ਸਲਮਾਨ ਖ਼ਾਨ ਦਾ ਨਾਂ ਸੁਣਦੇ ਹੀ ਵਿਗੜ ਗਿਆ ਐਸ਼ਵਰਿਆ ਰਾਏ ਦਾ ਮੂਡ, Video ਹੋਈ ਵਾਇਰਲ

ਹਰ ਕੋਈ ਜਾਣਦਾ ਹੈ ਕਿ ਐਸ਼ਵਰਿਆ ਰਾਏ (Aishwarya Rai) ਅਤੇ ਸਲਮਾਨ ਖਾਨ (Salman Khan) ਦਾ ਇੱਕ ਪਾਸਟ ਰਿਹਾ ਹੈ ਤੇ ਇੱਕ ਸਮਾਂ ਸੀ ਜਦੋਂ ਦੋਵੇਂ ਇਕੱਠੇ ਸਨ ਪਰ ਸਮੇਂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਹੋਇਆ ਤੇ ਦੋਵੇਂ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਗਏ। ਅਕਸਰ ਦੇਖਿਆ ਜਾਂਦਾ ਹੈ ਕਿ ਦੋਵਾਂ ਦੇ ਨਾਂ ਇਕ-ਦੂਜੇ ਦੇ ਸਾਹਮਣੇ ਆਉਂਦੇ ਰਹਿੰਦੇ ਹਨ।
ਅੱਜ ਵੀ ਸਲਮਾਨ ਖਾਨ (Salman Khan), ਐਸ਼ਵਰਿਆ ਰਾਏ ਦਾ ਨਾਂ ਸੁਣਦੇ ਹੀ ਸ਼ਰਮਾ ਜਾਂਦੇ ਹਨ ਪਰ ਐਸ਼ਵਰਿਆ ਰਾਏ ਅਜਿਹਾ ਨਹੀਂ ਕਰਦੀ ਅਤੇ ਉਹ ਸਲਮਾਨ ਖਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੀ ਹੈ। ਐਸ਼ਵਰਿਆ ਰਾਏ ਆਪਣੇ ਵਿਆਹ ਟੁੱਟਣ ਦੀਆਂ ਅਫਵਾਹਾਂ ਨੂੰ ਲੈ ਕੇ ਇਸ ਵੇਲੇ ਵਿਵਾਦਾਂ ‘ਚ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਐਸ਼ਵਰਿਆ ਰਾਏ ਕਰਨ ਜੌਹਰ (Karan Johar) ਨਾਲ ਉਨ੍ਹਾਂ ਦੇ ਸ਼ੋਅ ‘ਤੇ ਗੱਲ ਕਰਦੇ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਪੁਰਾਣੀ ਵੀਡੀਓ ਹੈ ਜੋ ਹੁਣ ਵਾਇਰਲ ਹੋ ਰਹੀ ਹੈ। ਕਰਨ ਜੌਹਰ (Karan Johar) ਐਸ਼ਵਰਿਆ ਰਾਏ ਨੂੰ ਕਈ ਸਵਾਲ ਪੁੱਛਦੇ ਹਨ ਅਤੇ ਜਿਵੇਂ ਹੀ ਉਹ ਸਲਮਾਨ ਖਾਨ ਦਾ ਨਾਂ ਲੈਂਦੇ ਹਨ ਤਾਂ ਐਸ਼ਵਰਿਆ ਰਾਏ ਦਾ ਚਿਹਰਾ ਉਤਰ ਜਾਂਦਾ ਹੈ ਅਤੇ ਉਹ ਕਾਫ਼ੀ ਹੈਰਾਨ ਕਰਨ ਵਾਲੀ ਗੱਲ ਕਹਿ ਦਿੰਦੀ ਹੈ। ਦਰਅਸਲ ਕਰਨ ਜੌਹਰ ਫ਼ਿਲਮੀ ਸਿਤਾਰਿਆਂ ਨੂੰ ਲੈ ਕੇ ਸਵਾਲ ਪੁੱਛ ਰਹੇ ਸਨ।
ਸ਼ਾਹਰੁਖ ਖਾਨ ਦਾ ਨਾਂ ਲੈਣ ‘ਤੇ ਐਸ਼ਵਰਿਆ ਰਾਏ (Aishwarya Rai) ਕਹਿੰਦੀ ਹੈ, ‘ਸ਼ਾਰਪ ਅਤੇ ਹੁਸ਼ਿਆਰ।’ ਸੁਸ਼ਮਿਤਾ ਬਾਰੇ ਉਹ ਕਹਿੰਦੀ ਹੈ, ‘ਮੀਡੀਆ ਨੇ ਮੇਰੀ ਜ਼ਿੰਦਗੀ ਅਤੇ ਇਸ ਨਾਮ ਦੇ ਨਾਲ ਕਾਫ਼ੀ ਮਜ਼ਾਕ ਕੀਤਾ ਹੈ।’ ਜਿਵੇਂ ਹੀ ਕਰਨ ਜੌਹਰ ਨੇ ਸਲਮਾਨ ਖਾਨ ਦਾ ਨਾਂ ਲਿਆ ਤਾਂ ਐਸ਼ਵਰਿਆ ਰਾਏ (Aishwarya Rai) ਕਹਿੰਦੀ ਹੈ, “ਅਗਲਾ ਸਵਾਲ ਪੁੱਛੋ।” ਇਸ ਤੋਂ ਬਾਅਦ ਕਰਨ ਜੌਹਰ ਮੁਸਕਰਾਉਣ ਲੱਗਦੇ ਹਨ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਇੱਕ ਯੂਜ਼ਰ ਨੇ ਲਿਖਿਆ, ‘ਐਸ਼ਵਰਿਆ ਬੱਚਨ ਦਾ ਪਿਆਰਾ ਵੀਡੀਓ’, ਇੱਕ ਹੋਰ ਨੇ ਲਿਖਿਆ ‘ਜਲਵਾ ਹੈ ਭਾਈ ਜਾਨ ਕਾ’, ਇੱਕ ਨੇ ਲਿਖਿਆ, ‘ਸਹੀ ਜਵਾਬ ਦਿੱਤਾ।’ ਲੋਕ ਲਗਾਤਾਰ ਇਸ ਤਰ੍ਹਾਂ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਇਹ ਵੀਡੀਓ ਕਾਫ਼ੀ ਪੁਰਾਣਾ ਹੈ ਪਰ ਹੁਣ ਇਹ ਵਾਇਰਲ ਹੋ ਰਿਹਾ ਹੈ।