STF ਨੇ ਇਕ ਲੱਖ ਦੇ ਇਨਾਮੀ ਬਦਮਾਸ਼ ਨੂੰ ਐਨਕਾਊਂਟਰ ਵਿਚ ਮਾਰ ਮੁਕਾਇਆ sultanpur sultanpur loot case after mangesh yadav criminal anuj pratap singh shot dead by up stf know their crime kundli- – News18 ਪੰਜਾਬੀ

Sultanpur Loot Case: ਯੂਪੀ ਐਸਟੀਐਫ ਨੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਇੱਕ ਜਿਊਲਰਜ਼ ਦੀ ਦੁਕਾਨ ਉਤੇ ਦਿਨ-ਦਿਹਾੜੇ ਲੁੱਟ ਦੇ ਮਾਮਲੇ ਵਿਚ ਐਨਕਾਊਂਟਰ ਦੌਰਾਨ ਇੱਕ ਹੋਰ ਅਪਰਾਧੀ ਅਨੁਜ ਪ੍ਰਤਾਪ ਸਿੰਘ ਨੂੰ ਮਾਰ ਮੁਕਾਇਆ ਹੈ। ਉਸ ਉਤੇ 1 ਲੱਖ ਰੁਪਏ ਦਾ ਇਨਾਮ ਸੀ। ਇਸ ਤੋਂ ਪਹਿਲਾਂ 5 ਸਤੰਬਰ ਨੂੰ ਪੁਲਿਸ ਨੇ ਇੱਕ ਹੋਰ ਦੋਸ਼ੀ ਮੰਗੇਸ਼ ਯਾਦਵ ਨੂੰ ਵੀ ਮੁਕਾਬਲੇ ਮਾਰ ਦਿੱਤਾ ਸੀ।
ਇੰਨਾ ਹੀ ਨਹੀਂ, ਅਜੈ ਯਾਦਵ ਉਰਫ ਡੀਐਮ ਨੂੰ 20 ਸਤੰਬਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ। ਅਨੁਜ ਪ੍ਰਤਾਪ ਸਿੰਘ ਭਰਤ ਜੀ ਜਵੈਲਰਜ਼ ਉਤੇ ਹੋਈ 1 ਕਰੋੜ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ‘ਚ ਫਰਾਰ ਸੀ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ।
ਅਮੇਠੀ ਜ਼ਿਲ੍ਹੇ ਦੇ ਮੋਹਨਗੰਜ ਥਾਣਾ ਖੇਤਰ ਦੇ ਜੌਨਪੁਰ ਨਿਵਾਸੀ ਅਨੁਜ ਪ੍ਰਤਾਪ ਸਿੰਘ ਖਿਲਾਫ ਕੁੱਲ ਦੋ ਮਾਮਲੇ ਦਰਜ ਹਨ। ਉਸ ਖ਼ਿਲਾਫ਼ ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੀ ਲੁੱਟ ਅਤੇ ਸੁਲਤਾਨਪੁਰ ਦੇ ਕੋਤਵਾਲੀ ਨਗਰ ਵਿੱਚ ਗਹਿਣਿਆਂ ਦੀ ਲੁੱਟ (Sultanpur Loot Case) ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ। 28 ਅਗਸਤ ਨੂੰ ਸੁਲਤਾਨਪੁਰ ਦੇ ਕੋਤਵਾਲੀ ਨਗਰ ਥਾਣਾ ਖੇਤਰ ਦੇ ਚੌਕ ਠੇਠੜੀ ਬਾਜ਼ਾਰ ਸਥਿਤ ਸਰਾਫਾ ਕਾਰੋਬਾਰੀ ਭਰਤ ਸੋਨੀ ਦੇ ਘਰ ਲੁੱਟ ਦੀ ਵਾਰਦਾਤ ਹੋਈ ਸੀ।
ਮੰਗੇਸ਼ ਯਾਦਵ ਦੀ ਅਪਰਾਧ ਦੀ ਕੁੰਡਲੀ
ਜੌਨਪੁਰ ਨਿਵਾਸੀ ਮੰਗੇਸ਼ ਯਾਦਵ ਦੇ ਖਿਲਾਫ ਜੌਨਪੁਰ, ਸੁਲਤਾਨਪੁਰ ਅਤੇ ਪ੍ਰਤਾਪਗੜ੍ਹ ‘ਚ ਡਕੈਤੀ, ਚੋਰੀ ਆਦਿ ਵਰਗੇ ਗੰਭੀਰ ਮਾਮਲੇ ਦਰਜ ਹਨ। ਉਸ ਵਿਰੁੱਧ 2022 ਵਿਚ ਸੁਲਤਾਨਪੁਰ ਦੇ ਕਰੌਂਦੀਕਲਾ ਥਾਣੇ ਵਿਚ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੁਲਤਾਨਪੁਰ ਡਕੈਤੀ ਮਾਮਲੇ ‘ਚ ਉਸ ਦਾ ਨਾਂ ਸਾਹਮਣੇ ਆਉਣ ‘ਤੇ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ।
ਅਜੇ ਯਾਦਵ ਦੇ ਖਿਲਾਫ 5 ਮਾਮਲੇ ਦਰਜ ਹਨ
ਦੂਜੇ ਪਾਸੇ ਡਕੈਤੀ ਮਾਮਲੇ ਦਾ ਇੱਕ ਹੋਰ ਮੁਲਜ਼ਮ ਅਜੇ ਯਾਦਵ, ਜੋ 20 ਸਤੰਬਰ ਨੂੰ ਹੋਏ ਮੁਕਾਬਲੇ ਵਿੱਚ ਜ਼ਖ਼ਮੀ ਹੋਇਆ ਸੀ, ਅਸਲ ਵਿੱਚ ਜੌਨਪੁਰ ਦੇ ਸਿੰਗਰਮਾਊ ਥਾਣਾ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਚੋਰੀ, ਡਕੈਤੀ ਅਤੇ ਲੁੱਟ-ਖੋਹ ਦੇ ਪੰਜ ਕੇਸ ਦਰਜ ਹਨ। ਇਸ ਵਿੱਚ ਜੌਨਪੁਰ ਵਿੱਚ ਤਿੰਨ ਅਤੇ ਪ੍ਰਤਾਪਗੜ੍ਹ ਅਤੇ ਸੁਲਤਾਨਪੁਰ ਵਿੱਚ ਇੱਕ-ਇੱਕ ਕੇਸ ਦਰਜ ਹੈ।