ਬੰਗਲਾਦੇਸ਼ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ PCB ਦਾ ਵੱਡਾ ਬਿਆਨ, ਕਿਹਾ “ਹੋਣਗੇ ਵੱਡੇ ਬਦਲਾਅ…”

ਪਾਕਿਸਤਾਨ ਕ੍ਰਿਕਟ ਟੀਮ ਨੂੰ ਬੰਗਲਾਦੇਸ਼ ਖਿਲਾਫ ਆਪਣੇ ਹੀ ਘਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕ੍ਰਿਕਟ ਇਤਿਹਾਸ ਵਿਚ ਪਹਿਲੀ ਵਾਰ ਪਾਕਿਸਤਾਨ ਨੂੰ ਬੰਗਲਾਦੇਸ਼ ਨੇ ਟੈਸਟ ਮੈਚ ਵਿਚ ਹਰਾਇਆ ਸੀ। ਇਸ ਨੂੰ ਸ਼ਰਮਨਾਕ ਹਾਰ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਨੇ ਇਸ ਮੈਚ ਵਿੱਚ ਆਪਣੀਆਂ ਪੂਰੀਆਂ 10 ਵਿਕਟਾਂ ਗਵਾਈਆਂ ਹਨ। ਇਸ ਸ਼ਰਮਨਾਕ ਹਾਰ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਨੂੰ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਹਾਰ ਤੋਂ ਬਾਅਦ ਤਬਦੀਲੀ ਬਾਰੇ ਗੱਲ ਕੀਤੀ ਹੈ। ਪਹਿਲੇ ਟੈਸਟ ਵਿਚ ਬੰਗਲਾਦੇਸ਼ ਖਿਲਾਫ ਹਾਰ ਤੋਂ ਬਾਅਦ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦੀ ਬਦਲਾਅ ਹੋਣ ਵਾਲਾ ਹੈ।
ਐਤਵਾਰ ਨੂੰ ਰਾਵਲਪਿੰਡੀ ਵਿੱਚ ਟੀਮ ਨੂੰ 10 ਵਿਕਟਾਂ ਦੀ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਟੀਮ ਦੇ ਸਾਬਕਾ ਖਿਡਾਰੀਆਂ ਸ਼ਾਹਿਦ ਅਫਰੀਦੀ, ਮੁਹੰਮਦ ਹਾਫਿਜ਼ ਅਤੇ ਫਵਾਦ ਆਲਮ ਨੇ ਟੀਮ ਦੀ ਆਲੋਚਨਾ ਕੀਤੀ ਹੈ। ਮੀਡੀਆ ਨਾਲ ਗੱਲ ਕਰਦਿਆਂ ਨਕਵੀ ਨੇ ਕਿਹਾ, “ਮੈਂ ਪਾਕਿਸਤਾਨ ਕ੍ਰਿਕਟ ਵਿਚ ਸਮੱਸਿਆਵਾਂ ਦਾ ਹੱਲ ਕਰਾਂਗਾ ਅਤੇ ਪਾਕਿਸਤਾਨ ਕ੍ਰਿਕਟ ਵਿੱਚ ਬਦਲਾਅ ਹੋਣ ਵਾਲੇ ਹਨ।”
ਮੁਹੰਮਦ ਹਾਫਿਜ਼ ਨੇ ਨਕਵੀ ਦੇ ਵਰਲਡ ਕੱਪ ਦੌਰਾਨ ਪਾਕਿਸਤਾਨ ਕ੍ਰਿਕਟ ਵਿੱਚ ਵੱਡੀ ਤਬਦੀਲੀ ਲਿਆਉਣ ਦੇ ਬਿਆਨ ਨੂੰ ਦੋਹਰਾਉਂਦਿਆਂ ਵਿਅੰਗ ਕੀਤਾ। ਭਾਰਤ ਵੱਲੋਂ ਹਾਰ ਤੋਂ ਬਾਅਦ ਜਦੋਂ ਪਾਕਿਸਤਾਨ ਟੀਮ ਟੀ-20 ਵਿਸ਼ਵ ਕੱਪ ਤੋਂ ਬਾਹਰ ਹਾਵੀ ਹੋ ਗਈ ਸੀ, ਉਸ ਸਮੇਂ ਨਕਵੀ ਨੇ ਕਿਹਾ ਸੀ ਕਿ, “ਸ਼ੁਰੂ ਵਿੱਚ ਮੈਨੂੰ ਲੱਗਾ ਸੀ ਕਿ ਛੋਟਾ ਬਦਲਾਅ ਕਾਫੀ ਹੋਵੇਗਾ ਪਰ ਇਸ ਹਾਰ ਤੋਂ ਬਾਅਦ ਮਹਿਸੂਸ ਹੋਰ ਰਿਹਾ ਹੈ ਕਿ ਇਕ ਵੱਡੀ ਤਬਦੀਲੀ ਦੀ ਜ਼ਰੂਰਤ ਹੈ। ਦੇਸ਼ ਦੀ ਕ੍ਰਿਕਟ ਵਿਚ ਜਲਦੀ ਹੀ ਵੱਡੀਆਂ ਤਬਦੀਲੀਆਂ ਆਉਣਗੀਆਂ।” ਹਾਲਾਂਕਿ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਹੀ ਪੁਰਾਣੇ ਸੀਨੀਅਰ ਖਿਡਾਰੀਆਂ ਨੂੰ ਸ਼ਾਨ ਮਸੂਦ ਦੀ ਕਪਤਾਨੀ ‘ਚ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ‘ਚ ਮੈਦਾਨ ‘ਚ ਉਤਾਰਿਆ ਗਿਆ।
ਪਾਕਿ ਟੀਮ ਦੀ ਸ਼ਰਮਨਾਕ ਹਾਰ: ਰਾਵਲਪਿੰਡੀ ਟੈਸਟ ਦੀ ਪਹਿਲੀ ਪਾਰੀ ‘ਚ ਪਾਕਿਸਤਾਨ ਨੇ 6 ਵਿਕਟਾਂ ‘ਤੇ 448 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਬੰਗਲਾਦੇਸ਼ ਨੇ 565 ਦੌੜਾਂ ਬਣਾ ਕੇ ਵੱਡੀ ਬੜ੍ਹਤ ਹਾਸਲ ਕਰ ਲਈ। ਦੂਜੀ ਪਾਰੀ ਵਿੱਚ ਪਾਕਿਸਤਾਨ ਦੀ ਪੂਰੀ ਟੀਮ 146 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਨੇ ਬਿਨਾਂ ਕੋਈ ਵਿਕਟ ਗੁਆਏ 29 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ ਅਤੇ ਪਾਕਿਸਤਾਨ ਦੇ ਖਿਲਾਫ ਪਹਿਲੀ ਵਾਰ ਟੈਸਟ ਜਿੱਤ ਦਰਜ ਕੀਤੀ।