Nick ਤੇ Priyanka ਨੇ ਸਭ ਦੇ ਸਾਹਮਣੇ ਕੀਤੀ Kiss, ਧੀ ਨੇ ਸ਼ਰਮ ਨਾਲ ਢਕੀਆਂ ਅੱਖਾਂ

ਪ੍ਰਿਯੰਕਾ ਚੋਪੜਾ (Priyanka Chopra) ਅੰਤਰਾਸ਼ਟਰੀ ਸਟਾਰ ਹੈ। ਉਸਨੇ ਆਪਣੀ ਮਿਹਨਤ ਸਦਕਾ ਬਾਲੀਵੁਡ ਤੋਂ ਲੈ ਕੇ ਹਾਲੀਵੁਡ ਤੱਕ ਨਾਂ ਕਮਾਇਆ ਹੈ। ਉਸਨੇ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਈ ਹੈ। ਇਕੱਲੇ ਭਾਰਤ ਦੇ ਹੀ ਨਹੀਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਲੋਕ ਪ੍ਰਿਯੰਕਾ ਦੀ ਅਦਾ ਨੂੰ ਪਸੰਦ ਕਰਦੇ ਹਨ। ਪ੍ਰਿਯੰਕਾ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੀ ਹੈ। ਹਾਲ ਹੀ ਵਿਚ ਪ੍ਰਿਯੰਕਾ ਨੇ ਆਪਣੇ ਪਤੀ ਨਿਕ ਜੌਨਸ (Nick Jonas) ਅਤੇ ਆਪਣੀ ਬੇਟੀ ਮਾਲਤੀ (Malti) ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਿਯੰਕਾ ਚੰਪੜਾ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹਰ ਅਪਡੇਟ ਦਿੰਦੀ ਹੈ। ਹਾਲ ਹੀ ਵਿਚ ਪ੍ਰਿਯੰਕਾ ਨੇ ਆਪਣੇ ਇੰਸਟਗ੍ਰਾਮ ਹੈਂਡਲ ਉੱਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਹ ਨਿਕ ਜੋਨਸ ਦੇ ਕੰਸਰਟ ਦੀਆਂ ਹਨ। ਇਨ੍ਹਾਂ ਤਸਵੀਰਾਂ ਨੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।
ਇਸ਼ਤਿਹਾਰਬਾਜ਼ੀਨਿਕ ਦੇ ਕੰਸਰਟ ਦੀਆਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿਚ ਇਕ ਤਸਵੀਰ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੀ ਹੋਈ ਹੈ। ਇਸ ਤਸਵੀਰ ਵਿਚ ਪ੍ਰਿਯੰਕਾ ਚੋਪੜਾ, ਨਿਕ ਜੌਨਸ ਅਤੇ ਉਨ੍ਹਾਂ ਦੀ ਬੇਟੀ ਮਾਲਤੀ ਹਨ। ਤਸਵੀਰ ਵਿਚ ਪ੍ਰਿਯੰਕਾ ਤੇ ਨਿਕ ਜੌਨਸ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਬੇਟੀ ਮਾਲਤੀ ਨੇ ਆਪਣੇ ਦੋਵੇਂ ਹੱਥ ਆਪਣੀਆਂ ਅੱਖਾਂ ਉੱਤੇ ਰੱਖੇ ਹੋਏ ਹਨ। ਇਸ ਜਾਪ ਰਿਹਾ ਹੈ ਜਿਵੇਂ ਮਾਲਤੀ ਮੰਮੀ ਡੈਡੀ ਦੇ ਇਸ ਤਰ੍ਹਾਂ ਕਰਨ ਉੱਤੇ ਸ਼ਰਮਿੰਦਾ ਹੋ ਰਹੀ ਹੈ। ਜਦਕਿ ਹੋਰ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਮਾਲਤੀ ਪਾਪਾ ਨਿਕ ਦੇ ਕੰਸਰਟ ਦਾ ਆਨੰਦ ਲੈ ਰਹੀ ਹੈ।
ਇਸ਼ਤਿਹਾਰਬਾਜ਼ੀਪ੍ਰਿਯੰਕਾ ਚੋਪੜਾ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੇ ਪ੍ਰਸ਼ੰਸਕਾਂ ਦੇ ਦਿਲ ਜਿੱਤ ਲਿਆ ਹੈ। ਇਨ੍ਹਾਂ ਤਸਵੀਰਾਂ ਦੀ ਪ੍ਰਸ਼ੰਸਕ ਕਾਫੀ ਤਰੀਫ਼ ਕਰ ਰਹੇ ਹਨ। ਪ੍ਰਿਯੰਕਾ ਨਿਕ ਅਤੇ ਛੋਟੀ ਮਾਲਤੀ ਦੀਆਂ ਇਨ੍ਹਾਂ ਤਸਵੀਰ ਨੂੰ ਜੋ ਵੀ ਦੇਖ ਰਿਹਾ ਹੈ, ਉਹ ਟਿੱਪਣੀ ਕੀਤੇ ਬਿਨਾਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਨ੍ਹਾਂ ਤਸਵੀਰਾਂ ਉੱਤੇ ਕੁਮੈਂਟ ਕੀਤੇ ਹਨ। ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਹੈ ਕਿ ਵਾਹ, ਪਹਿਲੀ ਤਸਵੀਰ ਨੇ ਦਿਲ ਜਿੱਤ ਲਿਆ ਹੈ, ਮਾਲਤੀ ਬਹੁਤ ਸ਼ਰਮੀਲੀ ਲੱਗ ਰਹੀ ਹੈ। ਦੂਜੇ ਯੂਜ਼ਰ ਨੇ ਕਿਹਾ ਵਾਹ ਬੇਟੀ ਬਹੁਤ ਸਮਝਦਾਰ ਹੈ। ਪ੍ਰਿਯੰਕਾ ਦੀ ਤਾਰੀਫ ਕਰਦੇ ਹੋਏ ਤੀਜੇ ਯੂਜ਼ਰ ਨੇ ਲਿਖਿਆ ਹੈ ਕਿ ਪ੍ਰਿਅੰਕਾ ਨੇ ਮਾਲਤੀ ਨੂੰ ਬਹੁਤ ਵਧੀਆ ਮਾਨ ਦਿੱਤਾ ਹੈ।
ਇਸ਼ਤਿਹਾਰਬਾਜ਼ੀ