Sarpanch got angry on firecrackers one person died in firing during the dispute in Amritsar hdb – News18 ਪੰਜਾਬੀ

ਦੀਵਾਲੀ ਮੌਕੇ ਇਸ ਪਿੰਡ ਦੇ ਵਿੱਚ ਗੁੰਡਾਗਰਦੀ ਦਾ ਆਲਮ ਵੇਖਣ ਨੂੰ ਮਿਲਿਆ ਅਤੇ ਇਹ ਗੁੰਡਾਗਰਦੀ ਕਿਸੇ ਹੋਰ ਵੱਲੋਂ ਨਹੀਂ ਬਲਕਿ ਪਿੰਡ ਦੇ ਹੀ ਮੌਜੂਦਾ ਸਰਪੰਚ ਵੱਲੋਂ ਕੀਤੀ ਗਈ ਜਿਸਨੇ ਛੱਤ ’ਤੇ ਚੜ੍ਹ ਕੇ ਗੋਲੀਆਂ ਚਲਾਈਆਂ ਜਿਸ ਕਾਰਨ ਇੱਕ ਨੌਜਵਾਨ ਜਿਸ ਦਾ ਨਾਮ ਕਸ਼ਮੀਰ ਸਿੰਘ ਸੀ ਉਸਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ:
ਦੀਵਾਲੀ ਮੌਕੇ ਗਮੀ ’ਚ ਤਬਦੀਲ ਹੋਈਆਂ ਖੁਸ਼ੀਆਂ… ਵੇਖੋ, ਕਿਵੇਂ ਆਤਿਸ਼ਬਾਜੀ ਨੇ ਲਈ ਨੌਜਵਾਨ ਦੀ ਜਾਨ
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਗਲੀ ’ਚ ਪਟਾਕੇ ਵਜਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਵਿਵਾਦ ਵਧਿਆ ਤੇ ਇੱਕ ਧਿਰ ਨੇ ਦੂਜੀ ਧਿਰ ਦੇ ਨੌਜਵਾਨਾਂ ਨੂੰ ਪਹਿਲਾਂ ਘਰ ਦੇ ਵਿੱਚ ਵਾੜ ਕੇ ਕੁੱਟਿਆ, ਫਿਰ ਪਹਿਲੀ ਧਿਰ ਨੇ ਸਰਪੰਚ ਨੂੰ ਵੀ ਫੋਨ ਕਰ ਦਿੱਤਾ ਜਿਸ ਤੋਂ ਬਾਅਦ ਸਰਪੰਚ ਨੇ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਛੱਤਾਂ ਤੇ ਚੜ੍ਹ ਕੇ ਹੰਗਾਮਾ ਕੀਤਾ ਅਤੇ ਇੱਟਾਂ ਰੋੜੇ ਵੀ ਬਰਸਾਏ, ਇੰਨੇ ਨੂੰ ਹੀ ਕਸ਼ਮੀਰ ਸਿੰਘ ਨਾਮ ਦਾ ਨੌਜਵਾਨ ਝਗੜਾ ਛੁਡਾਉਣ ਲਈ ਆਇਆ, ਕਿਉਂਕਿ ਬੱਚਿਆਂ ਨੂੰ ਸਰਪੰਚ ਅਤੇ ਉਸਦੇ ਸਾਥੀਆਂ ਦੁਆਰਾ ਕੁੱਟਿਆ ਮਾਰਿਆ ਗਿਆ ਸੀ, ਜਿਸ ਕਾਰਨ ਕਸ਼ਮੀਰ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਜਿਹੀ ਲੜਾਈ ਨਹੀਂ ਕਰਨੀ ਚਾਹੀਦੀ। ਸਰਪੰਚ ਨੂੰ ਗੋਲੀਆਂ ਨਾ ਚਲਾਉਣ ਦੀ ਅਪੀਲ ਕੀਤੀ।
ਪਰ ਸਰਪੰਚ ਜਿਸ ਦਾ ਨਾਮ ਨਿਸ਼ਾਨ ਸਿੰਘ ਹੈ ਉਸਨੇ ਕਸ਼ਮੀਰ ਸਿੰਘ ਦੀ ਇੱਕ ਵੀ ਨਹੀਂ ਮੰਨੀ ਅਤੇ ਗੋਲੀ ਸਿੱਧੀ ਕਸ਼ਮੀਰ ਸਿੰਘ ਉੱਤੇ ਹੀ ਚਲਾ ਦਿੱਤੀ ਜਿਸ ਕਾਰਨ ਉਸਦੀ ਥਾਂ ਹੀ ਮੌਤ ਹੋ ਗਈ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।