ਜਵਾਨ ਦਿਖਣਾ ਚਾਹੁੰਦੇ ਹਨ ਮਰਦ ਤਾਂ ਅਪਣਾਓ ‘ਅਰਬਪਤੀ’ ਵੱਲੋਂ ਦਿੱਤੇ ਇਹ ਟਿਪਸ!

ਅਸੀਂ ਸਿਰਫ ਇਹ ਜਾਣਦੇ ਹਾਂ ਕਿ ਧਰਤੀ ‘ਤੇ ਕੋਈ ਵੀ ਅਮਰ ਨਹੀਂ ਹੋ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੀ ਹੈ। ਹਾਲਾਂਕਿ, ਕੁਝ ਲੋਕ ਇਸ ਸੱਚਾਈ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਹਨ ਅਤੇ ਜਵਾਨ ਦਿਖਣ ਲਈ ਕੁਝ ਵੀ ਕਰਨ ਲਈ ਤਿਆਰ ਹਨ। ਇਸੇ ਤਰ੍ਹਾਂ ਇਕ ਅਮਰੀਕੀ ਅਰਬਪਤੀ ਬ੍ਰਾਇਨ ਜੌਨਸਨ ਨੇ ਜਵਾਨ ਦਿਖਣ ‘ਤੇ ਜ਼ੋਰ ਦਿੱਤਾ ਹੈ। ਇਸ ਦੇ ਲਈ ਉਹ ਬਹੁਤ ਸਾਰੀਆਂ ਦਵਾਈਆਂ ਲੈ ਰਿਹਾ ਹੈ ਅਤੇ ਕਈ ਪ੍ਰਯੋਗ ਵੀ ਕਰ ਰਿਹਾ ਹੈ।
ਜਵਾਨ ਰਹਿਣ ਲਈ ਬ੍ਰਾਇਨ ਜੌਹਨਸਨ ਨੇ ਕੁਝ ਦਿਨ ਪਹਿਲਾਂ ਖੁਦ ਆਪਣੇ ਜਵਾਨ ਪੁੱਤਰ ਦਾ ਖੂਨ ਚੜ੍ਹਾਇਆ ਸੀ। ਇਸ ਤੋਂ ਇਲਾਵਾ ਆਪਣੀ ਜਵਾਨੀ ਨੂੰ ਬਰਕਰਾਰ ਰੱਖਣ ਲਈ ਉਹ ਰੋਜ਼ਾਨਾ 110 ਗੋਲੀਆਂ ਲੈ ਰਿਹਾ ਹੈ। ਇਸ ਵਾਰ ਚਰਚਾ ਉਨ੍ਹਾਂ ਦੇ ਨਵੇਂ ਸਕਿਨ ਟ੍ਰੀਟਮੈਂਟ ਦੀ ਹੈ, ਜਿਸ ਬਾਰੇ ਉਨ੍ਹਾਂ ਨੇ ਖੁਦ ਦੱਸਿਆ ਹੈ।
ਖੁਦ ਨੂੰ ਜਵਾਨ ਰੱਖਣ ਲਈ 16 ਕਰੋੜ ਰੁਪਏ
ਬ੍ਰਾਇਨ ਜੌਹਨਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਹੈ ਬ੍ਰਾਇਨ ਖੁਦ ਸਿਰਫ 46 ਸਾਲ ਦੇ ਹਨ, ਇਸ ਲਈ ਇਹ ਜਾਣਨ ਤੋਂ ਬਾਅਦ ਉਨ੍ਹਾਂ ਨੇ ਸਕਿਨ ਦੀ ਦੇਖਭਾਲ ਲਈ ਕੁਝ ਬੁਨਿਆਦੀ ਨੁਸਖੇ ਅਪਣਾਉਣੇ ਸ਼ੁਰੂ ਕਰ ਦਿੱਤੇ। ਕਸਰਤ ਕਰਨ, ਸੌਣ ਅਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰਨ ਦੇ ਨਾਲ-ਨਾਲ, ਉਨ੍ਹਾਂ ਨੇ ਕੁਝ ਇਲਾਜ ਕੀਤੇ ਜਿਸ ਕਾਰਨ ਉਸ ਦੀ ਸਕਿਨ ਦੀ ਉਮਰ 37 ਤੋਂ 42 ਸਾਲ ਦੇ ਵਿਚਕਾਰ ਦਿਖਾਈ ਦੇਣ ਲੱਗੀ ਹੈ।
ਬ੍ਰਾਇਨ ਕੀ ਕਰਦਾ ਹੈ?
ਉਹ ਹਰ ਸਵੇਰ ਅਤੇ ਸ਼ਾਮ ਨੂੰ ਆਪਣਾ ਚਿਹਰਾ ਧੋਦਾ ਹੈ ਅਤੇ ਮਿਨਰਲ ਬੇਸਡ ਸਨਸਕ੍ਰੀਨ ਲਗਾਉਂਦਾ ਹੈ। ਵਿਟਾਮਿਨ C, niacinamide, hyaluronic acid, ਅਤੇ tretinoin ਦੀ ਵਰਤੋਂ ਕਰਨ ਦੇ ਨਾਲ, ਬ੍ਰਾਇਨ ਜੌਹਨਸਨ ਨੇ ਮਾਈਕ੍ਰੋਡੋਜ਼ਿੰਗ Accutane ਦੀ ਵਰਤੋਂ ਵੀ ਕੀਤੀ। ਉਨ੍ਹਾਂ ਨੇ ਰੈੱਡ ਲਾਈਟ ਥੈਰੇਪੀ ਵੀ ਲਈ ਅਤੇ ਇਸ ਪੂਰੀ ਪ੍ਰਕਿਰਿਆ ‘ਤੇ ਬ੍ਰਾਇਨ ਜਾਨਸਨ 2 ਮਿਲੀਅਨ ਡਾਲਰ ਯਾਨੀ ਲਗਭਗ 16 ਕਰੋੜ ਰੁਪਏ ਖਰਚ ਕਰ ਦਿੱਤੇ। ਇਸ ਤੋਂ ਇਲਾਵਾ ਟੈਕ ਮੋਗਲ ਬ੍ਰਾਇਨ ਨੇ ਦੱਸਿਆ ਸੀ ਕਿ ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਗਿਆ ਹੈ ਅਤੇ ਹਰ ਰੋਜ਼ 4-5 ਘੰਟੇ ਚੁੱਪ ਰਹਿੰਦਾ ਹੈ। ਉਹ ਸਵੇਰੇ 6 ਤੋਂ 11 ਵਜੇ ਤੱਕ ਹੀ ਕੁਝ ਖਾਂਦਾ ਹੈ, ਜਿਸ ਤੋਂ ਬਾਅਦ ਉਹ ਵਰਤ ਰੱਖਦਾ ਹੈ।