ਹਨੀ ਸਿੰਘ 2 ਸਾਲਾਂ ਤੱਕ ਕਰਨ ਔਜਲਾ ਸਮਝ ਕੇ ਉਨ੍ਹਾਂ ਦੇ ਮੈਨੇਜਰ ਨਾਲ ਕਰਦੇ ਰਹੇ ਗੱਲਾਂ, ਇੰਝ ਹੋਇਆ ਖੁਲਾਸਾ

ਯੋ ਯੋ ਹਨੀ ਸਿੰਘ ਆਪਣੇ ਦਮਦਾਰ ਸੰਗੀਤ ਅਤੇ ਗਾਇਕੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬਹੁਤ ਜਲਦ ਹਨੀ ਸਿੰਘ ਦੀ ਜ਼ਿੰਦਗੀ ‘ਤੇ ਇਕ ਡਾਕੂਮੈਂਟਰੀ ਰਿਲੀਜ਼ ਹੋਣ ਵਾਲੀ ਹੈ, ਜਿਸ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਹਾਲ ਹੀ ‘ਚ ਉਨ੍ਹਾਂ ਨੇ ‘ਤੌਬਾ ਤੌਬਾ’ ਗੀਤ ਦੇ ਗਾਇਕ ਕਰਨ ਔਜਲਾ ਨਾਲ ਜੁੜੀ ਇਕ ਦਿਲਚਸਪ ਘਟਨਾ ਸਾਂਝੀ ਕੀਤੀ।
ਹਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਰਨ ਔਜਲਾ ਨਾਲ ਕਾਫੀ ਸਮੇਂ ਤੋਂ ਕੋਈ ਗੱਲ ਨਹੀਂ ਹੋਈ। ਉਹ ਪੂਰੇ ਦੋ ਸਾਲ ਉਨ੍ਹਾਂ ਨੂੰ ਮੈਨੇਜਰ ਨੂੰ ਕਰਨ ਸਮਝ ਕੇ ਗੱਲ ਕਰਦਾ ਰਿਹਾ। ਯੋ ਯੋ ਹਨੀ ਸਿੰਘ ਨੇ ਕਿਹਾ, ‘ਮੈਂ ਕਰਨ ਨਾਲ ਪਹਿਲਾਂ ਕਦੇ ਗੱਲ ਨਹੀਂ ਕੀਤੀ। ਮੈਂ ਉਨ੍ਹਾਂ ਦੇ ਮੈਨੇਜਰ ਨਾਲ ਗੱਲ ਕਰਦਾ ਸੀ। ਮੈਂ ਸੋਚ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ? ਮੈਂ ਪੂਰੇ 2 ਸਾਲ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਉਨ੍ਹਾਂ ਨੇ ਮੈਨੂੰ ਇੱਕ ਗੀਤ ਵੀ ਭੇਜਿਆ ਸੀ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਉਨ੍ਹਾਂ ਨੇ ਮੇਰੇ ਲਈ ਮੈਕਸੀਕੋ ਗੀਤ ਲਿਖਿਆ ਸੀ, ਅਤੇ ਉਹ ਚਾਹੁੰਦੇ ਸਨ ਕਿ ਮੈਂ ਇਸਨੂੰ ਗਾਵਾਂ, ਇਸ ਲਈ ਮੈਂ ਹਾਂ ਵੀ ਕਿਹਾ ਸੀ ਅਤੇ ਗੀਤ ਵਧੀਆ ਸੀ।
ਆਖਿਰ ਹਨੀ ਸਿੰਘ ਨੂੰ ਕਿਵੇਂ ਪਤਾ ਲੱਗਾ ਮੈਨੇਜਰ ਦੀ ਸੱਚਾਈ?
ਹਨੀ ਨੇ ਵੀ ਇਸ ਬਾਰੇ ਦੱਸਿਆ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਹਾਂ। ਮੈਂ ਗੀਤ ਵਿੱਚ ਕੁਝ ਬਦਲਾਅ ਕਰਨਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੁਝ ਤਬਦੀਲੀਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਪਰ ਉਨ੍ਹਾਂ ਤਕਨੀਕੀ ਪੱਖ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਅੱਗੇ ਕਿਹਾ, ‘ਮੈਨੂੰ ਕੁਝ ਅਜੀਬ ਲੱਗਾ। ਮੈਂ ਇਹ ਵੀ ਪੁੱਛਿਆ ਕਿ ਕਰਨ ਮੇਰੇ ਨਾਲ ਤਕਨੀਕੀ ਪੱਖ ਬਾਰੇ ਗੱਲ ਕਿਉਂ ਨਹੀਂ ਕਰਨਾ ਚਾਹੁੰਦਾ? ਇਸ ‘ਤੇ ਜਵਾਬ ਆਇਆ ਕਿ ਮੈਂ ਕਰਨ ਦਾ ਮੈਨੇਜਰ ਅਲਫਾਜ਼ ਹਾਂ। ਮਾਫ਼ ਕਰਨਾ, ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਯੋ ਯੋ ਹਨੀ ਸਿੰਘ ਇਸ ਹਰਕਤ ਤੋਂ ਨਾਰਾਜ਼ ਹੋ ਗਏ। ਉਨ੍ਹਾਂ ਨੇ ਕਿਹਾ ਤੁਸੀਂ ਮਾਫ਼ੀ ਮੰਗ ਕੇ ਕੀ ਕਰੋਗੇ? ਇਹ ਕੀ ਹੈ? ਫਿਰ ਕੁਝ ਦਿਨ ਪਹਿਲਾਂ ਜਦੋਂ ਅਲਫਾਜ਼ ਨੇ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਲਈ ਕਿਹਾ। ਮੈਂ ਅਲਫਾਜ਼ ਨੂੰ ਵੀ ਪੁੱਛਿਆ ਕਿ ਕੀ ਉਹ ਸੱਚਮੁੱਚ ਕਰਨ ਹੈ? ਫਿਰ ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਅਸਲ ਵਿੱਚ ਕਰਨ ਔਜਲਾ ਹੈ।
ਕਰਨ ਔਜਲਾ ਨੂੰ ਆਈਫਾ 2024 ਵਿੱਚ ਮਿਲਿਆ ਅਵਾਰਡ
ਕਰਨ ਔਜਲਾ ਨੇ ਹਾਲ ਹੀ ‘ਚ ਫਿਲਮ ‘ਬੈਡ ਨਿਊਜ਼’ ਦੇ ਚਾਰਟਬਸਟਰ ਟਰੈਕ ‘ਤੌਬਾ ਤੌਬਾ’ ਨਾਲ ਫਿਲਮ ਇੰਡਸਟਰੀ ‘ਚ ਹਲਚਲ ਮਚਾ ਦਿੱਤੀ ਹੈ। ਇਸ ‘ਚ ਐਕਟਰ ਵਿੱਕੀ ਕੌਸ਼ਲ ਦੇ ਸ਼ਾਨਦਾਰ ਡਾਂਸ ਮੂਵਜ਼ ਨੂੰ ਕਾਫੀ ਪਸੰਦ ਕੀਤਾ ਗਿਆ। ਪੰਜਾਬੀ ਗਾਇਕ ਕਰਨ ਔਜਲਾ ਨੂੰ ਹਾਲ ਹੀ ਵਿੱਚ ਆਈਫਾ 2024 ਵਿੱਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ ਈਅਰ ਅਵਾਰਡ ਦਿੱਤਾ ਗਿਆ।