Sports
ਮਨੀਸ਼ ਨਰਵਾਲ ਨੇ ਚਾਂਦੀ 'ਤੇ ਸਾਧਿਆ ਨਿਸ਼ਾਨਾ, ਭਾਰਤ ਨੇ ਜਿੱਤਿਆ ਚੌਥਾ ਤਮਗਾ

ਅਵਨੀ ਲੇਖਰਾ ਨੇ ਟੋਕੀਓ ਤੋਂ ਬਾਅਦ ਪੈਰਿਸ ਪੈਰਾਲੰਪਿਕਸ ‘ਚ ਵੀ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ (ਐੱਸ.ਐੱਚ.1) ਈਵੈਂਟ ‘ਚ ਸੋਨ ਤਮਗਾ ਜਿੱਤਿਆ ਸੀ। ਜਦਕਿ ਭਾਰਤ ਦੀ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਗੋਲਡ ਜਿੱਤਣ ਵਾਲੀ 22 ਸਾਲਾ ਅਵਨੀ ਨੇ 249.7 ਦਾ ਸਕੋਰ ਬਣਾ ਕੇ 249.6 ਦਾ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ। ਮੋਨਾ ਜਿਸ ਨੇ ਦੋ ਸਾਲ ਪਹਿਲਾਂ ਸ਼ਾਟਪੁੱਟ, ਪਾਵਰਲਿਫਟਿੰਗ ਅਤੇ ਵ੍ਹੀਲਚੇਅਰ ਵਾਲੀਬਾਲ ਤੋਂ ਬਾਅਦ ਆਪਣੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ, ਉਸ ਨੇ 228.7 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦੇ ਪੈਰਾਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਦੋ ਨਿਸ਼ਾਨੇਬਾਜ਼ਾਂ ਨੇ ਇੱਕੋ ਈਵੈਂਟ ਵਿੱਚ ਤਗ਼ਮੇ ਜਿੱਤੇ ਹਨ।