ਹਰਿਆਣਾ ਤੇ ਮੱਧ ਪ੍ਰਦੇਸ਼ ਸਮੇਤ ਇਨ੍ਹਾਂ ਰਾਜਾਂ ‘ਚ Tax Free ਹੋਈ ਫਿਲਮ ‘ਦ ਸਾਬਰਮਤੀ ਰਿਪੋਰਟ’

Film ‘The Sabarmati Report’ Tax Free in These State: ਵਿਕਰਾਂਤ ਮੈਸੀ ਦੀ ‘ਦਿ ਸਾਬਰਮਤੀ ਰਿਪੋਰਟ’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਇਸ ਫਿਲਮ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਲਾਘਾ ਕੀਤੀ ਹੈ। ਇਸ ਤੋਂ ਇਲਾਵਾ ਦੇਸ਼ ਦੀਆਂ ਕੁਝ ਰਾਜ ਸਰਕਾਰਾਂ ਨੇ ਵੀ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਮੱਧ ਪ੍ਰਦੇਸ਼, ਹਰਿਆਣਾ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਫਿਲਮ ‘ਦਿ ਸਾਬਰਮਤੀ ਰਿਪੋਰਟ’ ਨੂੰ ਟੈਕਸ ਮੁਕਤ ਕਰ ਦਿੱਤਾ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇ ਸਟਾਰ ਵਿਕਰਾਂਤ ਮੈਸੀ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ‘ਚ ਵਿਕਰਾਂਤ ਮੈਸੀ ਦੇ ਕੰਮ ਦੀ ਤਾਰੀਫ ਕੀਤੀ ਅਤੇ ‘ਦਿ ਸਾਬਰਮਤੀ ਰਿਪੋਰਟ’ ਦੇ ਹਿੱਟ ਹੋਣ ‘ਤੇ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਓਪਨ ਥੀਏਟਰ ਵਿੱਚ ਆਪਣੇ ਕੈਬਨਿਟ ਸਾਥੀਆਂ ਨਾਲ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਅੱਜ ਹੋਟਲ ਅਸ਼ੋਕ ਦੇ ਓਪਨ ਥੀਏਟਰ ਵਿੱਚ ਇੱਕ ਵਿਸ਼ੇਸ਼ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਉਦੋਂ ਕਿਹਾ ਗਿਆ ਸੀ ਕਿ ਵਿਕਰਾਂਤ ਮੈਸੀ ਵੀ ਸੀਐਮ ਨਾਲ ਫਿਲਮ ਦੇਖਣਗੇ।
‘द साबरमती रिपोर्ट’ फ़िल्म के अभिनेता श्री विक्रांत मैसी जी से वीडियो कॉल के माध्यम से बात कर उनके उत्कृष्ट अभिनय के लिए बधाई एवं शुभकामनाएं दीं।
मध्यप्रदेश में हमने इस फिल्म को टैक्स फ्री भी किया है। आज मैं अपने मंत्रीमंडल के सभी साथियों के साथ यह फ़िल्म देखने जा रहा हूँ।… pic.twitter.com/ZrRgVA6yU7
— Dr Mohan Yadav (@DrMohanYadav51) November 20, 2024
ਗੁਜਰਾਤ ਦੇ ਗੋਧਰਾ ਕਾਂਡ ‘ਤੇ ਬਣੀ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰੀਫ ਕੀਤੀ ਸੀ। ਇਸ ਫਿਲਮ ਦੀ ਤਾਰੀਫ ਕਰਦੇ ਹੋਏ ਪੀਐਮ ਨੇ ਕਿਹਾ ਸੀ ਕਿ ਫਰਜ਼ੀ ਕਹਾਣੀਆਂ ਜ਼ਿਆਦਾ ਦੇਰ ਨਹੀਂ ਚੱਲਦੀਆਂ। ਚੰਗਾ ਹੈ ਕਿ ਇਹ ਸੱਚਾਈ ਸਾਹਮਣੇ ਆ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਫਿਲਮ ਦੀ ਤਾਰੀਫ ਕੀਤੀ ਹੈ। ਗੁਜਰਾਤ ਦੇ ਗੋਧਰਾ ਕਾਂਡ ‘ਤੇ ਆਧਾਰਿਤ ਫਿਲਮ ‘ਦਿ ਸਾਬਰਮਤੀ ਰਿਪੋਰਟ’ ‘ਚ ਵਿਕਰਾਂਤ ਮੈਸੀ, ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਮੁੱਖ ਭੂਮਿਕਾਵਾਂ ‘ਚ ਹਨ। ਇਹ ਫਿਲਮ 15 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ।
‘ਦਿ ਸਾਬਰਮਤੀ ਰਿਪੋਰਟ’ 27 ਫਰਵਰੀ 2002 ਨੂੰ ਵਾਪਰੀ ਘਟਨਾ ‘ਤੇ ਆਧਾਰਿਤ ਹੈ। ਜਿਸ ਵਿੱਚ ਰੇਲਗੱਡੀ ਦੀ ਇੱਕ ਬੋਗੀ ਵਿੱਚ ਸੜ ਕੇ 59 ਲੋਕ ਮਾਰੇ ਗਏ ਸਨ। ਫਿਲਮ ‘ਚ ਅਭਿਨੇਤਰੀ ਰਾਸ਼ੀ ਖੰਨਾ, ਵਿਕਰਾਂਤ ਮੈਸੀ ਅਤੇ ਰਿਧੀ ਡੋਗਰਾ ਪੱਤਰਕਾਰ ਦੀ ਭੂਮਿਕਾ ‘ਚ ਹਨ। ਫਿਲਮ ਵਿੱਚ ਰਿਧੀ ਨੇ ਇੱਕ ਅੰਗਰੇਜ਼ੀ ਪੱਤਰਕਾਰ ਦੀ ਭੂਮਿਕਾ ਨਿਭਾਈ ਹੈ ਅਤੇ ਵਿਕਰਾਂਤ-ਰਾਸ਼ੀ ਨੇ ਹਿੰਦੀ ਪੱਤਰਕਾਰ ਦੀ ਭੂਮਿਕਾ ਨਿਭਾਈ ਹੈ।