Sports
Success Story: ਪੈਰਾਲੰਪਿਕ 'ਚ ਜਾਣ ਵਾਲੀਆਂ ਭਾਰਤ ਦੀਆਂ ਧੀਆਂ ਨੇ ਦੁਨੀਆ ਨੂੰ ਦਿਖਾਇਆ..

ਮੋਨਾ ਅਗਰਵਾਲ ਰਾਜਸਥਾਨ ਦੇ ਸੀਕਰ ਦੀ ਰਹਿਣ ਵਾਲੀ ਹੈ। ਮੋਨਾ ਅਗਰਵਾਲ ਨੇ ਆਪਣੇ ਪਹਿਲੇ ਪੈਰਾਲੰਪਿਕ ‘ਚ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਈਵੈਂਟ (SH1) ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਅਵਨੀ ਲੇਖਰਾ ਭਾਰਤ ਦੀ ਸਟਾਰ ਪੈਰਾ ਸ਼ੂਟਰ ਬਣ ਗਈ । ਉਸ ਨੇ ਪੈਰਿਸ ਪੈਰਾਲੰਪਿਕ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਪ੍ਰੀਤੀ ਪਾਲ ਨੇ ਪੈਰਿਸ ਪੈਰਾਲੰਪਿਕਸ ‘ਚ ਟ੍ਰੈਕ ਐਂਡ ਫੀਲਡ ‘ਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਹੈ। ਭਾਰਤੀ ਤੀਰਅੰਦਾਜ਼ ਸ਼ੀਤਲ ਦੇ ਕੋਈ ਹੱਥ ਨਹੀਂ ਹਨ, ਉਹ ਸਿਰਫ ਆਪਣੇ ਪੈਰਾਂ ਨਾਲ ਤੀਰਅੰਦਾਜ਼ੀ ਕਰਦੀ ਹੈ, ਉਸ ਨੇ ਇਸ ਪੈਰਾਲੰਪਿਕ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।