ਆ ਗਈ IPL ਨਿਲਾਮੀ ਦੀ ਤਰੀਕ, ਇਸ ਵਾਰ ਵੀ ਵਿਦੇਸ਼ ‘ਚ ਲੱਗੇਗੀ ਬੋਲੀ, ਦਾਅ ‘ਤੇ 641 ਕਰੋੜ, 200 ਖਿਡਾਰੀ ਹੋਣਗੇ ਮਾਲਾਮਾਲ

ਇੰਡੀਅਨ ਪ੍ਰੀਮੀਅਰ ਲੀਗ ਦੀ ਆਗਾਮੀ ਨਿਲਾਮੀ ਨਵੰਬਰ ਵਿੱਚ ਹੋਵੇਗੀ। ਕ੍ਰਿਕਟਰਾਂ ਦੀ ਇਹ ਨਿਲਾਮੀ ਸਾਊਦੀ ਅਰਬ ਦੀ ਰਾਜਧਾਨੀ ਰਿਆਦ ‘ਚ ਹੋਵੇਗੀ। ਭਾਰਤੀ ਕ੍ਰਿਕਟ ਬੋਰਡ (BCCI) ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਵਾਰ ਨਿਲਾਮੀ ਵਿੱਚ ਕਈ ਦਿੱਗਜ ਖਿਡਾਰੀ ਹਿੱਸਾ ਲੈਣਗੇ। ਇਸ ਕਾਰਨ ਇਸ ਨੂੰ IPL ਮੈਗਾ ਨਿਲਾਮੀ ਵੀ ਕਿਹਾ ਜਾ ਰਿਹਾ ਹੈ। ਇਸ ਖਿਡਾਰੀਆਂ ਦੀ ਨਿਲਾਮੀ ਵਿੱਚ ਭਾਰਤ ਦੇ ਸਟਾਰ ਖਿਡਾਰੀਆਂ ਜਿਵੇਂ ਰਿਸ਼ਭ ਪੰਤ, ਕੇਐਲ ਰਾਹੁਲ, ਸ਼੍ਰੇਅਸ ਅਈਅਰ ਅਤੇ ਅਰਸ਼ਦੀਪ ਸਿੰਘ ਲਈ ਬੋਲੀ ਲਗਾਈ ਜਾਵੇਗੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਇੱਕ ਸੂਤਰ ਨੇ ਕਿਹਾ, ‘ਆਈਪੀਐਲ ਦੀ ਨਿਲਾਮੀ ਰਿਆਦ ਵਿੱਚ ਹੋਵੇਗੀ। ਇਸ ਬਾਰੇ ਸਾਰੀਆਂ ਫਰੈਂਚਾਇਜ਼ੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਿਲਾਮੀ ਦੀਆਂ ਸੰਭਾਵਿਤ ਤਾਰੀਖਾਂ 24 ਅਤੇ 25 ਨਵੰਬਰ ਹਨ। ਪਿਛਲੇ ਸਾਲ ਵੀ ਭਾਰਤ ਵਿੱਚ ਆਈਪੀਐਲ ਦੀ ਨਿਲਾਮੀ ਨਹੀਂ ਹੋਈ ਸੀ। 19 ਦਸੰਬਰ ਨੂੰ ਦੁਬਈ ਵਿੱਚ ਹੋਈ ਨਿਲਾਮੀ ਵਿੱਚ 72 ਖਿਡਾਰੀਆਂ ਦੀ ਬੋਲੀ ਲੱਗੀ ਸੀ।
ਇਸ ਵਾਰ 46 ਖਿਡਾਰੀ ਰਿਟੇਨ
ਸਾਰੀਆਂ 10 ਫਰੈਂਚਾਈਜ਼ੀਆਂ ਨੇ 31 ਅਕਤੂਬਰ ਨੂੰ ਆਈਪੀਐਲ 2025 ਲਈ ਰਿਟੇਨ ਸੂਚੀ ਜਾਰੀ ਕੀਤੀ ਸੀ। ਕੁੱਲ 46 ਖਿਡਾਰੀਆਂ ਨੂੰ ਰਿਟੇਨ ਰੱਖਿਆ ਗਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਨੇ ਸਭ ਤੋਂ ਵੱਧ 6-6 ਖਿਡਾਰੀਆਂ ਨੂੰ ਰਿਟੇਨ ਰੱਖਿਆ ਹੈ। ਪੰਜਾਬ ਕਿੰਗਜ਼ ਨੇ ਆਪਣੀ ਟੀਮ ‘ਚ ਘੱਟੋ-ਘੱਟ 2 ਖਿਡਾਰੀਆਂ ਨੂੰ ਰਿਟੇਨ ਰੱਖਿਆ ਹੈ।
ਦਾਅ ‘ਤੇ 641.5 ਕਰੋੜ
ਇਸ ਸਾਲ ਨਵੰਬਰ ‘ਚ ਹੋਣ ਵਾਲੀ ਨਿਲਾਮੀ ਲਈ 10 ਫਰੈਂਚਾਇਜ਼ੀਜ਼ ਕੋਲ ਕੁੱਲ 641.5 ਕਰੋੜ ਰੁਪਏ ਬਚੇ ਹਨ। ਇਸ ਰਕਮ ਨਾਲ, 204 ਖਿਡਾਰੀਆਂ (ਵੱਧ ਤੋਂ ਵੱਧ) ‘ਤੇ ਬੋਲੀ ਲਗਾਈ ਜਾ ਸਕਦੀ ਹੈ। ਇਨ੍ਹਾਂ ਵਿੱਚੋਂ 70 ਸਥਾਨ ਵਿਦੇਸ਼ੀ ਖਿਡਾਰੀਆਂ ਲਈ ਹਨ। ਸਾਰੀਆਂ 10 ਟੀਮਾਂ ਨੇ 46 ਖਿਡਾਰੀਆਂ ਨੂੰ ਰਿਟੇਨ ਕਰਨ ‘ਤੇ ਕੁੱਲ 558.5 ਕਰੋੜ ਰੁਪਏ ਖਰਚ ਕੀਤੇ ਹਨ।
ਪੰਤ-ਕੇ.ਐੱਲ.-ਅਇਰ-ਅਰਸ਼ਦੀਪ…
ਇਸ ਵਾਰ ਨਿਲਾਮੀ ‘ਚ ਜਿਨ੍ਹਾਂ ਖਿਡਾਰੀਆਂ ‘ਤੇ ਸਭ ਤੋਂ ਜ਼ਿਆਦਾ ਨਜ਼ਰ ਰਹੇਗੀ ਉਨ੍ਹਾਂ ‘ਚ ਰਿਸ਼ਭ ਪੰਤ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ ਅਤੇ ਅਰਸ਼ਦੀਪ ਸਿੰਘ ਸ਼ਾਮਲ ਹਨ। ਇਹ ਤੈਅ ਹੈ ਕਿ ਇਨ੍ਹਾਂ ਸਾਰੇ ਖਿਡਾਰੀਆਂ ‘ਤੇ 10 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਲਗਾਈ ਜਾਵੇਗੀ। ਵਿਦੇਸ਼ੀ ਖਿਡਾਰੀਆਂ ਵਿਚ, ਟੀਮਾਂ ਮਿਸ਼ੇਲ ਸਟਾਰਕ, ਜੋਸ ਬਟਲਰ, ਏਡਨ ਮਾਰਕਰਮ, ਫਾਫ ਡੂ ਪਲੇਸਿਸ ‘ਤੇ ਵੱਡੀ ਸੱਟਾ ਲਗਾ ਸਕਦੀਆਂ ਹਨ।