ਸ਼ੇਅਰ ਬਾਜ਼ਾਰ ‘ਚ IPO ਦੀ ਤੇਜ਼ੀ, ਨਿਵੇਸ਼ ਕਰਕੇ ਕਮਾ ਸਕਦੇ ਹੋ ਚੰਗਾ ਪੈਸਾ, ਜਾਣੋ ਭਾਰਤ ਵਿਚ IPO ਦੀ ਸਥਿਤੀ

ਬਹੁਤ ਸਾਰੇ ਲੋਕ ਸ਼ੇਅਰ ਮਾਰਕੀਟ (Share Market) ਵਿੱਚ ਨਿਵੇਸ਼ ਕਰਕੇ ਪੈਸਾ ਕਮਾਉਂਦੇ ਹਨ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਵਧਦੇ ਘਟਦੇ ਸ਼ੇਅਰਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਨ੍ਹਾਂ ਦਿਨਾਂ ਵਿੱਚ ਆਈਪੀਓ (IPO) ਨੇ ਸ਼ੇਅਰ ਬਾਜ਼ਾਰ ‘ਚ ਹਲਚਲ ਮਚਾ ਦਿੱਤੀ ਹੈ। ਮਾਰਕੀਟ ਵਿੱਚ ਛੋਟੀਆਂ ਕੰਪਨੀਆਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਦੇ ਆਈਪੀਓ (IPO) ਆ ਰਹੇ ਹਨ। ਨਿਵੇਸ਼ਕਾਂ ਨੇ ਬਹੁਤ ਸਾਰੇ IPO ਤੋਂ ਬਹੁਤ ਪੈਸਾ ਕਮਾਇਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਟਾਕ ਮਾਰਕੀਟ (Stock market) ਦੇ ਮੇਨਬੋਰਡ ਅਤੇ ਐਸਐਮਈ ਹਿੱਸਿਆਂ ਵਿੱਚ ਆਈਪੀਓਜ਼ (IPO) ਦੇ ਮਾਮਲੇ ਵਿੱਚ ਸਤੰਬਰ ਦਾ ਮਹੀਨਾ ਪਿਛਲੇ 14 ਸਾਲਾਂ ਵਿੱਚ ਸਭ ਤੋਂ ਵਿਅਸਤ ਰਹਿਣ ਵਾਲਾ ਹੈ। ਇਸ ਮਹੀਨੇ ਹੁਣ ਤੱਕ 28 ਤੋਂ ਵੱਧ ਕੰਪਨੀਆਂ ਬਾਜ਼ਾਰ ਵਿੱਚ ਆ ਚੁੱਕੀਆਂ ਹਨ।
ਭਾਰਤੀ ਰਿਜ਼ਰਵ ਬੈਂਕ (RBI) ਦੇ ਬੁਲੇਟਿਨ ਵਿੱਚ ਅਰਥਵਿਵਸਥਾ ਦੀ ਸਥਿਤੀ ‘ਤੇ ਪ੍ਰਕਾਸ਼ਿਤ ਆਰਟੀਕਲ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਬਾਜ਼ਾਰਾਂ ਵਿੱਚ ਬਦਲਾਅ ਹੋ ਰਹੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਾਇਮਰੀ ਇਕੁਇਟੀ ਮਾਰਕੀਟ ਵਿੱਚ SMEs ਦੇ IPO ਵਿੱਚ ਘਰੇਲੂ ਮਿਉਚੁਅਲ ਫੰਡਾਂ ਸਮੇਤ ਵੱਖ-ਵੱਖ ਯੂਨਿਟਾਂ ਵਿੱਚ ਦਿਲਚਸਪੀ ਵਧੀ ਹੈ। ਇਨ੍ਹਾਂ ਦੇ ਆਈਪੀਓ (IPO) ਨੂੰ ਕਈ ਗੁਣਾਂ ਸਬਸਕ੍ਰਿਪਸ਼ਨ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਇਸ ਆਰਟੀਕਲ ਵਿੱਚ ਮਾਰਕੀਟ ਰੈਗੂਲੇਟਰ ਸੇਬੀ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਨਿਵੇਸ਼ਕਾਂ ਨੂੰ ਅਲਾਟ ਕੀਤੇ ਆਈਪੀਓ ਸ਼ੇਅਰਾਂ ਦਾ 54 ਪ੍ਰਤੀਸ਼ਤ ਸੂਚੀਬੱਧ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਵੇਚਿਆ ਗਿਆ ਸੀ। ਆਰਟੀਕਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2024 ਦਾ ਸਤੰਬਰ ਮਹੀਨਾ 14 ਸਾਲਾਂ ਵਿੱਚ IPO ਲਈ ਸਭ ਤੋਂ ਵਿਅਸਤ ਮਹੀਨਾ ਹੋਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਇਸ ਆਰਟੀਕਲ ਦੇ ਅਨੁਸਾਰ ਲੇਖ ਵਿੱਚ ਕਿਹਾ ਗਿਆ ਹੈ ਕਿ ਆਈਪੀਓਜ਼ ਰਾਹੀਂ ਸਰੋਤ ਜੁਟਾਉਣਾ 2024 ਵਿੱਚ ਹੁਣ ਤੱਕ ਮਜ਼ਬੂਤ ਰਿਹਾ ਹੈ। ਭਾਰਤ ਵਿੱਚ 2024 ਦੀ ਪਹਿਲੀ ਛਿਮਾਹੀ ਵਿੱਚ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਆਈਪੀਓ (IPO) ਸਨ। ਇਸ ਦੌਰਾਨ SMEs ਦੀਆਂ ਜਨਤਕ ਪੇਸ਼ਕਸ਼ਾਂ ਸਭ ਤੋਂ ਅੱਗੇ ਰਹੀਆਂ। ਇਸ ‘ਚ ਕਿਹਾ ਗਿਆ ਹੈ ਕਿ ਆਈਪੀਓ (IPO) ਰਾਹੀਂ ਇਕੱਠੀ ਕੀਤੀ ਗਈ ਕੁੱਲ ਰਕਮ ‘ਚ ਭਾਰਤ ਦਾ ਯੋਗਦਾਨ 9 ਫੀਸਦੀ ਹੈ।
- First Published :