Sports
AUS VS PAK : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਦਾ ਜਲਵਾ, ਆਸਟ੍ਰੇਲੀਆ ਦਾ ਟਾਪ ਆਰਡਰ…

ਐਡੀਲੇਡ ਵਿੱਚ ਦੂਜੇ ਵਨਡੇਅ ਵਿੱਚ ਪਾਕਿਸਤਾਨ ਦੇ ਕਪਤਾਨ ਰਿਜ਼ਵਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੇ ਪਲੇਇੰਗ 11 ‘ਚ ਸੀਨ ਐਬੋਟ ਦੀ ਜਗ੍ਹਾ ਜੋਸ਼ ਹੇਜ਼ਲਵੁੱਡ ਨੂੰ ਮੌਕਾ ਮਿਲਿਆ ਹੈ। ਪਾਕਿਸਤਾਨ ਦੀ ਗੱਲ ਕਰੀਏ ਤਾਂ ਨਸੀਮ ਸ਼ਾਹ ਨੂੰ ਪਹਿਲੇ ਵਨਡੇਅ ‘ਚ ਕੜਵੱਲ ਕਾਰਨ ਮੈਦਾਨ ਛੱਡਣਾ ਪਿਆ ਸੀ, ਉਹ ਆਪਣੀ ਜਗ੍ਹਾ ਬਚਾਉਣ ‘ਚ ਕਾਮਯਾਬ ਰਹੇ। ਪਾਕਿਸਤਾਨ ਦੇ ਇਰਾਦੇ ਬਹੁਤ ਸਾਫ਼ ਸਨ, ਉਹ ਆਸਟ੍ਰੇਲੀਆ ਨੂੰ ਸਪੀਡ ‘ਤੇ ਚੁਣੌਤੀ ਦੇਣਾ ਚਾਹੁੰਦੇ ਸਨ, ਜਿਸ ‘ਚ ਉਹ ਸ਼ੁਰੂ ਤੋਂ ਹੀ ਕਾਮਯਾਬ ਰਹੇ।