ਦਿਲਜੀਤ ਦੋਸਾਂਝ ਹੀ ਨਹੀਂ AP Dhillon ਵੀ ਭਾਰਤ ‘ਚ ਪਾਉਣਗੇ ਧਮਾਲ, ਇਸ ਦਿਨ ਚੰਡੀਗੜ੍ਹ ‘ਚ ਕਰਨਗੇ ਕੰਸਰਟ

ਗਾਇਕ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਇਸ ਸਾਲ ਆਪਣੇ ਗੀਤਾਂ ਨਾਲ ਭਾਰਤ ਵਿੱਚ ਧੂਮ ਮਚਾਉਣ ਵਾਲੇ ਹਨ। ਉਨ੍ਹਾਂ ਦਾ ਕੰਸਰਟ ਜਲਦ ਹੀ ਇੰਡੀਆ ‘ਚ ਹੋਣ ਵਾਲਾ ਹੈ। ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਸੀ ਵਿਚਾਲੇ ਇਸ ਦੌਰਾਨ ਪੰਜਾਬੀ ਪੌਪ ਸਟਾਰ ਏਪੀ ਢਿੱਲੋਂ ਨੇ ਭਾਰਤ ਵਿੱਚ ਆਪਣੇ ਕੰਸਰਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ।
ਇਸ ਦਿਨ ਹੋਵੇਗਾ ਚੰਡੀਗੜ੍ਹ ‘ਚ ਕੰਸਰਟ
ਏਪੀ ਢਿੱਲੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਸਦੀ ਜਾਣਕਾਰੀ ਦਿੱਤੀ ਸੀ। ਏਪੀ ਢਿਲੋਂ ਦੇ ਕੰਸਰਟ ‘ਬ੍ਰਾਊਨਪ੍ਰਿੰਟ ਟੂਰ’ ਦਾ ਇੰਡੀਆ ਟੂਰ 7 ਦਸੰਬਰ ਨੂੰ ਮੁੰਬਈ ਤੋਂ ਸ਼ੁਰੂ ਹੋਵੇਗਾ ਅਤੇ ਫਿਰ 14 ਦਸੰਬਰ ਨੂੰ ਨਵੀਂ ਦਿੱਲੀ, ਆਖਰੀ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਏਪੀ ਢਿੱਲੋਂ ਨੇ ਲਿਖਿਆ, ਮੈਂ ਉਸ ਥਾਂ ‘ਤੇ ਆਉਣ ਦਾ ਇੰਤਜ਼ਾਰ ਕਰ ਰਿਹਾ ਹਾਂ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ, ਉਨ੍ਹਾਂ ਪ੍ਰਸ਼ੰਸਕਾਂ ਲਈ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਜੋ ਹਾਂ, ਉਸ ਜਗ੍ਹਾ ‘ਤੇ ਜਾਣ ਦੀ ਇਜਾਜ਼ਤ ਦਿੰਦਾ ਹਾਂ ਜੋ ਮੇਰਾ ਘਰ ਹੈ।
ਇਸ਼ਤਿਹਾਰਬਾਜ਼ੀਇਸ ਦੇ ਨਾਲ ਹੀ 29 ਸਤੰਬਰ 2024 ਨੂੰ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਤਾਜ਼ਾ ਅਪਡੇਟ ਅਨੁਸਾਰ ਸ਼ੋਅ ਦੀਆਂ ਟਿਕਟਾਂ ਵਿਕਰੀ ਲਈ ਲਾਈਵ ਹੋਣ ਦੇ 15 ਮਿੰਟਾਂ ‘ਚ ਗਾਇਕ ਨੇ 10 ਕਰੋੜ ਦੀ ਕਮਾਈ ਕੀਤੀ, ਜੋ ਕਿ ਇੱਕ ਕਾਫੀ ਵੱਡਾ ਰਿਕਾਰਡ ਹੈ।
ਇਸ਼ਤਿਹਾਰਬਾਜ਼ੀ
- First Published :