Apple iPhone 15 ਉਤੇ 42,100 ਦਾ ਡਿਸਕਾਊਂਟ, ਆਫਰ ਸਿਰਫ 26 ਅਗਸਤ ਤੱਕ…

ਫਲਿੱਪਕਾਰਟ ਉਤੇ ਮੰਥ ਐਂਡ ਮੋਬਾਈਲ ਫੈਸਟ ਚੱਲ ਰਿਹਾ ਹੈ, ਅਤੇ ਸੇਲ ਦਾ ਆਖਰੀ ਦਿਨ 26 ਅਗਸਤ ਹੈ। ਜੇਕਰ ਤੁਸੀਂ ਅਜੇ ਤੱਕ ਇਸ ਸੇਲ ‘ਚ ਆਫਰ ਦਾ ਫਾਇਦਾ ਨਹੀਂ ਲਿਆ ਹੈ, ਤਾਂ ਸਿਰਫ ਕੁਝ ਹੀ ਦਿਨ ਬਚੇ ਹਨ। ਹਾਲਾਂਕਿ ਇਸ ਸੇਲ ਵਿਚ ਕਈ ਅਜਿਹੇ ਆਫਰ ਹਨ ਜੋ ਗਾਹਕਾਂ ਨੂੰ ਆਕਰਸ਼ਿਤ ਕਰ ਸਕਦੇ ਹਨ ਪਰ ਇਕ ਅਜਿਹਾ ਆਫਰ ਵੀ ਹੈ ਜਿਸ ਤੋਂ ਲੋਕ ਨਜ਼ਰ ਨਹੀਂ ਹਟਾ ਰਹੇ ਹਨ।
ਦਰਅਸਲ, ਇੱਥੇ ਅਸੀਂ Apple iPhone 15 ਉਤੇ ਉਪਲਬਧ ਸਭ ਤੋਂ ਵਧੀਆ ਡੀਲ ਬਾਰੇ ਗੱਲ ਕਰ ਰਹੇ ਹਾਂ। ਜੀ ਹਾਂ, iPhone 16 ਦੇ ਆਉਣ ਵਿੱਚ ਅਜੇ ਕੁਝ ਸਮਾਂ ਬਾਕੀ ਹੈ ਅਤੇ ਕੰਪਨੀ ਨੇ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਮੋਬਾਈਲ ਫੈਸਟ ਸੇਲ ਵਿੱਚ iPhone 15 ਦੀ ਕੀਮਤ ਵਿੱਚ ਕਾਫ਼ੀ ਕਟੌਤੀ ਕੀਤੀ ਹੈ।
ਆਈਫੋਨ 15 ਦਾ 128GB ਵੇਰੀਐਂਟ ਫਿਲਹਾਲ ਫਲਿੱਪਕਾਰਟ ਉਤੇ 64,999 ਰੁਪਏ ‘ਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜੋ ਕਿ ਐਪਲ ਦੀ ਅਧਿਕਾਰਤ ਕੀਮਤ 79,600 ਰੁਪਏ ਤੋਂ ਕਾਫੀ ਘੱਟ ਹੈ। ਇਸ ਦਾ ਮਤਲਬ ਹੈ ਕਿ ਇਸ ‘ਤੇ 14,601 ਰੁਪਏ ਦਾ ਸਿੱਧਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਗਾਹਕ ਆਪਣਾ ਪੁਰਾਣਾ ਫੋਨ ਦੇ ਕੇ ਵੀ ਵੱਡੀ ਛੂਟ ਪ੍ਰਾਪਤ ਕਰ ਸਕਦੇ ਹਨ।
ਮਿਲੀ ਜਾਣਕਾਰੀ ਮੁਤਾਬਕ ਐਕਸਚੇਂਜ ਆਫਰ ਦੇ ਤਹਿਤ iPhone 15 ਉਤੇ 42,100 ਰੁਪਏ ਦਾ ਡਿਸਕਾਊਂਟ ਮਿਲੇਗਾ। ਹਾਲਾਂਕਿ, ਐਕਸਚੇਂਜ ਕੀਮਤ ਦੇ ਹਿਸਾਬ ਨਾਲ ਅਜਿਹਾ ਲੱਗਦਾ ਹੈ ਕਿ ਪੁਰਾਣਾ ਫੋਨ ਵੀ ਮਹਿੰਗਾ ਰੇਂਜ ਦਾ ਹੋਣਾ ਚਾਹੀਦਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Apple iPhone 15 ਵਿੱਚ 6.1-ਇੰਚ ਦੀ ਇੱਕ ਵੱਡੀ ਸੁਪਰ ਰੈਟੀਨਾ XDR OLED ਡਿਸਪਲੇ ਹੈ, ਜੋ ਵਾਧੂ ਸੁਰੱਖਿਆ ਲਈ ਮਜ਼ਬੂਤ ਸਿਰੇਮਿਕ ਸ਼ੀਲਡ ਗਲਾਸ ਦੇ ਨਾਲ ਆਉਂਦਾ ਹੈ। ਇਸ ਪ੍ਰੀਮੀਅਮ ਸਮਾਰਟਫੋਨ ਵਿੱਚ ਗਲਾਸ ਬੈਕ ਪੈਨਲ ਅਤੇ ਐਲੂਮੀਨੀਅਮ ਫਰੇਮ ਦੇ ਨਾਲ ਇੱਕ ਸਲੀਕ ਡਿਜ਼ਾਈਨ ਹੈ।
ਕੈਮਰੇ ਦੇ ਤੌਰ ‘ਤੇ ਇਸ ਫੋਨ ‘ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦੇ ਪਿਛਲੇ ਪਾਸੇ 48 ਮੈਗਾਪਿਕਸਲ + 12 ਮੈਗਾਪਿਕਸਲ ਸੈਂਸਰ ਹੈ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ 12 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਪਾਵਰ ਲਈ, iPhone 15 ਵਿੱਚ 3349mAh ਦੀ ਵੱਡੀ ਬੈਟਰੀ ਹੈ ਅਤੇ ਇਹ 15W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ।
Apple iPhone 15 A16 Bionic ਚਿੱਪਸੈੱਟ ਨਾਲ ਲੈਸ ਹੈ, ਅਤੇ ਇਹ 6GB ਤੱਕ ਰੈਮ ਅਤੇ 512GB ਸਟੋਰੇਜ ਦੇ ਨਾਲ ਆਉਂਦਾ ਹੈ।