ਦੀ ਕਾਪੀ ਹੈ।
ਦਰਅਸਲ ਸ਼੍ਰੀਲੰਕਾ ਦੇ ਇੱਕ ਕਲਾਕਾਰ ਨੇ ਐਸ਼ਵਰਿਆ ਰਾਏ ਦੇ ਲੁੱਕ ਦੀ ਨਕਲ ਕੀਤੀ ਹੈ। ਉਸ ਨੇ ਇੱਕ ਡੌਲ ਬਣਾਈ ਹੈ ਜੋ ਬਿਲਕੁਲ ਐਸ਼ਵਰਿਆ ਵਰਗੀ ਦਿਖਾਈ ਦਿੰਦੀ ਹੈ। ਐਸ਼ਵਰਿਆ ਦਾ ਇਹ ਲੁੱਕ ਉਸ ਸਮੇਂ ਦਾ ਹੈ ਜਦੋਂ ਐਸ਼ਵਰਿਆ ਬਨਾਰਸੀ ਅਨਾਰਕਲੀ ਸੂਟ ਪਾ ਕੇ ਅੰਬਾਨੀ ਪਰਿਵਾਰ ਦੇ ਵਿਆਹ ਵਿੱਚ ਪਹੁੰਚੀ ਸੀ। ਇਸ ਸੂਟ ਦੇ ਨਾਲ ਐਸ਼ਵਰਿਆ ਨੇ ਇੱਕ ਖੂਬਸੂਰਤ ਹਰੇ ਰੰਗ ਦਾ ਚੋਕਰ, ਮਾਂਗਟਿੱਕਾ, ਆਪਣੀ ਉਂਗਲੀ ਵਿੱਚ ਇੱਕ ਮੁੰਦਰੀ ਪਹਿਨੀ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਡੌਲ ਦੇ ਵਿਚ ਐਸ਼ਵਰਿਆ ਦੇ ਉੱਪਰ ਦੱਸੇ ਗਏ ਲੁੱਕ ਨੂੰ ਹੂ-ਬ-ਹੂ ਕਾਪੀ ਕੀਤਾ ਗਿਆ ਹੈ। ਏਥੋ ਤੱਕ ਕਿ ਡੌਲ ਦਾ ਹੇਅਰ ਸਟਾਇਲ ਬਿਲਕੁਲ ਐਸ਼ਵਰਿਆ ਦੇ ਅਸਲੀ ਲੁੱਕ ਨਾਲ ਮਿਲਦਾ ਹੈ। ਇਸ ਡੌਲ ਵਿਚ ਐਸ਼ਵਰਿਆ ਦੇ ਗਹਿਣਿਆਂ ਤੇ ਸੂਟ ਨੂੰ ਵੀ ਕਾਪੀ ਕੀਤਾ ਗਿਆ ਹੈ।
ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਅਦਾਕਾਰਾਂ ਦੇ ਸਟਾਇਲ ਨੂੰ ਲੋਕ ਅਕਸਰ ਹੀ ਕਾਪੀ ਕਰਦੇ ਹਨ। ਪਰ ਕਿਸੇ ਖੂਬਸੂਰਤ ਅਭਿਨੇਤਰੀ ਦੀਡੌਲ ਬਣਾ ਦੇਣਾ ਥੋੜਾ ਹੈਰਾਨ ਕਰਨ ਵਾਲੀ ਗੱਲ ਹੈ। ਇਸ ਡੌਲ ਵਿਚ ਐਸ਼ਵਰਿਆ ਰਾਏ ਦੇ ਚਿਹਰੇ ਦੇ ਨਾਲ ਨਾਲ ਉਸਦੇ ਸਟਾਇਲ ਨੂੰ ਉਸੇ ਤਰ੍ਹਾ ਹੀ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਡੌਲ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਗਈ ਹੈ। ਲੋਕ ਇਸ ਡੌਲ ਦੀ ਕਾਫੀ ਤਾਰੀਫ ਕਰ ਰਹੇ ਹਨ। ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਇਹ ਡੌਲ ਬਿਲਕੁਲ ਐਸ਼ਵਰਿਆ ਵਰਗੀ ਦਿਖਾਈ ਦਿੰਦੀ ਹੈ। ਉਥੇ ਹੀ ਦੂਜੇ ਨੇ ਲਿਖਿਆ ਹੈ ਕਿ ਉਹ ਵੀ ਐਸ਼ਵਰਿਆ ਜਿੰਨੀ ਹੀ ਖੂਬਸੂਰਤ ਹੈ। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਤੋਂ ਪਹਿਲਾਂ ਸੈਫ, ਕਰੀਨਾ ਅਤੇ ਤੈਮੂਰ ਵਰਗੇ ਖਿਡੌਣੇ ਵੀ ਬਾਜ਼ਾਰ ਵਿੱਚ ਆ ਚੁੱਕੇ ਹਨ। ਜਿੰਨ੍ਹਾਂ ਨੂੰ ਲੋਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਸੀ।