ਪਾਕਿਸਤਾਨੀ ਅਦਾਕਾਰਾ ਜਵੇਰੀਆ ਅੱਬਾਸੀ ਨੇ 51 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ, ਫੋਟੋਆਂ ਹੋਈਆਂ Viral

ਜਵੇਰੀਆ ਅੱਬਾਸੀ (Javeria Abbasi) ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪਾਕਿਸਤਾਨ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ,ਕੁਝ ਸਮਾਂ ਪਹਿਲਾਂ ਜਵੇਰੀਆ ਅੱਬਾਸੀ (Javeria Abbasi) ਦੇ ਦੂਜੇ ਵਿਆਹ ਦੀਆਂ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਸਨ। ਪਰ ਹੁਣ ਉਨ੍ਹਾਂ ਨੇ ਖੁਦ ਆਪਣੇ ਦੂਜੇ ਵਿਆਹ ਦੀ ਪੁਸ਼ਟੀ ਕਰ ਦਿੱਤੀ ਹੈ।
51 ਸਾਲ ਦੀ ਉਮਰ ‘ਚ ਜਵੇਰੀਆ ਅੱਬਾਸੀ (Javeria Abbasi) ਨੇ ਆਪਣੇ ਦੂਜੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀਆਂ ਹਨ। ਇਸ ਸਮੇਂ ਦੌਰਾਨ, ਅਭਿਨੇਤਰੀ ਨੂੰ ਮੈਜੈਂਟਾ ਰੰਗ ਦੇ ਪਹਿਰਾਵੇ ਵਿੱਚ ਇੱਕ ਦੁਲਹਨ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਇੰਨਾ ਹੀ ਨਹੀਂ, ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੂੰ ਨਿਕਾਹਨਾਮੇ ‘ਤੇ ਸਾਈਨ ਕਰਦੇ ਵੀ ਦਿਖਾਇਆ ਗਿਆ ਹੈ। ਜਵੇਰੀਆ ਅੱਬਾਸੀ (Javeria Abbasi) ਦੀ ਖੁਸ਼ੀ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀ ਮੁਸਕਰਾਹਟ ਤੋਂ ਆਸਾਨੀ ਨਾਲ ਲਗਾ ਸਕਦੇ ਹੋ। ਜਵੇਰੀਆ ਅੱਬਾਸੀ (Javeria Abbasi) ਨੇ ਦੂਜਾ ਵਿਆਹ ਬਹੁਤ ਸਾਦਗੀ ਨਾਲ ਆਪਣੇ ਘਰ ਵਿੱਚ ਹੀ ਕੀਤਾ ਹੈ।
ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਨੂੰ ਸ਼ਰਮਾਉਂਦੇ ਦੇਖਿਆ ਜਾ ਸਕਦਾ ਹੈ ਅਤੇ ਉਸ ਨੇ ਇਸ ਦੌਰਾਨ ਆਪਣੇ ਪਤੀ ਦੀਆਂ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਹਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਜੀਓ.ਟੀਵੀ ਨਾਲ ਗੱਲਬਾਤ ਦੌਰਾਨ ਜਵੇਰੀਆ ਅੱਬਾਸੀ (Javeria Abbasi) ਨੇ ਆਪਣੇ ਦੂਜੇ ਵਿਆਹ ਨੂੰ ਲੈ ਕੇ ਖੁੱਲ਼ ਕੇ ਗੱਲ ਕੀਤੀ ਸੀ ਤੇ ਇਸ ਗੱਲ ਨੂੰ ਸਵੀਕਾਰਿਆ ਸੀ।
ਇਸ ਤੋਂ ਪਹਿਲਾਂ ਜਵੇਰੀਆ ਅੱਬਾਸੀ (Javeria Abbasi) ਦਾ ਵਿਆਹ 1997 ‘ਚ ਆਪਣੇ ਚਚੇਰੇ ਭਰਾ ਸ਼ਮੂਨ ਅੱਬਾਸੀ ਨਾਲ ਹੋਇਆ ਸੀ। ਪਰ 2010 ਵਿੱਚ ਦੋਹਾਂ ਦਾ ਤਲਾਕ ਹੋ ਗਿਆ। ਅਭਿਨੇਤਰੀ ਦੀ ਬੇਟੀ ਐਂਜੇਲਾ ਵੀ ਅਦਾਕਾਰਾ ਹੈ। ਜਵੇਰੀਆ ਅੱਬਾਸੀ (Javeria Abbasi) ਨੇ ਕੁਝ ਸਮਾਂ ਪਹਿਲਾਂ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਉਨ੍ਹਾਂ ਦੇ ਦੂਜੇ ਵਿਆਹ ‘ਤੇ ਕੋਈ ਇਤਰਾਜ਼ ਨਹੀਂ ਹੈ। ਧੀ ਦੇ ਸਹੁਰੇ ਵੀ ਉਸ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ। ਜਵੇਰੀਆ ਅੱਬਾਸੀ (Javeria Abbasi) ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂਉਹ ਹੁਣ ਤੱਕ ਹਾਰਾ ਦਿਲ, ਤਮੰਨਾ ਅਤੇ ਆਖਿਰ ਕਬ ਤਕ ਵਰਗੇ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ।