ਸੰਨਿਆਸ ਤੋਂ ਬਾਅਦ ਸ਼ਿਖਰ ਧਵਨ ਦਾ ਬਿਆਨ, ਦੱਸਿਆ- ਕਿਉਂ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰਮੈਂਟ?

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 24 ਅਗਸਤ ਦੀ ਸਵੇਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ। ਸ਼ਿਖਰ ਹੁਣ ਸਿਰਫ਼ IPL ਖੇਡਦੇ ਨਜ਼ਰ ਆਉਣਗੇ। ਪ੍ਰਸ਼ੰਸਕ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ ‘ਚ ਦੇਖ ਸਕਣਗੇ। ਸ਼ਿਖਰ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਿਉਂ ਕੀਤਾ। ਸ਼ਿਖਰ ਨੇ ਕਿਹਾ ਕਿ ਉਹ ਹੁਣ ਅੰਤਰਰਾਸ਼ਟਰੀ ਅਤੇ ਘਰੇਲੂ ਮੈਚਾਂ ਤੋਂ ਦੂਰ ਰਹਿਣਾ ਅਤੇ ਆਰਾਮ ਕਰਨਾ ਚਾਹੁੰਦਾ ਹੈ।
ਧਵਨ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਵਿਸ਼ੇਸ਼ ਗੱਲਬਾਤ ‘ਚ ਕਿਹਾ, ‘‘ਇਹ ਨਹੀਂ ਹੈ ਕਿ ਇਹ ਮੇਰੇ ਲਈ ਔਖਾ ਫੈਸਲਾ ਹੈ। ਮੈਂ ਭਾਵੁਕ ਵੀ ਨਹੀਂ ਹਾਂ। ਮੈਨੂੰ ਰੋਣਾ ਵੀ ਨਹੀਂ ਆ ਰਿਹਾ ਹੈ ਅਤੇ ਮੈਂ ਚਾਹੁੰਦਾ ਵੀ ਨਹੀਂ ਹਾਂਂ। ਪਰ ਇਹ ਧੰਨਵਾਦ ਹੈ ਅਤੇ “ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਕ੍ਰਿਕੇਟ ਖੇਡਦਿਆਂ ਬਿਤਾਇਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਅਜਿਹੇ ਪੜਾਅ ‘ਤੇ ਪਹੁੰਚ ਗਿਆ ਹਾਂ ਜਿੱਥੇ ਮੈਂ ਅੰਤਰਰਾਸ਼ਟਰੀ ਅਤੇ ਘਰੇਲੂ ਮੈਚਾਂ ਤੋਂ ਬ੍ਰੇਕ ਲੈਣਾ ਚਾਹੁੰਦਾ ਹਾਂ।”
ਧਵਨ ਨੇ ਅੱਗੇ ਕਿਹਾ, “ਮੇਰਾ ਟੈਸਟ ਡੈਬਿਊ ਮੇਰਾ ਸਭ ਤੋਂ ਪਸੰਦੀਦਾ ਹੈ। ਮੈਂ ਟੀਮ ਵਿੱਚ ਆਇਆ ਅਤੇ ਮੈਂ ਉਹ ਰਿਕਾਰਡ ਬਣਾਇਆ। ਮੈਂ 187 ਦੌੜਾਂ ਬਣਾਈਆਂ ਸਨ। ਮੈਂ ਹਮੇਸ਼ਾ ਭਾਰਤ ਲਈ ਖੇਡਣ ਅਤੇ ਵਿਸ਼ਵ ਰਿਕਾਰਡ ਬਣਾਉਣ ਦਾ ਸੁਪਨਾ ਦੇਖਿਆ ਸੀ। ਮੈਂ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਸੀ। ਮੈਂ ਟੈਸਟ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰਕੇ ਖੁਸ਼ ਸੀ।
ਡੇਢ ਸਾਲ ਤੋਂ ਰਾਸ਼ਟਰੀ ਟੀਮ ਤੋਂ ਹਨ ਬਾਹਰ
ਧਵਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 10 ਦਸੰਬਰ 2022 ਨੂੰ ਬੰਗਲਾਦੇਸ਼ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਵੀ ਟੀਮ ਇੰਡੀਆ ‘ਚ ਮੌਕਾ ਨਹੀਂ ਮਿਲਿਆ। ਧਵਨ ਨੇ ਭਾਰਤ ਲਈ 167 ਵਨਡੇ, 68 ਟੀ-20 ਅਤੇ 34 ਟੈਸਟ ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ ਕ੍ਰਮਵਾਰ 6782, 1759 ਅਤੇ 2315 ਦੌੜਾਂ ਬਣਾਈਆਂ ਹਨ। ਟੈਸਟ ‘ਚ ਉਨ੍ਹਾਂ ਦੇ ਨਾਂ 7 ਸੈਂਕੜੇ ਹਨ ਜਦਕਿ ਵਨਡੇ ‘ਚ ਉਸ ਨੇ ਕੁੱਲ 17 ਸੈਂਕੜੇ ਦੀ ਪਾਰੀ ਖੇਡੀ ਹੈ। ਧਵਨ ਨੇ ਟੀ-20 ‘ਚ 11 ਅਰਧ ਸੈਂਕੜੇ ਲਗਾਏ ਹਨ।
- First Published :