ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ…

ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਉਮੀਦਵਾਰ 4 ਅਕਤੂਬਰ ਤੱਕ ਨੌਮੀਨੇਸ਼ਨ ਦਾਖ਼ਲ ਕਰ ਸਕਣਗੇ। ਦੱਸ ਦੇਈਏ ਕਿ ਸੂਬੇ ਦੀਆਂ 13,237 ਪੰਚਾਇਤਾਂ ਲਈ ਚੋਣ ਹੋ ਰਹੀ ਹੈ। 13,237 ਸਰਪੰਚ ਅਤੇ 84,437 ਪੰਚ ਚੁਣੇ ਜਾਣਗੇ।
ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ ਜਾਣਗੇ। ਪੰਚਾਇਤੀ ਚੋਣਾਂ ਲਈ 15 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਵੋਟ ਪਾਉਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਿੰਗ ਸਥਾਨ ਉੱਤੇ ਹੀ ਓਸੇ ਦਿਨ ਕੀਤੀ ਜਾਵੇਗੀ।
ਚੋਣ ਸ਼ਡਿਊਲ ਦੇ ਐਲਾਨ ਨਾਲ ਹੀ ਗ੍ਰਾਮ ਪੰਚਾਇਤ ਚੋਣਾਂ ਲਈ ਮਾਡਲ ਕੋਡ ਆਫ ਕੰਡਕਟ ਉਮੀਦਵਾਰਾਂ ਅਤੇ ਰਾਜ ਦੀ ਰਹਿਨੁਮਾਈ ਲਈ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਜੋ ਚੋਣੀ ਪ੍ਰਕਿਰਿਆ ਦੇ ਸਮਾਪਤ ਹੋਣ ਤੱਕ ਜਾਰੀ ਰਹੇਗਾ।
ਜਰਨਲ ਪੰਚਾਂ ਅਤੇ ਸਰਪੰਚੀ ਦੇ ਉਮੀਦਵਾਰ ਲਈ ਨੌਮੀਨੇਸ਼ਨ ਫੀਸ 100 ਰੁਪਏ ਰੱਖੀ ਗਈ ਹੈ। SC -BC ਪੰਚਾਂ ਅਤੇ ਸਰਪੰਚਾਂ ਨੂੰ ਨੌਮੀਨੇਸ਼ਨ ਫ਼ੀਸ 50 ਰੁਪਏ ਰੱਖੀ ਗਈ ਹੈ।
ਵੋਟਿੰਗ ਬੈਲੇਟ ਬਾਕਸ ਰਾਹੀਂ ਹੋਵੇਗੀ। ਸੂਬੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1,33,97,922 ਦਰਜ ਕੀਤੀ ਗਈ ਹੈ ,ਜਿਸ ਵਿੱਚ 70,51,722 ਮਰਦ, 63,46,008 ਔਰਤਾਂ, ਅਤੇ 192 ਹੋਰ ਸ਼ਾਮਲ ਹਨ।
ਵੋਟਿੰਗ ਲਈ 2 ਤਰ੍ਹਾਂ ਦੇ ਬੈਲੇਟ ਹੋਣਗੇ। ਜਿਨ੍ਹਾਂ ‘ਚ ਸਰਪੰਚ ਲਈ ਪਿੰਕ ਅਤੇ ਪੰਚ ਲਈ ਵ੍ਹਾਈਟ ਬੈਲੇਟ ਹੋਵੇਗਾ।ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ।