ਇਹ ਸਰਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਹਨ… Diljit Dosanjh ਨੇ ਪਾਕਿਸਤਾਨੀ ਫੈਨ ਨੂੰ ਦਿੱਤਾ ਗਿਫ਼ਟ, Video ਵਾਈਰਲ

ਦਿਲਜੀਤ ਦੋਸਾਂਝ ਇਸ ਸਮੇਂ ਯੂਰਪ ਦੇ ਟੂਰ ‘ਤੇ ਹਨ। ਮਾਨਚੈਸਟਰ ਕੰਸਰਟ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦਰਅਸਲ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ਪਾਕਿਸਤਾਨੀ ਫੈਨ ਨੂੰ ਜੁੱਤੇ ਗਿਫਟ ਕੀਤੇ ਹਨ।
ਗਿਫਟ ਦਿੰਦੇ ਹੋਏ ਦਿਲਜੀਤ ਨੇ ਮੈਸੇਜ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿਆਸੀ ਸੀਮਾਵਾਂ ਉਨ੍ਹਾਂ ਦੇ ਪਿਆਰ ਨੂੰ ਘੱਟ ਨਹੀਂ ਕਰ ਸਕਦੀਆਂ। ਮੇਸੈਜ ‘ਚ ਦਿਲਜੀਤ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਸਰਹੱਦਾਂ ਲੋਕਾਂ ਨੂੰ ਵੰਡ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸੰਗੀਤ ਰਾਹੀਂ ਲੋਕਾਂ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਰੱਖਦੇ ਹਨ। ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਿਲਜੀਤ ਨੇ ਕਿਹਾ, ‘ਹਿੰਦੁਸਤਾਨ, ਪਾਕਿਸਤਾਨ, ਸਭ ਕੁਝ ਇੱਕੋ ਜਿਹਾ ਹੈ। ਹਰ ਪੰਜਾਬੀ ਦੇ ਦਿਲ ਵਿੱਚ ਹਰ ਇੱਕ ਲਈ ਅਥਾਹ ਪਿਆਰ ਹੈ। ਇਹ ਸਰਹੱਦਾਂ ਤਾਂ ਸਿਆਸਤਦਾਨਾਂ ਨੇ ਬਣਾਈਆਂ ਹਨ, ਪਰ ਪੰਜਾਬੀ ਜਾਣਨ ਵਾਲੇ ਲੋਕ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਹੋਣ, ਸਭ ਇੱਕੋ ਜਿਹੇ ਹਨ। ਉਨ੍ਹਾਂ ਅੱਗੇ ਕਿਹਾ, ‘ਇਸ ਲਈ ਜੋ ਮੇਰੇ ਦੇਸ਼ ਭਾਰਤ ਤੋਂ ਆਏ ਹਨ ਅਤੇ ਜੋ ਪਾਕਿਸਤਾਨ ਤੋਂ ਆਏ ਹਨ, ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਤੁਹਾਡਾ ਧੰਨਵਾਦ।’
ਦੱਸ ਦੇਈਏ ਕਿ ਇਸ ਦੌਰਾਨ ਦਿਲਜੀਤ ਨੇ ਪਹਿਲੀ ਵਾਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਵਾਇਆ। ਗਾਇਕ ਦਾ ਪਰਿਵਾਰ ਸੰਗੀਤ ਸਮਾਰੋਹ ‘ਚ ਭੀੜ ਦੇ ਵਿਚਕਾਰ ਖੜ੍ਹਾ ਸੀ ਅਤੇ ਗੀਤ ਗਾ ਕੇ ਉਨ੍ਹਾਂ ਨੂੰ ਪੂਰੀ ਦੁਨੀਆ ਨਾਲ ਜਾਣੂ ਕਰਵਾ ਰਿਹਾ ਸੀ । ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੀ ਮਾਂ ਨੂੰ introduce ਕਰਵਾਇਆ ਅਤੇ ਪਹਿਲੀ ਵਾਰ ਉਨ੍ਹਾਂ ਦਾ ਚਿਹਰਾ ਦਿਖਾਇਆ। ਫਿਰ ਉਹ ਆਪਣੀ ਮਾਂ ਲਈ ਇੱਕ ਗੀਤ ਗਾਉਂਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਨਾਲ ਚੁੰਮਦਾ ਹੈ ਅਤੇ ਜੱਫੀ ਪਾਉਂਦਾ ਹੈ। ਇਸ ਤਰ੍ਹਾਂ ਦਿਲਜੀਤ ਨੇ ਬਹੁਤ ਮਾਣ ਮਹਿਸੂਸ ਕੀਤਾ ਅਤੇ ਕਿਹਾ – ‘ਇਹ ਮੇਰੀ ਮਾਂ ਹੈ’, ਇਹ ਸੁਣ ਕੇ ਉਸਦੀ ਮਾਂ ਭਾਵੁਕ ਹੋ ਗਈ। ਇਸ ਵੀਡੀਓ ‘ਚ ਉਨ੍ਹਾਂ ਨੂੰ ਰੋਂਦੇ ਦੇਖਿਆ ਜਾ ਸਕਦਾ ਹੈ।