IPL ਦੇਖਣ ਲਈ ਇੱਥੇ ਔਨਲਾਈਨ ਬੁੱਕ ਕਰੋ ਟਿਕਟਾਂ…ਮੈਚਾਂ ਦਾ ਸ਼ਡਿਊਲ ਹੋਇਆ ਜਾਰੀ… – News18 ਪੰਜਾਬੀ

ਭਾਰਤ ਵਿੱਚ ਕ੍ਰਿਕਟ ਮੈਚ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ਜੇਕਰ ਤੁਸੀਂ ਵੀ ਕ੍ਰਿਕਟ ਦੇ ਪ੍ਰਸ਼ੰਸਕ ਹੋ ਤਾਂ ਤੁਹਾਡੇ ਲਈ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟਾਟਾ ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 18ਵੇਂ ਐਡੀਸ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਟੂਰਨਾਮੈਂਟ 22 ਮਾਰਚ, 2025 ਨੂੰ ਸ਼ੁਰੂ ਹੋਵੇਗਾ ਅਤੇ 25 ਮਈ, 2025 ਨੂੰ ਫਾਈਨਲ ਦੇ ਨਾਲ ਸਮਾਪਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕੁੱਲ 74 ਮੈਚ 13 ਥਾਵਾਂ ‘ਤੇ ਖੇਡੇ ਜਾਣਗੇ, ਜਿਨ੍ਹਾਂ ਵਿੱਚ 12 ਡਬਲ-ਹੈਡਰ ਸ਼ਾਮਲ ਹਨ। ਦੁਪਹਿਰ ਦੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਣਗੇ, ਜਦੋਂ ਕਿ ਸ਼ਾਮ ਦੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਣਗੇ।
ਟੂਰਨਾਮੈਂਟ ਦੀ ਸ਼ੁਰੂਆਤ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਚਕਾਰ ਇੱਕ ਹਾਈ ਵੋਲਟੇਜ ਮੈਚ ਨਾਲ ਹੋਵੇਗੀ। ਇਹ ਮੈਚ 22 ਮਾਰਚ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਹੋਵੇਗਾ। 23 ਮਾਰਚ ਨੂੰ ਦੋ ਮੈਚ ਹੋਣਗੇ। ਦੁਪਹਿਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਮੈਚ ਹੋਵੇਗਾ। ਸ਼ਾਮ ਨੂੰ, ਮੈਚ ਮੁੰਬਈ ਇੰਡੀਅਨਜ਼ (MI) ਅਤੇ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਹੋਵੇਗਾ। ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਮੈਚ ਹੈਦਰਾਬਾਦ ਵਿੱਚ ਹੋਵੇਗਾ ਅਤੇ ਮੁੰਬਈ ਇੰਡੀਅਨਜ਼ (MI) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਮੈਚ ਚੇਨਈ ਵਿੱਚ ਹੋਵੇਗਾ। ਜੇਕਰ ਤੁਸੀਂ ਇਸ ਮੈਚ ਨੂੰ ਸਟੇਡੀਅਮ ਵਿੱਚ ਬੈਠ ਕੇ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਦੇ ਲਈ ਔਨਲਾਈਨ ਟਿਕਟਾਂ ਵੀ ਬੁੱਕ ਕਰ ਸਕਦੇ ਹੋ। ਇੱਥੇ ਜਾਣੋ ਕਿਵੇਂ…
IPL 2025 ਦੀਆਂ ਟਿਕਟਾਂ ਆਨਲਾਈਨ ਕਿਵੇਂ ਕਰੀਏ ਬੁੱਕ…
ਤੁਸੀਂ ਆਪਣੇ ਘਰ ਬੈਠੇ ਹੀ ਆਸਾਨੀ ਨਾਲ ਆਈਪੀਐਲ ਟਿਕਟਾਂ ਔਨਲਾਈਨ ਬੁੱਕ ਕਰ ਸਕਦੇ ਹੋ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਜੇ ਤੱਕ ਫਿਕਸਡ ਬੁਕਿੰਗ ਪ੍ਰਕਿਰਿਆ ਦਾ ਐਲਾਨ ਨਹੀਂ ਕੀਤਾ ਹੈ, ਪਰ ਪਿਛਲੇ ਸੀਜ਼ਨ ਨੂੰ ਦੇਖਦੇ ਹੋਏ, ਇਹ ਕਿਹਾ ਜਾ ਸਕਦਾ ਹੈ ਕਿ ਇਸਨੂੰ ਔਨਲਾਈਨ ਖਰੀਦਿਆ ਜਾ ਸਕਦਾ ਹੈ।
IPL 2025 ਦੀਆਂ ਟਿਕਟਾਂ ਆਨਲਾਈਨ ਬੁੱਕ ਕਰਨ ਦਾ ਤਰੀਕਾ…
1. BookMyShow, Paytm, IPLT20.com ਵਰਗੀਆਂ ਬੁਕਿੰਗ ਵੈੱਬਸਾਈਟਾਂ ‘ਤੇ ਜਾਓ।
2. ਹੁਣ ਤੁਸੀਂ ਜਿਸ ਮੈਚ ਨੂੰ ਮੈਚ ਦੇਖਣਾ ਚਾਹੁੰਦੇ ਹੋ, ਉਸ ਦੇ ਲਈ ਸਟੇਡੀਅਮ ਦੀ ਚੋਣ ਕਰੋ।
3. ਆਪਣੇ ਲਈ ਸੀਟ ਸ਼੍ਰੇਣੀ ਚੁਣੋ, ਜਿਵੇਂ ਕਿ ਜਨਰਲ, ਮਿਡ ਰੇਂਜ, ਪ੍ਰੀਮੀਅਮ ਜਾਂ VIP .
4. ਚੈੱਕਆਉਟ ਕਰਨ ਲਈ ਭੁਗਤਾਨ ਵੇਰਵੇ ਦਰਜ ਕਰੋ।
5. ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਜਾਂ UPI ਜਾਂ ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਭੁਗਤਾਨ ਕਰੋ।
6. ਤੁਹਾਨੂੰ ਈਮੇਲ ਜਾਂ SMS ਰਾਹੀਂ ਪੁਸ਼ਟੀਕਰਨ ਮਿਲੇ ਜਾਵੇਗਾ।