ਇਸ ਪੰਜਾਬੀ ਅਦਾਕਾਰ ਦੀ ਪਤਨੀ ਨਾਲ ਹੋਈ ਛੇੜ-ਛਾੜ, Video ਜਾਰੀ ਕਰ ਲਾਏ ਇਲਜ਼ਾਮ

ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਇਸ ਸਮੇਂ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਪਤਨੀ ਨਾਲ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੁਲਜਿੰਦਰ ਨੇ ਵੀਡਿਓ ਜਾਰੀ ਕਰ ਦੱਸਿਆ ਕਿ ਹੋਮਲੈਂਡ ਸੁਸਾਇਟੀ ‘ਚ ਮਨਪ੍ਰੀਤ ਨਾਂ ਦੇ ਲੜਕੇ ਨੇ ਉਨ੍ਹਾਂ ਦੀ ਪਤਨੀ ਨਾਲ ਬਦਤਮੀਜ਼ੀ ਕੀਤੀ ਅਤੇ ਜਦੋਂ ਉਹ ਹੇਠਾਂ ਆਇਆ ਤਾਂ ਉਹ ਭੱਜ ਗਿਆ।
ਗੱਡੀ ਦੀ ਭੰਨਤੋੜ ਬਾਰੇ ਅਦਾਕਾਰ ਨੇ ਦੱਸਿਆ ਕਿ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਦਾ ਕਾਰਨ ਇਹ ਸੀ ਕਿ ਪਾਰਕਿੰਗ ਦਾ ਇੱਕ ਸਪਾਟ ਖਾਲੀ ਸੀ, ਜਿੱਥੇ ਕੋਈ ਵੀ ਗੱਡੀ ਖੜ੍ਹੀ ਕਰ ਲੈਂਦਾ ਸੀ, ਜ਼ਿਆਦਾਤਰ ਉੱਥੇ ਮਨਪ੍ਰੀਤ ਨਾਂ ਦਾ ਵਿਅਕਤੀ ਗੱਡੀ ਖੜ੍ਹੀ ਕਰਦਾ ਸੀ। ਇੱਕ ਦਿਨ ਗੱਡੀ ਉੱਥੇ ਮੇਰੀ ਵਾਈਫ ਨੇ ਖੜ੍ਹੀ ਕਰ ਦਿੱਤੀ, ਇੰਨੇ ਗੱਡੀ ਪਿੱਛੇ ਲਾ ਕੇ ਮੇਰੀ ਵਾਈਫ ਦਾ ਰਸਤਾ ਬਲੌਕ ਕਰ ਦਿੱਤਾ ਜਿਸ ਨਾਲ ਅਸੀਂ ਆਪਣੀ ਗੱਡੀ ਕੱਢ ਨਾ ਸਕਣ।
ਉਨ੍ਹਾਂ ਨੇ ਅੱਗੇ ਕਿਹਾ ਕਿ ਦੂਜੇ ਦਿਨ ਵੀ ਉਸ ਨੇ ਇਹੀ ਹਰਕਤ ਕੀਤੀ ਅਤੇ ਉਸ ਨੇ ਮੇਰੀ ਵਾਈਫ ਨਾਲ ਬਦਤਮੀਜ਼ੀ ਵੀ ਕੀਤੀ। ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਤਾਂ ਮੈਂ ਹੇਠਾਂ ਪਹੁੰਚਿਆ। ਉਹ ਮੈਨੂੰ ਦੇਖ ਕੇ ਭੱਜ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸੋਸਾਇਟੀ ਦੇ ਮੈਨੇਜਮੈਂਟ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਮੁਹਾਲੀ ‘ਚ ਪੰਜਾਬੀ ਕੁਲਜਿੰਦਰ ਸਿੱਧੂ ਤੇ ਉਨ੍ਹਾਂ ਦੀ ਪਤਨੀ ਖਿਲਾਫ ਸ਼ਿਕਾਇਤ ਦਰਜ ਹੋਈ ਹੈ। ਉਨ੍ਹਾਂ ‘ਤੇ ਗੱਡੀ ਦੀ ਭੰਨਤੋੜ ਤੇ ਚੋਰੀ ਦੇ ਇਲਜ਼ਾਮ ਲੱਗੇ ਹਨ। ਜਿਸ ਦੀ ਸੀਸੀਟੀਵੀ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀ ਹੈ।
- First Published :