ਮੌਸਮ ਦੀ ਮਾਰ ਤੋਂ ਬਚਣ ਲਈ ਛੋਟੀ ਉਮਰ ਦੀ ਧੀ ਦਾ ਕਰ ਦਿੱਤਾ ਵਿਆਹ…

‘ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਕਿ ਮੇਰਾ ਵਿਆਹ ਹੋ ਰਿਹਾ ਹੈ। ਮੈਂ ਸੋਚਿਆ ਕਿ ਮੇਰੀ ਜ਼ਿੰਦਗੀ ਸੌਖੀ ਹੋ ਜਾਵੇਗੀ।’ ਇਹ ਗੱਲ ਕਹਿੰਦੀ ਹੈ, ਸ਼ਮੀਲਾ ਜਿਸ ਦਾ 14 ਸਾਲ ਦੀ ਉਮਰ ਵਿਚ ਵਿਆਹ ਹੋ ਗਿਆ ਸੀ। ਉਸ ਦੀ ਭੈਣ, ਜੋ 13 ਸਾਲਾਂ ਦੀ ਸੀ, ਉਸਦਾ ਵੀ ਵਿਆਹ ਕਰ ਦਿੱਤਾ ਗਿਆ।
ਸ਼ਮੀਲਾ ਦਾ ਵਿਆਹ ਆਪਣੀ ਉਮਰ ਤੋਂ ਦੁੱਗਣੇ ਆਦਮੀ ਨਾਲ ਹੋਇਆ ਸੀ। ਦਰਅਸਲ, ਪਾਕਿਸਤਾਨ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਦੋਂ ਲੜਕੀਆਂ ਦਾ ਬਚਪਨ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਹੈ। ਇਹ ਗੱਲ ਸੁਣਨ ‘ਚ ਅਜੀਬ ਲੱਗਦੀ ਹੈ ਪਰ ਉੱਥੇ ਦਾ ਮੌਸਮ ਇਸ ਲਈ ਜ਼ਿੰਮੇਵਾਰ ਹੈ।
ਪਾਕਿਸਤਾਨ ਵਿੱਚ ਕੁੜੀਆਂ ਦੇ ਵਿਆਹ ਕਰਨ ਦਾ ਫੈਸਲਾ ਉਨ੍ਹਾਂ ਦੇ ਮਾਪੇ ਹੜ੍ਹਾਂ ਦੇ ਖ਼ਤਰੇ ਤੋਂ ਬਚਣ ਲਈ ਕਰ ਰਹੇ ਹਨ। ਅਜਿਹੇ ਵਿਆਹਾਂ ਦੇ ਬਦਲੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਂਦੀ ਹੈ। ਵੈਸੇ ਤਾਂ ਪਿਛਲੇ ਕੁਝ ਸਾਲਾਂ ‘ਚ ਪਾਕਿਸਤਾਨ ‘ਚ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਦੀ ਦਰ ‘ਚ ਕਮੀ ਦੇਖੀ ਗਈ ਸੀ ਪਰ 2022 ‘ਚ ਆਏ ਭਿਆਨਕ ਹੜ੍ਹ ਤੋਂ ਬਾਅਦ ਇਕ ਵਾਰ ਫਿਰ ਤੋਂ ਇਹ ਰੁਝਾਨ ਵਧ ਰਿਹਾ ਹੈ।
ਸ਼ਮੀਲਾ ਦੀ ਸੱਸ ਬੀਬੀ ਸੱਚਲ ਨੇ ਦੱਸਿਆ ਕਿ ਉਸ ਨੇ ਲਾੜੀ ਦੇ ਮਾਪਿਆਂ ਨੂੰ 200,000 ਪਾਕਿਸਤਾਨੀ ਰੁਪਏ (720 ਡਾਲਰ) ਦਿੱਤੇ ਹਨ। ਇਹ ਉਸ ਜਗ੍ਹਾ ਲਈ ਬਹੁਤ ਵੱਡੀ ਰਕਮ ਹੈ ਜਿੱਥੇ ਜ਼ਿਆਦਾਤਰ ਪਰਿਵਾਰ ਹਰ ਰੋਜ਼ ਲਗਭਗ ਇੱਕ ਡਾਲਰ ਨਾਲ ਗੁਜ਼ਾਰਾ ਕਰਦੇ ਹਨ।
2022 ਦਾ ਉਹ ਸਮਾਂ ਅੱਜ ਵੀ ਅੱਖਾਂ ਭਰ ਦਿੰਦਾ ਹੈ…
ਜੁਲਾਈ ਅਤੇ ਸਤੰਬਰ ਦੇ ਵਿਚਕਾਰ ਗਰਮੀਆਂ ਦਾ ਮਾਨਸੂਨ ਲੱਖਾਂ ਕਿਸਾਨਾਂ ਲਈ ਮੁਸੀਬਤ ਬਣ ਕੇ ਸਾਹਮਣੇ ਆਉਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਸਿੰਧ ਦੇ ਕਈ ਪਿੰਡ 2022 ਦੇ ਹੜ੍ਹਾਂ ਤੋਂ ਉੱਭਰ ਨਹੀਂ ਸਕੇ ਹਨ ਜਿਸ ਨੇ ਦੇਸ਼ ਦੇ ਇੱਕ ਤਿਹਾਈ ਹਿੱਸੇ ਨੂੰ ਪਾਣੀ ਵਿੱਚ ਡੁਬੋ ਦਿੱਤਾ ਸੀ ਅਤੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਸੀ।
‘ਮਾਨਸੂਨ ਦੁਲਹਨਾਂ’ ਦੇ ਰੁਝਾਨ ਦੇ ਚਲਦਿਆਂ ਪਿਛਲੇ ਕੁਝ ਸਾਲਾਂ ਵਿੱਚ ਹੋਏ ਦਰਜਨਾਂ ਵਿਆਹ
ਸੁਜਾਗ ਸੰਸਾਰ ਨਾਮ ਦੇ ਇੱਕ ਐਨਜੀਓ ਦੇ ਸੰਸਥਾਪਕ ਮਾਸ਼ੂਕ ਬਿਰਹਮਾਨੀ ਦੇ ਅਨੁਸਾਰ ਇਸ ਨਾਲ ‘ਮਾਨਨਸੂਨ ਦੁਲਹਨਾਂ ਦਾ ਇੱਕ ਨਵਾਂ ਰੁਝਾਨ ਸ਼ੁਰੂ ਹੋ ਗਿਆ। ਉਹ ਦੱਸਦੇ ਹਨ ਕਿ ਦਾਦੂ ਜ਼ਿਲ੍ਹੇ ਦੇ ਪਿੰਡਾਂ ਵਿੱਚ ਪੈਸੇ ਦੇ ਬਦਲੇ ਲੋਕ ਆਪਣੀਆਂ ਧੀਆਂ ਦੇ ਵਿਆਹ ਕਰ ਰਹੇ ਹਨ। ਪਿਛਲੇ ਮਾਨਸੂਨ ਤੋਂ ਲੈ ਕੇ ਹੁਣ ਤੱਕ 45 ਨਾਬਾਲਗ ਲੜਕੀਆਂ ਪਤਨੀਆਂ ਬਣ ਚੁੱਕੀਆਂ ਹਨ ਅਤੇ ਇਨ੍ਹਾਂ ਵਿੱਚੋਂ 15 ਇਸ ਸਾਲ ਮਈ ਅਤੇ ਜੂਨ ਵਿੱਚ ਹੋਈਆਂ ਹਨ।
ਦਸੰਬਰ ਵਿੱਚ ਪ੍ਰਕਾਸ਼ਿਤ ਸਰਕਾਰੀ ਅੰਕੜਿਆਂ ਅਨੁਸਾਰ, ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਬਾਲ ਵਿਆਹ ਆਮ ਗੱਲ ਹੈ ਜਦੋਂ ਕਿ ਵਿਆਹ ਦੀ ਕਾਨੂੰਨੀ ਉਮਰ 18 ਸਾਲ ਹੈ। ਓਥੇ ਸਹੀ ਉਮਰ ਤੋਂ ਪਹਿਲਾਂ ਵਿਆਹ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਦੁਨੀਆ ਵਿਚ ਛੇਵੀਂ ਸਭ ਤੋਂ ਜ਼ਿਆਦਾ ਹੈ।
ਦਸੰਬਰ ਵਿੱਚ ਪ੍ਰਕਾਸ਼ਿਤ ਸਰਕਾਰੀ ਅੰਕੜਿਆਂ ਅਨੁਸਾਰ, ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਬਾਲ ਵਿਆਹ ਆਮ ਗੱਲ ਹੈ ਜਦੋਂ ਕਿ ਵਿਆਹ ਦੀ ਕਾਨੂੰਨੀ ਉਮਰ 18 ਸਾਲ ਹੈ। ਓਥੇ ਸਹੀ ਉਮਰ ਤੋਂ ਪਹਿਲਾਂ ਵਿਆਹ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਦੁਨੀਆ ਵਿਚ ਛੇਵੀਂ ਸਭ ਤੋਂ ਜ਼ਿਆਦਾ ਹੈ। ਕਈ ਥਾਵਾਂ ‘ਤੇ ਵਿਆਹ ਦੀ ਕਾਨੂੰਨੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਹੈ, ਹਾਲਾਂਕਿ ਇਸਦਾ ਕਈ ਵਾਰ ਪਾਲਣ ਨਹੀਂ ਕੀਤਾ ਜਾਂਦਾ ਹੈ। (AFP ਦੇ ਇਨਪੁਟਸ ਦੇ ਆਧਾਰ ‘ਤੇ)