Gurdaspur ਦੇ ਰਾਹੁਲ ਨੇ ਪਾਵਰ ਵੇਟ ਲਿਫਟਿੰਗ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਜਿੱਤੇ ਤਿੰਨ ਗੋਲਡ ਮੈਡਲ

ਬਿਸ਼ੰਬਰ ਬਿੱਟੂ
ਗੁਰਦਾਸਪੁਰ- ਹਾਰ ਰਸਤੇ ਦਾ ਇੱਕ ਪੜਾਅ ਹੈ ਅੰਤ ਨਹੀਂ । ਇਹ ਸਾਬਤ ਕਰ ਦਿੱਤਾ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਰਾਹੁਲ ਵਸ਼ਿਸ਼ਟ ਨੇ ਜਿਸ ਨੇ ਪਾਵਰ ਵੇਟ ਲਿਫਟਿੰਗ ਵਿੱਚ ਲਗਾਤਾਰ ਪੰਜ ਸਾਲ ਕਈ ਹਾਰਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਖਿਰ ਅੰਤਰਰਾਸ਼ਟਰੀ ਪੱਧਰ ਤੇ ਰੂਸ ਵਿੱਚ ਹੋਏ ਓਪਨ ਟੂਰਨਾਮੈਂਟ ਵਿੱਚ ਪਾਵਰ ਲਿਫਟਿੰਗ ਵਰਲਡ ਚੈਂਪੀਅਨ ਦਾ ਰੁਤਬਾ ਹਾਸਲ ਕਰ ਲਿਆ ਹੈ ।
ਪਾਵਰ ਵੇਟ ਲਿਫਟਿੰਗ ਵਿੱਚ ਵਰਲਡ ਚੈਂਪੀਅਨ ਬਣਕੇ ਗੁਰਦਾਸਪੁਰ ਪਰਤੇ ਰਾਹੁਲ ਵਸ਼ਿਸ਼ਟ
ਰਾਹੁਲ ਨੇ ਇਸ ਚੈਂਪੀਅਨਸ਼ਿਪ ਵਿੱਚ ਤਿੰਨੋ ਵੱਖ-ਵੱਖ ਇਵੈਂਟਸ ਵਿੱਚ ਗੋਲਡ ਮੈਡਲ ਹਾਸਲ ਕੀਤੇ ਹਨ ਅਤੇ ਨਾਲ ਹੀ ਸਭ ਤੋਂ ਵੱਧ ਭਾਰ ਚੁੱਕ ਕੇ ‘Strongest Man Of The World ‘ਦਾ ਖਿਤਾਬ ਵੀ ਹਾਸਲ ਕੀਤਾ ਹੈ । ਪੰਜ ਸਾਲ ਤੋਂ ਲਗਾਤਾਰ ਜਿੱਤ ਦਾ ਸਵਾਦ ਚਖਦਿਆਂ ਰਾਹੁਲ ਨੇ ਹੁਣ ਤੱਕ ਕੁੱਲ 25 ਮੈਡਲ ਪਾਵਰ ਲਿਫਟਿੰਗ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਹਾਸਿਲ ਕੀਤੇ ਹਨ ਅਤੇ ਹੁਣ ਉਹ 2026 ਵਿੱਚ ਹੋਣ ਵਾਲੀਆਂ ਕੌਮਨ ਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿੱਚ ਵੀ ਆਪਣੀ ਤਾਕਤ ਦਿਖਾਉਣ ਦੀ ਤਿਆਰੀ ਵਿੱਚ ਜੁੱਟ ਗਿਆ ਹੈ।
ਨਿਊਜ਼18 **ਦੀ ਵੈੱਬ ਸਾਈਟ ‘****ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe **ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘**ਤੇ https://shorturl.at/npzE4 ਕਲਿੱਕ ਕਰੋ।
- First Published :