BSNL ਨੇ ਆਪਣੇ ਗਾਹਕਾਂ ਨੂੰ ਕਰ ਦਿੱਤਾ ਖੁਸ਼, ਇੱਕ ਵਾਰ ਰੀਚਾਰਜ ਕਰਨ ‘ਤੇ 1 ਸਾਲ ਤੋਂ ਵੱਧ ਦੀ ਵੈਧਤਾ, ਮਿਲਣਗੇ ਕਈ ਹੋਰ ਫਾਇਦੇ

ਟੈਲੀਕਾਮ ਕੰਪਨੀਆਂ ਇਕ ਦੂਜੇ ਨੂੰ ਕੜੀ ਟੱਕਰ ਦੇਣ ਲਈ ਇੱਕ ਤੋਂ ਵੱਧ ਕੇ ਇੱਕ ਪਲਾਨ ਪੇਸ਼ ਕਰਦੀਆਂ ਹਨ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਹਰ ਕੋਈ ਸਸਤੇ ਪਲਾਨ ਪੇਸ਼ ਕਰ ਰਿਹਾ ਹੈ। ਇਸ ਲਈ, ਸਾਡੇ ਲਈ ਇਹ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਆਖ਼ਿਰ ਕਿਹੜਾ ਰੀਚਾਰਜ ਪਲਾਨ ਚੁਣਿਆ ਜਾਵੇ।
ਸਰਕਾਰੀ ਟੈਲੀਕਾਮ ਕੰਪਨੀ BSNL ਦੀ ਗੱਲ ਕਰੀਏ ਤਾਂ ਕੰਪਨੀ ਅਜਿਹਾ ਖਾਸ ਪਲਾਨ ਵੀ ਪੇਸ਼ ਕਰਦੀ ਹੈ ਜਿਸ ਨੂੰ ਇੱਕ ਵਾਰ ਰੀਚਾਰਜ ਕਰਨ ‘ਤੇ ਪੂਰੇ ਇੱਕ ਸਾਲ ਦੀ ਛੁੱਟੀ ਹੋ ਜਾਵੇਗੀ।
BSNL ਆਪਣੇ ਗਾਹਕਾਂ ਨੂੰ 2,999 ਰੁਪਏ ਦਾ ਰੀਚਾਰਜ ਪਲਾਨ ਪੇਸ਼ ਕਰਦਾ ਹੈ, ਜਿਸ ਵਿੱਚ ਅਨਲਿਮਿਟਡ ਲੋਕਲ, STD ਅਤੇ ਰੋਮਿੰਗ ਕਾਲਾਂ ਦਾ ਲਾਭ ਦਿੱਤਾ ਜਾਂਦਾ ਹੈ। ਇਸ ਪਲਾਨ ‘ਚ ਯੂਜ਼ਰਸ ਨੂੰ ਹਰ ਰੋਜ਼ 3 ਜੀਬੀ ਦਾ ਹਾਈ ਸਪੀਡ ਡਾਟਾ ਸਪੋਰਟ ਦਿੱਤਾ ਜਾਂਦਾ ਹੈ।
ਇੱਕ ਵਾਰ ਇਸ ਪਲਾਨ ‘ਚ ਡਾਟਾ ਦੀ ਲਿਮਿਟ ਖਤਮ ਹੋਣ ਤੋਂ ਬਾਅਦ ਇਸ ਦੀ ਸਪੀਡ 40Kbps ਹੋ ਜਾਂਦੀ ਹੈ। ਦੱਸ ਦੇਈਏ ਕਿ ਇਸ ਸਾਲਾਨਾ ਪਲਾਨ ਵਿੱਚ ਗਾਹਕਾਂ ਨੂੰ ਹਰ ਰੋਜ਼ 100SMS ਦਾ ਲਾਭ ਦਿੱਤਾ ਜਾਂਦਾ ਹੈ।
ਪਲਾਨ ਦੀ ਵੈਧਤਾ ਨੂੰ ਜਾਣ ਕੇ ਹਰ ਗਾਹਕ ਬਹੁਤ ਖੁਸ਼ ਹੋ ਜਾਵੇਗਾ। ਦਿੱਲੀ, ਮੁੰਬਈ MTNL ਖੇਤਰ ਲਈ 395 ਦਿਨਾਂ ਦੀ ਵੈਧਤਾ ਦਿੱਤੀ ਜਾਂਦੀ ਹੈ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ BSNL ਦਾ ਇਹ ਪਲਾਨ ਖਾਸ ਤੌਰ ‘ਤੇ ਉਨ੍ਹਾਂ ਯੂਜ਼ਰਸ ਲਈ ਕਾਫੀ ਫਾਇਦੇਮੰਦ ਹੋਵੇਗਾ, ਜਿਨ੍ਹਾਂ ਨੂੰ ਫਿਲਮਾਂ,ਗੇਮਿੰਗ ਸਟ੍ਰਿਮਿੰਗ ਲਈ ਜ਼ਿਆਦਾ ਡਾਟਾ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ 3 ਜੀਬੀ ਡੇਟਾ ਹਰ ਦਿਨ ਲਈ ਬਹੁਤ ਹੁੰਦਾ ਹੈ।
ਜੇਕਰ ਅਸੀਂ BSNL ਦੇ ਮਹੀਨਾਵਾਰ ਸਸਤੇ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਇੱਕ 147 ਰੁਪਏ ਦਾ ਪਲਾਨ ਪੇਸ਼ ਕਰਦੀ ਹੈ। ਇਸ ਪਲਾਨ ‘ਚ ਗਾਹਕਾਂ ਨੂੰ 10GB ਡਾਟਾ ਦਾ ਲਾਭ ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਚ ਤੁਹਾਨੂੰ BSNL Tunes ਦੀ ਸੁਵਿਧਾ ਮੁਫਤ ਮਿਲ ਜਾਵੇਗੀ।