ਗੈਰਮਰਦ ਨਾਲ ਇਤਰਾਜ਼ਯੋਗ ਹਾਲਤ ‘ਚ ਫੜੀ ਗਈ ਪਤਨੀ, ਗੁੱਸੇ ‘ਚ ਪਤੀ ਨੇ ਕੁੱਟ-ਕੁੱਟ ਮਾਰ’ਤਾ

ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਦੇ ਇੱਕ ਘਰ ਵਿੱਚ ਇੱਕ 21 ਸਾਲਾ ਨੌਜਵਾਨ ਨੂੰ ਕਿਸੇ ਹੋਰ ਵਿਅਕਤੀ ਦੀ ਪਤਨੀ ਨਾਲ ਫੜਨ ਤੋਂ ਬਾਅਦ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਇਹ ਘਟਨਾ ਸੋਮਵਾਰ ਸਵੇਰੇ ਵਾਪਰੀ ਜਦੋਂ ਪੀੜਤ ਰਿਤਿਕ ਵਰਮਾ ਦੋਸ਼ੀ ਦੀ ਪਤਨੀ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਫੜਿਆ ਗਿਆ।
ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਉੱਤਰ-ਪੂਰਬ) ਰਾਕੇਸ਼ ਪਾਵੇਰੀਆ ਨੇ ਕਿਹਾ”ਸੋਮਵਾਰ ਸਵੇਰੇ ਲਗਭਗ 11 ਵਜੇ, ਜਦੋਂ ਉਹ ਔਰਤ ਨਾਲ ਉਸਦੇ ਘਰ ਫੜਿਆ ਗਿਆ, ਤਾਂ ਔਰਤ ਦਾ ਪਤੀ ਗੁੱਸੇ ਵਿੱਚ ਆ ਗਿਆ ਅਤੇ ਆਪਣੀ ਪਤਨੀ ਅਤੇ ਰਿਤਿਕ ਵਰਮਾ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ,”।
ਪੀੜਤ ਦੇ ਚਾਚੇ ਬੰਟੀ ਦੇ ਅਨੁਸਾਰ, ਦੋਸ਼ੀ ਨੇ ਰਿਤਿਕ ਨੂੰ ਬੇਰਹਿਮੀ ਨਾਲ ਕੁੱਟਿਆ ਸੀ। “ਉਨ੍ਹਾਂ ਨੇ ਰਿਤਿਕ ਦੇ ਨਹੁੰ ਵੀ ਉਖਾੜ ਦਿੱਤੇ ਅਤੇ ਉਸਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ। ਉਸਦੇ ਸਰੀਰ ਦੇ ਹਰ ਹਿੱਸੇ ‘ਤੇ ਸੱਟਾਂ ਸਨ”।
ਪੂਰੇ ਮਾਮਲੇ ਤੇ ਇੱਕ ਗੁਆਂਢੀ ਨੇ ਕਿਹਾ ਕਿ ਦੋਸ਼ੀ ਨੇ ਰਿਤਿਕ ਅਤੇ ਔਰਤ ਦੋਵਾਂ ‘ਤੇ ਹਮਲਾ ਕੀਤਾ ਸੀ। ਉਸਨੇ ਅੱਗੇ ਕਿਹਾ ਕਿ ਰਿਤਿਕ ਨੂੰ ਇੱਕ ਤੋਂ ਵੱਧ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ।
ਗੁਆਂਢੀ ਨੇ ਕਿਹਾ ਕਿ ਰਿਤਿਕ ਟੈਂਪੂ ਚਲਾਉਂਦਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦਿਨ ਵੇਲੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੇਖਿਆ ਕਿ ਜ਼ਖਮੀ ਨੂੰ ਉਸਦੇ ਰਿਸ਼ਤੇਦਾਰ ਹਸਪਤਾਲ ਲੈ ਗਏ ਹਨ।
ਅਧਿਕਾਰੀ ਨੇ ਕਿਹਾ ਕਿ ਪੀੜਤ ਦੀ ਰਾਤ 9 ਵਜੇ ਦੇ ਕਰੀਬ ਇਲਾਜ ਦੌਰਾਨ ਮੌਤ ਹੋ ਗਈ, ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।