ਲੋਨ ‘ਤੇ ਟਰੈਕਟਰ ਲਿਆ, ਨਹੀਂ ਭਰੀ ਕਿਸ਼ਤ, ਜਦੋਂ ਬੈਂਕ ਵਾਲੇ ਘਰ ਪਹੁੰਚੇ ਤਾਂ ਔਰਤ ਨੇ ਵੇਖੋ ਕੀਤੀ ਕੀ ਹਰਕਤ, ਵੀਡੀਓ ਵਾਇਰਲ

ਜਦੋਂ ਤੋਂ ਭਾਰਤ ਵਿੱਚ ਫਾਇਨੈਂਸ ਦੀ ਸਹੂਲਤ ਸ਼ੁਰੂ ਹੋਈ ਹੈ, ਲੋਕ ਆਸਾਨੀ ਨਾਲ ਲੋੜੀਂਦੀਆਂ ਚੀਜ਼ਾਂ ਖਰੀਦਦੇ ਅਤੇ ਵਰਤਦੇ ਹਨ। ਲੋਨ ਉਤੇ ਲਈਆਂ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕਿਸ਼ਤਾਂ ਤੈਅ ਹੁੰਦੀਆਂ ਹਨ ਅਤੇ ਲੋਕ ਇਨ੍ਹਾਂ ਨੂੰ ਹਰ ਮਹੀਨੇ ਅਦਾ ਕਰਦੇ ਹਨ। ਉਦੋਂ ਤੱਕ ਲੋਕ ਆਪਣੀ ਲੋੜ ਦੀ ਚੀਜ਼ ਦੀ ਵਰਤੋਂ ਕਰਦੇ ਰਹਿੰਦੇ ਹਨ। ਪਰ ਕਈ ਵਾਰ ਕਰਜ਼ਾ ਲੈਣ ਤੋਂ ਬਾਅਦ ਲੋਕ ਇਸ ਨੂੰ ਮੋੜਨ ਤੋਂ ਟਲਦੇ ਹਨ। ਅਜਿਹੀ ਸਥਿਤੀ ਵਿਚ ਲੋਨ ਦੇਣ ਵਾਲਾ ਖਰੀਦੀ ਗਈ ਚੀਜ਼ ਨੂੰ ਵਾਪਸ ਲੈ ਲੈਂਦਾ ਹੈ।
ਹਾਲ ਹੀ ਦੇ ਦਿਨਾਂ ‘ਚ ਸੋਸ਼ਲ ਮੀਡੀਆ ਉਤੇ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ, ਜਿੱਥੇ ਲੋਕ ਕਰਜ਼ਾ ਮੋੜਨ ਦੀ ਬਜਾਏ ਫਾਈਨਾਂਸਰ ਨੂੰ ਧਮਕਾਉਂਦੇ ਨਜ਼ਰ ਆ ਰਹੇ ਹਨ। ਧਮਕੀ ਦੇਣ ਦਾ ਇਹ ਤਰੀਕਾ ਕਾਫੀ ਫਿਲਮੀ ਵੀ ਹੈ।ਹਾਲ ਹੀ ‘ਚ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ‘ਚ ਇਕ ਔਰਤ ਲੋਨ ‘ਤੇ ਖਰੀਦੇ ਟਰੈਕਟਰ ਨੂੰ ਵਾਪਸ ਲੈਣ ਲਈ ਆਏ ਬੈਂਕ ਅਧਿਕਾਰੀਆਂ ਦੇ ਸਾਹਮਣੇ ਅਜੀਬ ਹਰਕਤਾਂ ਕਰਦੀ ਨਜ਼ਰ ਆ ਰਹੀ ਸੀ।
ਇਸ਼ਤਿਹਾਰਬਾਜ਼ੀਕਿਸ਼ਤ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ
ਵਾਇਰਲ ਹੋ ਰਿਹਾ ਇਹ ਵੀਡੀਓ ਬਾਂਸਵਾੜਾ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਨਿਊਜ਼ 18 ਇਸ ਦੇ ਸਥਾਨ ਤੇ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਵੀਡੀਓ ਦੇ ਕੈਪਸ਼ਨ ਮੁਤਾਬਕ ਇਹ ਮਾਮਲਾ ਬਾਂਸਵਾੜਾ ਦਾ ਹੈ। ਇਸ ਵਿੱਚ ਇੱਕ ਕਿਸਾਨ ਨੇ ਕਰਜ਼ੇ ’ਤੇ ਟਰੈਕਟਰ ਖਰੀਦਿਆ ਪਰ ਉਸ ਦੀ ਕਿਸ਼ਤ ਜਮ੍ਹਾਂ ਨਹੀਂ ਕਰਵਾਈ। ਅਜਿਹੇ ‘ਚ ਜਦੋਂ ਫਾਇਨਾਂਸਰ ਟਰੈਕਟਰ ਲੈਣ ਆਇਆ ਤਾਂ ਘਰ ਦੀ ਇਕ ਔਰਤ ਦੇ ਦਾਅਵਾ ਕੀਤਾ ਕੀ ਉਸ ਵਿਚ ਮਾਤਾ ਆ ਗਈ ਹੈ। ਉਸ ਨੇ ਹੱਥ ਖੜ੍ਹੇ ਕਰ ਕੇ ਫਾਇਨਾਂਸਰ ਨੂੰ ਸ਼ਰਾਪ ਦੇਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਟਰੈਕਟਰ ਲੈ ਗਿਆ ਤਾਂ ਉਸ ਨੂੰ ਪ੍ਰਕੋਪ ਦਾ ਸਾਹਮਣਾ ਕਰਨਾ ਪਵੇਗਾ।
ਇਸ਼ਤਿਹਾਰਬਾਜ਼ੀਕਈ ਮਾਮਲੇ ਸਾਹਮਣੇ ਆ ਰਹੇ ਹਨ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉਤੇ ਅਜਿਹੇ ਮਾਮਲਿਆਂ ਦਾ ਹੜ੍ਹ ਆਇਆ ਹੋਇਆ ਹੈ। ਲੋਕ ਕਰਜ਼ਾ ਤਾਂ ਲੈਂਦੇ ਹਨ ਪਰ ਕਿਸ਼ਤਾਂ ਨਹੀਂ ਭਰਦੇ। ਅਜਿਹੇ ‘ਚ ਜਦੋਂ ਬੈਂਕ ਅਧਿਕਾਰੀ ਰਿਕਵਰੀ ਲਈ ਆਉਂਦੇ ਹਨ ਤਾਂ ਕਈ ਲੋਕ ਆਪਣੇ ਅੰਦਰ ਦੇਵੀ ਆਉਣ ਦਾ ਬਹਾਨਾ ਬਣਾ ਕੇ ਫਾਈਨਾਂਸਰ ਨੂੰ ਧਮਕਾਉਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਹੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਤਾਂ ਲੋਕਾਂ ਨੇ ਸਮਝ ਲਿਆ ਕਿ ਔਰਤ ਐਕਟਿੰਗ ਕਰ ਰਹੀ ਹੈ। ਕਮੈਂਟਸ ‘ਚ ਲੋਕਾਂ ਨੇ ਲਿਖਿਆ ਕਿ ਦੇਵੀ ਮਾਂ, ਉਸ ਨੂੰ ਲੋਨ ਦੇ ਪੈਸੇ ਦੇ ਦਿਓ, ਇਸ ਤੋਂ ਬਾਅਦ ਉਹ ਨਹੀਂ ਆਵੇਗੀ।’’ਇਸ਼ਤਿਹਾਰਬਾਜ਼ੀ