Thief occupied NRI house Neighbors seized the spot from under the bed in Moga – News18 ਪੰਜਾਬੀ

ਮੋਗਾ ਦੇ ਦੁਸਾਂਝ ਰੋਡ ‘ਤੇ ਸਥਿਤ ਐਪੈਕਸ ਕਲੋਨੀ ‘ਚ ਚੋਰਾਂ ਨੇ ਐਨਆਰਆਈ ਦੀ ਬੰਦ ਪਈ ਕੋਠੀ ਨੂੰ ਹੀ ਰੈਣ ਬਸੇਰਾ ਬਣਾ ਲਿਆ। ਉਹ ਗੇਟ ਟੱਪ ਕੇ ਅੰਦਰ ਵੜ ਜਾਂਦੇ ਸਨ ਤੇ ਅੰਦਰ ਹੀ ਰਹਿੰਦੇ ਸਨ ਤੇ ਕੋਠੀ ਅੰਦਰੋਂ ਹੌਲੀ-ਹੌਲੀ ਮਾਲ ਕੱਢਦੇ ਜਾ ਰਹੇ ਸਨ। ਆਸ-ਪਾਸ ਦੇ ਲੋਕਾਂ ਨੇ ਘਰ ਦੇ ਪਿੱਛੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਤਾਂ ਉਨ੍ਹਾਂ ਘਰ ਦੀ ਮਾਲਕਣ ਔਰਤ ਦੇ ਭਰਾ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ:
ਸੜਕ ਦੀ ਮੁਰੰਮਤ ਕਾਰਨ ਵਾਪਰਿਆ ਹਾਦਸਾ… ਕੋਈ ਸਾਈਨ-ਬੋਰਡ ਨਾ ਹੋਣ ਕਾਰਨ ਬਾਈਕ ਸਵਾਰ ਦੀ ਮੌਤ
ਚੋਰ ਨੇ ਘਰ ਦਾ ਗੇਟ ਅੰਦਰੋ ਕਰ ਰੱਖਿਆ ਸੀ ਬੰਦ
ਐਨਆਰਆਈ ਔਰਤ ਦੇ ਭਰਾ ਨੇ ਮੌਕੇ ’ਤੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗੇਟ ਅੰਦਰੋਂ ਬੰਦ ਸੀ! ਇੰਨਾ ਹੀ ਨਹੀਂ ਸਾਰੇ ਕਮਰਿਆਂ ਦੀਆਂ ਚਾਬੀਆਂ ਵੀ ਬਣਵਾਈਆਂ ਗਈਆਂ। ਜਦੋਂ ਮਾਲਕ ਨੇ ਵਾਰ-ਵਾਰ ਗੇਟ ਖੜਕਾਇਆ ਤਾਂ ਚੋਰ ਬੈੱਡ ਦੇ ਹੇਠਾਂ ਲੁਕ ਗਏ। ਕਿਸੇ ਤਰ੍ਹਾਂ ਮਾਲਕ ਦੇ ਰਿਸ਼ਤੇਦਾਰ ਕਮਰੇ ਵਿੱਚ ਦਾਖਲ ਹੋਏ ਅਤੇ ਬੈੱਡ ਦੇ ਹੇਠਾਂ ਤੋਂ ਚੋਰ ਨੂੰ ਬਾਹਰ ਕੱਢਿਆ। ਲੋਕਾਂ ਨੇ ਦੋਹਾਂ ਚੋਰਾਂ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਬਾਅਦ ’ਚ ਪੁਲਸ ਦੇ ਹਵਾਲੇ ਕਰ ਦਿੱਤਾ। ਇਹ ਚੋਰ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਰਹਿ ਰਿਹਾ ਸੀ, ਪੁਲਸ ਉਸਨੂੰ ਥਾਣੇ ਲੈ ਗਈ।
ਪਿਛਲੇ ਕਈ ਦਿਨਾਂ ਤੋਂ ਹੇ ਰਹੀ ਸੀ ਹਲਚੱਲ
ਇਸ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਐਨਆਰਆਈ ਦਾ ਘਰ ਕਾਫੀ ਸਮੇਂ ਤੋਂ ਬੰਦ ਪਿਆ ਹੈ। ਐਨਆਰਆਈ ਔਰਤ ਦਾ ਭਰਾ ਇਸ ਘਰ ਦੀ ਦੇਖ-ਰੇਖ ਕਰਦਾ ਹੈ ਤੇ ਉਹ ਕਈ ਵਾਰ ਇੱਥੇ ਆ ਜਾਂਦਾ ਸੀ। ਪਰ ਪਿਛਲੇ ਕਈ ਦਿਨਾਂ ਤੋਂ ਘਰ ’ਚ ਹਰਕਤ ਸੀ ਅਤੇ ਕੁਝ ਖੜਕਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ। ਇਸ ਸਬੰਧੀ ਗੁਆਂਢੀਆਂ ਨੇ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਕਈ ਵਾਰ ਉਸਦਾ ਪਿੱਛਾ ਵੀ ਕੀਤਾ ਗਿਆ। ਪਰ ਫਿਰ ਜਦੋਂ ਕਿਸੇ ਨੂੰ ਪਤਾ ਨਾ ਲੱਗਾ ਕਿ ਉਹ ਤਾ ਅੰਦਰ ਹੀ ਰਹਿੰਦਾ ਸੀ।
ਕੱਲ੍ਹ ਵੀ ਘਰ ਵਿਚ ਹਰਕਤ ਸੀ ਅਤੇ ਉਨ੍ਹਾਂ ਕੈਮਰੇ ‘ਤੇ ਦੇਖਿਆ ਕਿ ਕੋਈ ਅੰਦਰ ਸੀ। ਇਸ ਲਈ ਉਨ੍ਹਾਂ ਨੇ ਕੋਠੀ ਦੀ ਮਾਲਕਣ ਦੇ ਭਰਾ ਨੂੰ ਬੁਲਾਇਆ ਅਤੇ ਚੋਰ ਨੂੰ ਅੰਦਰੋਂ ਮੌਕੇ ’ਤੇ ਫੜ ਲਿਆ।