ਵੈਸਟ ਇੰਡੀਜ਼ ਨੇ ਜਿੱਤਿਆ ਸੀਰੀਜ਼ ਦਾ ਪਹਿਲਾ ਮੈਚ, ਨਿਕੋਲਸ ਪੂਰਨ ਨੇ 26 ਗੇਂਦਾਂ ‘ਚ ਬਣਾਏ 65 ਰਨ – News18 ਪੰਜਾਬੀ

ਦੱਖਣੀ ਅਫਰੀਕਾ (South Africa) ਦੀ ਟੀਮ ਵੈਸਟਇੰਡੀਜ਼ (West Indies) ਦੌਰੇ ‘ਤੇ ਹੈ। ਟੈਸਟ ਸੀਰੀਜ਼ (Test Series)ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਟੀ-20 ਸੀਰੀਜ਼ ਸ਼ੁਰੂ ਹੋਈ। ਪਹਿਲਾ ਟੀ-20 ਸ਼ੁੱਕਰਵਾਰ 23 ਅਗਸਤ ਨੂੰ ਤ੍ਰਿਨੀਦਾਦ ਵਿੱਚ ਖੇਡਿਆ ਗਿਆ ਸੀ। ਵੈਸਟਇੰਡੀਜ਼ ਨੇ ਪਹਿਲੇ ਟੀ-20 ‘ਚ ਸ਼ਾਨਦਾਰ ਜਿੱਤ ਦਰਜ ਕੀਤੀ। ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਸ਼ਾਈ ਹੋਪ ਅਤੇ ਨਿਕੋਲਸ ਪੂਰਨ ਨੇ ਵੈਸਟਇੰਡੀਜ਼ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਵੈਸਟਇੰਡੀਜ਼ ਨੇ ਪਹਿਲਾ ਟੀ-20 ਜਿੱਤ ਕੇ ਸੀਰੀਜ਼ ‘ਚ ਬੜ੍ਹਤ ਬਣਾ ਲਈ ਹੈ।
ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਲਈ ਰਿਕੇਲਟਨ ਅਤੇ ਰੀਜ਼ਾ ਹੈਂਡਰਿਕਸ ਓਪਨਿੰਗ ਕਰਨ ਲਈ ਆਏ। ਦੋਵੇਂ ਖਿਡਾਰੀ 4-4 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਆਏ ਕਪਤਾਨ ਦਾ ਬੱਲਾ ਵੀ ਨਹੀਂ ਚੱਲਿਆ। ਕਪਤਾਨ ਏਡਨ ਮਾਰਕਰਮ 10 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਆਊਟ ਹੋ ਗਏ। ਚੌਥੇ ਨੰਬਰ ‘ਤੇ ਆਏ ਟ੍ਰਿਸਟਨ ਸਟੱਬਸ ਨੇ 42 ਗੇਂਦਾਂ ‘ਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਪੈਟਰਿਕ ਕਰੂਗਰ ਨੇ 32 ਗੇਂਦਾਂ ‘ਚ 44 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ 20 ਓਵਰਾਂ ਵਿੱਚ 174 ਦੌੜਾਂ ਬਣਾਈਆਂ।
ਵੈਸਟਇੰਡੀਜ਼ ਲਈ ਮੈਥਿਊ ਫੋਰਡ ਨੇ 3 ਅਤੇ ਸ਼ਮਰ ਜੋਸੇਫ ਨੇ 2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਕਿਲ ਹੁਸਨ ਨੇ ਵੀ 1 ਵਿਕਟ ਅਤੇ ਰੋਮਾਰੀਆ ਸ਼ੈਫਰਡ ਨੇ ਵੀ 1 ਵਿਕਟ ਹਾਸਿਲ ਕੀਤੀ। ਵੈਸਟਇੰਡੀਜ਼ ਨੂੰ ਇਹ ਮੈਚ ਜਿੱਤਣ ਲਈ 175 ਦੌੜਾਂ ਦੀ ਲੋੜ ਸੀਜੋ ਉਸ ਨੇ 18ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ। ਵੈਸਟਇੰਡੀਜ਼ ਲਈ ਪਹਿਲੇ ਤਿੰਨੇ ਬੱਲੇਬਾਜ਼ਾਂ ਨੇ ਚੰਗੀ ਪਾਰੀ ਖੇਡੀ।
ਓਪਨਿੰਗ ਕਰਨ ਆਏ ਅਲੀਕ ਅਥਾਨਾਜੇ ਨੇ 30 ਗੇਂਦਾਂ ‘ਚ 40 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ‘ਚ 3 ਛੱਕੇ ਅਤੇ 2 ਚੌਕੇ ਲਗਾਏ। ਉਸ ਦੇ ਨਾਲ ਆਏ ਸ਼ੇ ਹੋਪ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਨਿਕੋਲਸ ਪੂਰਨ ਦੀ ਤਰਫੋਂ ਸ਼ਾਨਦਾਰ ਬੱਲੇਬਾਜ਼ੀ ਦੇਖਣ ਨੂੰ ਮਿਲੀ। ਜਿਸ ਨੇ 26 ਗੇਂਦਾਂ ‘ਚ 7 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਇਸ ਤਰ੍ਹਾਂ ਵੈਸਟਇੰਡੀਜ਼ ਨੇ 18ਵੇਂ ਓਵਰ ਵਿੱਚ ਹੀ ਜਿੱਤ ਦਰਜ ਕੀਤੀ। ਵੈਸਟਇੰਡੀਜ਼ ਦੀ ਟੀਮ ਹੁਣ 3 ਟੀ-20 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ।
- First Published :