ਭਾਰਤ ਦੀ ਇਹ ਮਹਿਲਾ ਕ੍ਰਿਕਟਰ ਹੁਣ ਆਸਟ੍ਰੇਲੀਆ ‘ਚ ਖੇਡੇਗੀ, WBBL ਚੈਂਪੀਅਨ ਨੇ ਕੀਤਾ ਇਕਰਾਰਨਾਮਾ

ਭਾਰਤ ਦੀ ਸਟਾਰ ਕ੍ਰਿਕਟਰ ਸਮ੍ਰਿਤੀ ਮੰਧਾਨਾ ਹੁਣ ਮਹਿਲਾ ਬਿਗ ਬੈਸ਼ ਲੀਗ (WBBL) ਵਿੱਚ ਇੱਕ ਨਵੀਂ ਟੀਮ ਦੇ ਨਾਲ ਖੇਡਦੀ ਨਜ਼ਰ ਆਵੇਗੀ। ਮੌਜੂਦਾ WBBL ਚੈਂਪੀਅਨ ਟੀਮ ਐਡੀਲੇਡ ਸਟ੍ਰਾਈਕਰਸ ਨੇ ਸਮ੍ਰਿਤੀ ਮੰਧਾਨਾ ਨਾਲ ਇਕਰਾਰਨਾਮਾ ਕੀਤਾ ਹੈ। ਮੰਧਾਨਾ ਤਿੰਨ WBBL ਟੀਮਾਂ ਬ੍ਰਿਸਬੇਨ ਹੀਟ, ਸਿਡਨੀ ਥੰਡਰ ਅਤੇ ਹੋਬਾਰਟ ਹਰੀਕੇਨਜ਼ ਦੇ ਲਈ ਖੇਡ ਚੁੱਕੀ ਹੈ।
ਹਾਲਾਂਕਿ ਭਾਰਤੀ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਮਹਿਲਾ ਬਿਗ ਬੈਸ਼ ਲੀਗ ਦੇ ਸ਼ੁਰੂਆਤੀ ਮੈਚਾਂ ‘ਚ ਨਹੀਂ ਖੇਡ ਸਕੇਗੀ। ਭਾਰਤ ਨੂੰ ਅਕਤੂਬਰ ਦੇ ਅੰਤ ਵਿੱਚ ਤਿੰਨ ODI ਮੈਚਾਂ ਲਈ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰਨੀ ਹੈ। ਜਦਕਿ WBBL 27 ਅਕਤੂਬਰ ਤੋਂ ਸ਼ੁਰੂ ਹੋਵੇਗਾ।
ਭਾਰਤ ਨੂੰ 1 ਦਸੰਬਰ ਨੂੰ ਹੋਣ ਵਾਲੇ WBBL ਫਾਈਨਲ ਤੋਂ ਤੁਰੰਤ ਬਾਅਦ ਆਸਟ੍ਰੇਲੀਆ ਦੇ ਖਿਲਾਫ ਤਿੰਨ ODI ਮੈਚ ਵੀ ਖੇਡਣੇ ਹਨ। ਸਮ੍ਰਿਤੀ ਮੰਧਾਨਾ ਮਹਿਲਾ ਬਿਗ ਬੈਸ਼ ਲੀਗ ਦੇ ਵਿਦੇਸ਼ੀ ਖਿਡਾਰੀਆਂ ਨੂੰ ਸਾਈਨ ਕਰਨ ਦੇ ਨਿਯਮਾਂ ਦੇ ਮੁਤਾਬਕ ਡਰਾਫਟ ਤੋਂ ਪਹਿਲਾਂ ਐਡੀਲੇਡ ਸਟ੍ਰਾਈਕਰਸ ਨਾਲ ਜੁੜ ਗਈ ਸੀ।
ਐਡੀਲੇਡ ਸਟ੍ਰਾਈਕਰਸ ਦੀ ਕਪਤਾਨ ਟਾਹਲੀਆ ਮੈਕਗ੍ਰਾ ਨੇ cricket.com.au ਨੂੰ ਜਾਣਕਾਰੀ ਦਿੱਤੀ ਕਿ ‘ਅਸੀਂ ਪਿਛਲੇ ਕੁਝ ਸਾਲਾਂ ਤੋਂ ਉਸ (ਸਮ੍ਰਿਤੀ) ਨੂੰ ਟੀਮ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਦੀ ਬੱਲੇਬਾਜ਼ੀ ਸ਼ਾਨਦਾਰ ਹੈ। ਉਹ ਇੱਕ ਸ਼ਾਨਦਾਰ ਬੱਲੇਬਾਜ਼ ਹੈ ਅਤੇ ਥੋੜ੍ਹੇ ਸਮੇਂ ਵਿੱਚ ਹੀ ਮੈਚ ਦਾ ਰੁਖ ਕਰਨ ਦੀ ਸਮਰੱਥਾ ਰੱਖਦੀ ਹੈ।
- First Published :