ਹਸਪਤਾਲ ‘ਚ ਭਰਤੀ ਹੋਈ ਅਦਾਕਾਰਾ, ਗੰਭੀਰ ਹਾਲਤ ‘ਚ ਸ਼ੇਅਰ ਕੀਤੀਆਂ ਤਸਵੀਰਾਂ

ਅਦਾਕਾਰਾ ਸ੍ਰਿਸ਼ਟੀ ਰੋਡੇ (Srishty Rode) ਕਈ ਟੀਵੀ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਰਹਿ ਚੁੱਕੀ ਹੈ। ਸ੍ਰਿਸ਼ਟੀ ਨੇ ਹਾਲ ਹੀ ਵਿੱਚ ਹਸਪਤਾਲ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਭਿਨੇਤਰੀ ਨੇ ਆਪਣੀ ਸਿਹਤ ਬਾਰੇ ਹੈਰਾਨ ਕਰਨ ਵਾਲਾ ਅਪਡੇਟ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਟ੍ਰੈਵਲ ਕਰ ਰਹੀ ਸੀ ਜਦੋਂ ਅਚਾਨਕ ਉਸ ਦੀ ਸਿਹਤ ਵਿਗੜ ਗਈ। ਉਹ ਇੰਨੀ ਗੰਭੀਰ ਹਾਲਤ ‘ਚ ਪਹੁੰਚ ਗਈ ਕਿ ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਹਾਲਾਂਕਿ ਹੁਣ ਸ੍ਰਿਸ਼ਟੀ ਠੀਕ ਹੋ ਰਹੀ ਹੈ।
ਅਦਾਕਾਰਾ ਨੇ ਸੋਸ਼ਲ ਮਡੀਆ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ
ਸ੍ਰਿਸ਼ਟੀ ਰੋਡੇ (Srishty Rode) ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁਝ ਤਸਵੀਰਾਂ ‘ਚ ਉਸ ਦੇ ਚਿਹਰੇ ‘ਤੇ ਆਕਸੀਜਨ ਮਾਸਕ ਪਾਇਆ ਹੋਇਆ ਹੈ, ਜਦਕਿ ਕੁਝ ਹੋਰ ਮਸ਼ੀਨਾਂ ਉਸ ਦੇ ਸਰੀਰ ‘ਤੇ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਉਸ ਦੀ ਹਾਲਤ ਕਾਫੀ ਗੰਭੀਰ ਲੱਗ ਰਹੀ ਹੈ।
ਆਕਸੀਜਨ ਦੀ ਕਮੀ ਕਾਰਨ ਹੋਈ ਹਾਲਤ ਖਰਾਬ
ਅਦਾਕਾਰਾ ਨੇ ਦੱਸਿਆ ਕਿ ਉਹ ਨਿਮੋਨੀਆ ਦਾ ਸ਼ਿਕਾਰ ਹੋ ਗਈ ਸੀ। ਇਸ ਤੋਂ ਠੀਕ ਹੋਣ ਤੋਂ ਬਾਅਦ, ਉਸ ਨੇ ਲਿਖਿਆ, ‘ਮੇਰਾ ਆਕਸੀਜਨ ਦਾ ਪੱਧਰ ਅਚਾਨਕ ਡਿੱਗ ਗਿਆ…’ ਸ੍ਰਿਸ਼ਟੀ ਨੇ ਅੱਗੇ ਲਿਖਿਆ, ‘ਮੈਂ ਤੁਹਾਡੇ ਨਾਲ ਕੁਝ ਰੀਅਲ ਸ਼ੇਅਰ ਕਰਨਾ ਚਾਹੁੰਦੀ ਸੀ। ਮੈਂ ਯੂਰਪ ਦੀ ਆਪਣੀ ਸ਼ਾਨਦਾਰ ਯਾਤਰਾ ਦੇ ਕੁਝ ਪਲ ਸਾਂਝੇ ਕਰ ਰਹੀ ਹਾਂ ਪਰ ਕਹਾਣੀ ਦਾ ਇੱਕ ਹਿੱਸਾ ਹੈ ਜੋ ਮੈਂ ਸਾਂਝਾ ਨਹੀਂ ਕੀਤਾ। ਇਹ ਬਹੁਤ ਮੁਸ਼ਕਲ ਸੀ।’ ਸ੍ਰਿਸ਼ਟੀ ਰੋਡੇ ਨੇ ਅੱਗੇ ਲਿਖਿਆ, ‘ਐਮਸਟਰਡਮ ਵਿੱਚ ਰਹਿੰਦਿਆਂ ਮੈਨੂੰ ਨਿਮੋਨੀਆ ਹੋ ਗਿਆ ਜਿਸ ਕਾਰਨ ਮੈਂ ਗੰਭੀਰ ਰੂਪ ਵਿੱਚ ਬਿਮਾਰ ਹੋ ਗਈ। ਮੇਰਾ ਆਕਸੀਜਨ ਦਾ ਪੱਧਰ ਅਚਾਨਕ ਘਟ ਗਿਆ ਅਤੇ ਮੈਂ ਹਸਪਤਾਲ ਵਿੱਚ ਸੀ, ਮੈਂ ਬਹੁਤ ਸੰਘਰਸ਼ ਕਰ ਰਹੀ ਸੀ, ਡਰ ਰਹੀ ਸੀ ਕਿ ਕੀ ਮੈਂ ਘਰ ਪਹੁੰਚ ਸਕਾਂਗੀ ਜਾਂ ਨਹੀਂ। ਮੇਰੀ ਹਾਲਤ ਇੰਨੀ ਖਰਾਬ ਸੀ ਕਿ ਮੇਰਾ ਵੀਜ਼ਾ ਘਰ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ। ਹਾਲਾਂਕਿ ਹੁਣ ਮੈਂ ਮੁੰਬਈ ਆ ਗਈ ਹਾਂ ਪਰ ਰਿਕਵਰੀ ਮੋਡ ਵਿੱਚ ਹਾਂ।
ਅਦਾਕਾਰਾ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ
ਅਦਾਕਾਰਾ ਨੇ ਅੱਗੇ ਦੱਸਿਆ ਕਿ ਫਿਲਹਾਲ ਉਹ ਠੀਕ ਹੈ ਪਰ ਕਮਜ਼ੋਰ ਹੈ। ਉਹ ਠੀਕ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰਿਸ਼ਟੀ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੇ ਬਾਵਜੂਦ ਉਸ ਨਾਲ ਸੰਪਰਕ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ। ਸ੍ਰਿਸ਼ਟੀ ਨੇ ਲਿਖਿਆ, ‘ਮੈਂ ਤੁਹਾਡੇ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਅਤੇ ਜਲਦੀ ਹੀ ਮਜ਼ਬੂਤੀ ਨਾਲ ਵਾਪਸ ਆਵਾਂਗੀ।’